'ਓ ਅ' ਦੇ ਟਰੇਲਰ ਨੇ ਪਾਈਆਂ ਧੁੰਮਾਂ, ਨਹੀਂ ਵੇਖਿਆ ਤਾਂ ਜ਼ਰੂਰ ਵੇਖੋ


Updated: January 6, 2019, 11:54 AM IST
'ਓ ਅ' ਦੇ ਟਰੇਲਰ ਨੇ ਪਾਈਆਂ ਧੁੰਮਾਂ, ਨਹੀਂ ਵੇਖਿਆ ਤਾਂ ਜ਼ਰੂਰ ਵੇਖੋ

Updated: January 6, 2019, 11:54 AM IST
ਹਾਲ ਹੀ 'ਚ ਰਿਲੀਜ਼ ਹੋਈਆਂ ਫਿਲਮਾਂ ਨੇ ਕਲਾ ਦਾ ਪੱਧਰ ਹੋਰ ਵੀ ਵਧਾ ਦਿੱਤਾ ਹੈ। ਹੁਣ ਸਾਲ 2019 'ਚ ਪਾਲੀਵੁੱਡ ਹੋਰ ਵੀ ਬਹੁਤ ਵਧੀਆ ਫਿਲਮਾਂ ਲੈ ਕੇ ਤਿਆਰ ਹੈ। ਇਸੇ ਲਿਸਟ ਨੂੰ ਹੋਰ ਚਾਰ ਚੰਨ ਲਾਉਣ ਲਈ ਤਰਸੇਮ ਜੱਸੜ ਤੇ ਨੀਰੂ ਬਾਜਵਾ ਆਪਣੀ ਆਉਣ ਵਾਲੀ ਫਿਲਮ 'ਉ ਅ' ਨਾਲ ਤਿਆਰ ਹਨ। ਇਹ ਫਿਲਮ 1 ਫਰਵਰੀ ਨੂੰ ਰਿਲੀਜ਼ ਹੋਵੇਗੀ। ਿਫਲਮ ਦਾ ਟਰੇਲਰ ਜੋ ਕਿ 4 ਜਨਵਰੀ ਨੂੰ ਰਿਲੀਜ਼ ਹੋਇਆ ਸੀ ਉਸਨੇ ਹਰ ਪਾਸੇ ਧੁੰਮਾ ਪਾਈਆਂ ਹੋਈਆਂ ਹਨ। ਫਿਲਮ ਦੇ ਟਰੇਲਰ ਨੂੰ ਪਿਛਲੇ 24 ਘੰਟਿਆਂ ਵਿਚ ਲੱਗਭਗ 1 ਮਿਲੀਅਨ ਨੇ ਦੇਖਿਆ ਹੈ। ਨੀਰੂ ਬਾਜਵਾ ਅਤੇ ਤਰਸੇਮ ਜੱਸੜ ਦੀ ਕੈਮਿਸਟਰੀ ਟ੍ਰੇਲਰ 'ਚ ਵੀ ਸਪੱਸ਼ਟ ਝਲਕਦੀ ਹੈ। ਬਹੁਤ ਹੀ ਲੰਮੇ ਸਮੇਂ ਬਾਅਦ ਅਜਿਹੀ ਫਿਲਮ ਦੇਖਣ ਨੂੰ ਮਿਲੇਗੀ, ਜੋ ਸਮਾਜ ਲਈ ਇਕ ਆਇਨੇ ਨਾਲ ਮਨੋਰੰਜਨ ਕਰੇਗੀ।

ਇਹ ਫਿਲਮ ਇਕ ਸਵਾਲ ਉਠਾਉਂਦੀ ਹੈ ਕਿ ਕਿਵੇਂ ਅੱਜ ਦੇ ਆਧੁਨਿਕ ਸਮਾਜ 'ਚ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ 'ਚ ਪੜ੍ਹਾਉਣ ਦੀ ਦੌੜ 'ਚ ਲੱਗੇ ਹਨ, ਜਿਸ ਕਾਰਨ ਬੱਚੇ ਆਪਣੀਆਂ ਜੜ੍ਹਾਂ ਨੂੰ ਸਮਝਣ ਤੋਂ ਅਸਮਰੱਥ ਹਨ। 'ਓ ਅ' ਦੀ ਕਹਾਣੀ ਸਾਡੀ ਜ਼ਿੰਦਗੀ 'ਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸ ਦੀ ਕਹਾਣੀ ਲਿਖੀ ਹੈ।

First published: January 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ