HOME » NEWS » Films

ਰੂਬਾਈ ਮਿਊਜ਼ਿਕ ਫੜੇਗਾ ਚੰਗੇ ਤੇ ਸਾਰਥਕ ਗੀਤਾਂ ਦਾ ਹੱਥ, ਪਹਿਲਾ ਧਾਰਮਿਕ ਗੀਤ 'ਸਭਾ' ਰਿਲੀਜ਼

Damanjeet Kaur | News18 Punjab
Updated: December 23, 2018, 2:17 PM IST
share image
ਰੂਬਾਈ ਮਿਊਜ਼ਿਕ ਫੜੇਗਾ ਚੰਗੇ ਤੇ ਸਾਰਥਕ ਗੀਤਾਂ ਦਾ ਹੱਥ, ਪਹਿਲਾ ਧਾਰਮਿਕ ਗੀਤ 'ਸਭਾ' ਰਿਲੀਜ਼
ਰੂਬਾਈ ਮਿਊਜ਼ਿਕ ਫੜੇਗਾ ਚੰਗੇ ਤੇ ਸਾਰਥਕ ਗੀਤਾਂ ਦਾ ਹੱਥ

  • Share this:
  • Facebook share img
  • Twitter share img
  • Linkedin share img
ਪੰਜਾਬੀ ਇੰਡਸਟਰੀ ਵਿੱਚ ਅਨੇਕਾ ਮਿਊਜ਼ਿਕ ਕੰਪਨੀਆਂ ਹਨ ਜੋ ਗਾਣੇ ਰਿਲੀਜ਼ ਕਰਦੀਆਂ ਹਨ ਪਰ ਬਹੁਤ ਘੱਟ ਅਜਿਹੀਆਂ ਕੰਪਨੀਆਂ ਹੁੰਦੀਆਂ ਜੋ ਨਵੇਂ ਗਾਇਕਾਂ 'ਤੇ ਵਿਸ਼ਵਾਸ ਕਰ ਉਨ੍ਹਾਂ ਦੀ ਬਾਂਹ ਫੜਦੀਆਂ ਹਨ ਤੇ ਚੰਗੇ ਤੇ ਸਾਰਥਕ ਗੀਤਾਂ ਨੂੰ ਤਵੱਜੋ ਦਿੰਦੀਆਂ ਹਨ, ਅਜਿਹੇ ਹੀ ਉਦੇਸ਼ ਨਾਲ ਰੂਬਾਈ ਮਿਊਜ਼ਿਕ ਕੰਪਨੀ ਨੇ ਇਸ ਇੰਡਸਟਰੀ ਵਿੱਚ ਆਪਣਾ ਪੈਰ ਧਰਿਆ ਹੈ। ਅੱਜ ਰੂਬਾਈ ਮਿਊਜ਼ਿਕ ਕੰਪਨੀ ਵੱਲੋਂ ਆਪਣੇ ਬੈਨਰ ਹੇਠਾਂ ਪਹਿਲਾਂ ਧਾਰਮਿਕ ਗੀਤ 'ਸਭਾ' ਰਿਲੀਜ਼ ਕੀਤਾ ਗਿਆ ਜੋ ਕਿ ਸੂਫੀ ਗਾਇਕ ਕੰਵਰ ਗਰੇਵਾਲ ਦੀ ਆਵਾਜ਼ ਵਿੱਚ ਹੈ। ਕੰਪਨੀ ਨੇ ਆਪਣੇ ਬੈਨਰ ਹੇਠਾਂ ਧਾਰਮਿਕ ਗੀਤ ਰਿਲੀਜ਼ ਕੀਤਾ ਹੈ ਕਿ ਸ੍ਰੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੈ।

ਇਸ ਬਾਰੇ ਬੋਲਦਿਆਂ ਕੰਪਨੀ ਦੇ ਮਾਲਕ ਹਰਜਿੰਦਰ ਸਿੰਘ ਤੇ ਮਨਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਕੋ ਸੋਚ ਨਾਲ ਇਹ ਮਿਊਜ਼ਿਕ ਕੰਪਨੀ ਲਾਂਚ ਕੀਤੀ ਹੈ ਤਾਂ ਜੋ ਗਿਣਤੀ ਨਾਲੋਂ ਮਿਆਰ ਨੂੰ ਤਵੱਜੋ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਉਨ੍ਹਾਂ ਚੰਗੇ ਤੇ ਸਾਫ਼ ਗੀਤਾਂ ਦੀ ਬਾਂਹ ਫੜਨਾ ਹੈ ਜਿਨ੍ਹਾਂ ਨੂੰ ਦੂਜੀਆਂ ਕੰਪਨੀਆਂ ਸਿਰਫ਼ ਇਸ ਲਈ ਨਹੀਂ ਲਾਂਚ ਕਰਦੀਆਂ ਕਿਉਂਕਿ ਉਹ ਅੱਜ ਦੇ ਮਾੱਡਰਨ ਜ਼ਮਾਨੇ ਅਨੁਸਾਰ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਿਰਫ਼ ਗਿਣਤੀ ਵਧਾਉਣਾ ਨਹੀਂ ਸਗੋਂ ਮਿਆਰ ਵਧਾਉਣਾ ਹੈ। ਰੂਬਾਈ ਮਿਊਜ਼ਿਕ ਬੈਨਰ ਹੇਠਾਂ ਰਿਲੀਜ਼ ਹੋਏ ਧਾਰਮਿਕ ਗੀਤ 'ਸਭਾ' ਦਾ ਸੰਗੀਤ ਰੁਪਿਨ ਕਾਹਲੋਂ ਨੇ ਦਿੱਤਾ ਹੈ।

First published: December 23, 2018
ਹੋਰ ਪੜ੍ਹੋ
ਅਗਲੀ ਖ਼ਬਰ