HOME » NEWS » Films

ਬ੍ਰੇਕਅੱਪ ਨੂੰ ਭੁਲਾ ਕੇ ਨੇਹਾ ਕੱਕੜ ਨੇ ਲਗਾਏ 'ਜ਼ਬਰਦਸਤ ਠੁੰਮਕੇ', ਵੀਡੀਓ ਵਾਇਰਲ

News18 Punjab
Updated: December 27, 2018, 3:42 PM IST
share image
ਬ੍ਰੇਕਅੱਪ ਨੂੰ ਭੁਲਾ ਕੇ ਨੇਹਾ ਕੱਕੜ ਨੇ ਲਗਾਏ 'ਜ਼ਬਰਦਸਤ ਠੁੰਮਕੇ', ਵੀਡੀਓ ਵਾਇਰਲ

  • Share this:
  • Facebook share img
  • Twitter share img
  • Linkedin share img
ਹਾਲ ਹੀ 'ਚ ਗਾਇਕ ਨੇਹਾ ਕੱਕੜ ਆਪਣੇ ਬ੍ਰੇਕ ਅੱਪ ਦੀ ਵਜ੍ਹਾ ਨਾਲ ਮੀਡੀਆ ਸੁਰਖ਼ੀਆਂ 'ਚ ਬਣੀ ਹੋਈ ਹੈ। ਪਰ ਜਦੋਂ ਉਹਨਾਂ ਨੇ ਹੁਣ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਹੁਣ ਉਹ ਬ੍ਰੇਕ ਅੱਪ ਦੇ ਗਮ ਨੂੰ ਭੁਲਾ ਕੇ ਆਪਣੀ ਜ਼ਿੰਦਗੀ ਨੂੰ ਜੀਅ ਰਹੀ ਹੈ। ਇਸ ਦਾ ਸਬੂਤ ਨੇਹਾ ਕੱਕੜ ਦਾ ਇਹ ਵੀਡੀਓ ਹੈ ਜਿਸ ਨੂੰ ਹੁਣ ਤੱਕ 4 ਕਰੋੜ 30 ਲੱਖ ਲੋਕ ਦੇਖ ਚੁੱਕੇ ਹਨ।

ਨੇਹਾ ਕੱਕੜ ਨੇ ਰਣਵੀਰ ਸਿੰਘ ਅਤੇ ਸਾਰਾ ਅਲੀ ਖਾਨ ਦੀ ਆਉਣ ਵਾਲੀ ਫ਼ਿਲਮ ਸਿਮਬਾ ਦੇ 'ਅੱਖ ਮਾਰੇ' ਗਾਣੇ ਤੇ ਜ਼ਬਰਦਸਤ ਡਾਂਸ ਕੀਤਾ। ਇਸ ਗਾਣੇ ਨੂੰ ਨੇਹਾ ਕੱਕੜ ਨੇ ਹੀ ਗਾਇਆ ਹੈ ਅਤੇ ਹੁਣ ਉਹ ਇਸ ਵੀਡੀਓ ਚ ਡਾਂਸ ਕਰਦੇ ਵੀ ਦਿਖਾਈ ਦਿੱਤੀ।

ਨੇਹਾ ਕੱਕੜ ਦੇ ਡਾਂਸ ਮੂਵਸ ਜ਼ਬਰਦਸਤ ਹਨ। ਉਹ ਇਸ ਵੀਡੀਓ 'ਚ ਕੋਰੀਓਗ੍ਰਾਫਰ ਮੇਲਵਿਨ ਲੁਈਸ ਨਾਲ ਡਾਂਸ ਕਰਦੀ ਦਿੱਸ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗਾਣੇ ਨੇ ਇੰਟਰਨੇਟ ਤੇ ਧਮਾਲ ਮਚਾਇਆ ਹੋਇਆ ਹੈ। ਸਿਰਫ਼ ਨੇਹਾ ਕੱਕੜ ਹੀ ਨਹੀਂ ਬਲਕਿ ਕਈ ਲੋਕ ਇਸ ਗਾਣੇ ਦਾ ਕਵਰ ਵੀਡੀਓ ਬਣਾ ਰਹੇ ਹਨ।
First published: December 27, 2018
ਹੋਰ ਪੜ੍ਹੋ
ਅਗਲੀ ਖ਼ਬਰ