HOME » NEWS » Films

ਨੇਹੂਪ੍ਰੀਤ ਬਹੁਤ ਜਲਦ ਆਪਣੇ ਫੈਨਸ ਲਈ ਲੈ ਕੇ ਆਉਣਗੇ ਖਾਸ ਤੋਹਫਾ

News18 Punjabi | News18 Punjab
Updated: May 14, 2021, 2:35 PM IST
share image
ਨੇਹੂਪ੍ਰੀਤ ਬਹੁਤ ਜਲਦ ਆਪਣੇ ਫੈਨਸ ਲਈ ਲੈ ਕੇ ਆਉਣਗੇ ਖਾਸ ਤੋਹਫਾ
ਨੇਹੂਪ੍ਰੀਤ ਬਹੁਤ ਜਲਦ ਆਪਣੇ ਫੈਨਸ ਲਈ ਲੈ ਕੇ ਆਉਣਗੇ ਖਾਸ ਤੋਹਫਾ

  • Share this:
  • Facebook share img
  • Twitter share img
  • Linkedin share img
ਸੁਰੀਲੀ ਗਾਇਕਾ ਨੇਹਾ ਕੱਕੜ ਜਿਸ ਨੂੰ ਪਹਿਚਾਣ ਦੀ ਲੋੜ ਨਹੀਂ ਅਕਸਰ ਆਪਣੇ ਪਤੀ ਨਾਲ ਨੇਹਾ ਨੂੰ ਮਸਤੀ ਕਰਦੇ ਦੇਖਿਆ ਜਾਂਦਾ ਹੈ , ਜਾਣਕਾਰੀ ਲਈ ਦੱਸ  ਦੀਏ ਕਿ  ਨੇਹਾ ਤੇ ਰੋਹਨ ਅੱਜ ਕਲ ਲੜਾਈ ਕਰਦੇ ਨਜ਼ਰ ਆ ਰਹੇ ਨੇ , ਇਹਨਾਂ ਪਿਆਰ ਹੋਣ ਦੇ ਬਾਵਜੂਦ ਵੀ ਨੇਹੁਪ੍ਰੀਤ ਚ ਕਿਉਂ  ਵੱਧ ਰਹੀ ਹੈ ਝਗੜੇ ਦੀ ਤਾਰ ? ਫੈਨਸ ਨੂੰ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਪਰ ਦੋਨਾਂ ਨੇ ਇਕ ਪੋਸਟ ਸਾਂਝੀ ਕਰ ਆਪਣੇ ਫੈਨਸ ਨੂੰ ਨਵਾਂ update ਤੇ  ਜਦੋ ਇਕ ਪੋਸਟਰ ਓਹਨਾ ਵਲੋਂ ਸਾਂਝਾ ਕੀਤਾ ਗਿਆ ਜਿਸ ਤੇ ਲਿਖਿਆ ਸੀ 'ਤੂੰ ਖੜ ਤੈਨੂੰ ਮੈਂ  ਦਸਾ '  ਜਾਣੀ ਕਿ  ਇਕ ਗਾਣੇ ਦੇ ਨਾਲ ਜਲਦ ਆਪਣੇ ਦਰਸ਼ਕਾਂ ਖੁਸ਼ ਕਰਨ ਵਾਲੇ ਨੇ ਨੇਹੁਪ੍ਰੀਤ ,,ਬਾਲੀਵੁੱਡ ਗਾਇਕਾ ਨੇਹਾ ਕੱਕੜ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਨੇਹਾ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਨੇਹਾ ਨੇ ਆਪਣੇ ਨਵੇਂ ਗਾਣੇ ‘ਖੜ੍ਹ ਤੈਨੂੰ ਮੈਂ ਦੱਸਾਂ’ ਦਾ ਪੋਸਟਰ ਸਾਂਝਾ ਕੀਤਾ ਹੈ, ਜੋ ਖ਼ੂਬ ਵਾਇਰਲ ਹੋ ਰਿਹਾ ਹੈ। ਪੋਸਟਰ ’ਚ ਨੇਹਾ ਪਤੀ ਰੋਹਨਪ੍ਰੀਤ ਦੇ ਨਾਲ ਨਜ਼ਰ ਆ ਰਹੀ ਹੈ। ਨੇਹਾ ਨੇ ਲਾਈਟ ਬਲਿਊ ਰੰਗ ਦੀ ਡਰੈੱਸ ਪਹਿਣੀ ਹੋਈ ਹੈ। ਮਿਨੀਮਲ ਮੇਕਅਪ ਅਤੇ ਲੋ ਬਨ ਨਾਲ ਨੇਹਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਉੱਧਰ ਰੋਹਨ ਵ੍ਹਾਈਟ ਹੁਡੀ ਅਤੇ ਲਾਲ ਪੱਗ ’ਚ ਸੋਹਣੇ ਲੱਗ ਰਹੇ ਹਨ। ਦੋਵੇਂ ਇਕ ਦੂਜੇ ਨਾਲ ਕਾਫ਼ੀ ਖ਼ੂਬਸੂਰਤ ਲੱਗ ਰਹੇ ਹਨ। ਜੋੜੇ ਦਾ ਗੀਤ ‘ਖੜ੍ਹ ਤੈਨੂੰ ਮੈਂ ਦੱਸਾਂ’ 18 ਮਈ ਨੂੰ ਰਿਲੀਜ਼ ਹੋ ਰਿਹਾ ਹੈ। ਪ੍ਰਸ਼ੰਸਕ ਇਸ ਪੋਸਟਰ ਨੂੰ ਖ਼ੂਬ ਪਸੰਦ ਕਰ ਰਹੇ ਹਨ ਅਤੇ ਗਾਣੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਦੱਸ ਦੇਈਏ ਕਿ ‘ਖੜ੍ਹ ਤੈਨੂੰ ਮੈਂ ਦੱਸਾਂ’ ਗਾਣੇ ਨੂੰ ਨੇਹਾ ਅਤੇ ਰੋਹਨਪ੍ਰੀਤ ਨੇ ਗਾਇਆ ਹੈ।





View this post on Instagram






A post shared by Neha Kakkar (Mrs. Singh) (@nehakakkar)





ਰਜਤ ਨਾਗਪਾਲ ਨੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ। ਕਪਤਾਨ ਨੇ ਇਸ ਨੂੰ ਲਿਖਿਆ ਹੈ ਅਤੇ ਅਗਮ ਅਜ਼ੀਮ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਹਰ ਵਾਰ ਦੀ ਤਰ੍ਹਾਂ ਇਸ ਗਾਣੇ ਨੂੰ ਵੀ ਚੰਗਾ response  ਮਿਲਣ ਦੀ ਆਸ ਹੈ ਨੇਹਾ ਤੇ ਰੋਹਨ ਨੂੰ,ਦੱਸਦਈਏ ਕੀ ਇਸ ਜੋੜੀ ਨੂੰ ਪਹਿਲਾਂ ਵੀ ਗਾਣਿਆਂ ਵਿੱਚ ਦੇਖਿਆ ਗਿਆ ਹੈ ਪਰ ਇਸ ਗਾਣੇ ਇਨ੍ਹਾਂ ਦੋਨਾਂ ਚਾਰਮ ਕੁਝ ਵੱਖਰਾ ਹੀ ਹੈ ਅਤੇ ਇਸ ਗਾਣੇ ਨੂੰ ਲੈ ਕੇ ਇਨ੍ਹਾਂ ਦੋਨਾਂ ਦੇ ਫੈਨਸ ਵੀ ਕਾਫੀ ਐਕਸਾਈਟਡ ਹਨ ਅਤੇ ਉਨ੍ਹਾਂ ਦੀ ਇਸ ਐਕਸਾਈਟਮੈਂਟ ਨੂੰ ਦੂਰ ਕਰਨ ਲਈ ਇਹ ਬਿਊਟੀਫੁੱਲ ਜੋੜੀ ਇੱਕ ਨਵਾਂ ਗਾਣਾ ਆਪਣੇ ਦਰਸ਼ਕਾ ਦੀ ਝੋਲੀ ਪਾਏਗੀ।
Published by: Ramanpreet Kaur
First published: May 14, 2021, 2:35 PM IST
ਹੋਰ ਪੜ੍ਹੋ
ਅਗਲੀ ਖ਼ਬਰ