• Home
  • »
  • News
  • »
  • entertainment
  • »
  • NEW RELEASE DATE OF RAJKUMAR RAO AND SANYA MALHOTRA S MOVIE HIT THE FIRST CASE RUP AS

Rajkumar Rao: ਰਾਜਕੁਮਾਰ ਰਾਓ ਦੇ ਫੈਨਸ ਲਈ ਖੁਸ਼ਖਬਰੀ: ਇਸ ਦਿਨ ਰਿਲੀਜ਼ ਹੋਵੇਗੀ "Hit The First Case"

Hit The First Case: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਅਤੇ ਅਦਾਕਾਰਾ ਸਾਨਿਆ ਮਲਹੋਤਰਾ ਆਪਣੀ ਆਉਣ ਵਾਲੀ ਫਿਲਮ 'ਹਿੱਟ - ਦ ਫਰਸਟ ਕੇਸ' ਵਿੱਚ ਇਕੱਠੇ ਸਕ੍ਰੀਨ ਸ਼ੇਅਰ ਕਰਨ ਲਈ ਤਿਆਰ ਹਨ। ਬਾਲੀਵੁੱਡ ਦੇ ਬਿਹਤਰੀਨ ਕਲਾਕਾਰਾਂ 'ਚ ਗਿਣੇ ਜਾਣ ਵਾਲੇ ਰਾਜਕੁਮਾਰ ਰਾਓ ਦੀ ਇਸ ਸਸਪੈਂਸ ਥ੍ਰਿਲਰ ਫਿਲਮ ਨੂੰ ਮੇਕਰਸ ਨੇ ਨਵੀਂ ਰਿਲੀਜ਼ ਡੇਟ ਦਿੱਤੀ ਹੈ। ਨਵੀਂ ਰਿਲੀਜ਼ ਡੇਟ ਦਾ ਖੁਲਾਸਾ ਨਿਰਮਾਤਾਵਾਂ ਨੇ ਅੱਜ ਯਾਨੀ 13 ਮਈ ਨੂੰ ਸੋਸ਼ਲ ਮੀਡੀਆ 'ਤੇ ਕੀਤਾ ਹੈ।

Hit The First Case: ਰਾਜਕੁਮਾਰ ਰਾਓ ਅਤੇ ਸਾਨਿਆ ਦੀ ਫਿਲਮ ਨੂੰ ਮਿਲੀ ਨਵੀਂ ਰਿਲੀਜ਼ ਡੇਟ, ਇਸ ਦਿਨ ਦੇਖ ਸਕਣਗੇ ਫੈਨਜ਼

  • Share this:
    Hit The First Case: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਅਤੇ ਅਦਾਕਾਰਾ ਸਾਨਿਆ ਮਲਹੋਤਰਾ ਆਪਣੀ ਆਉਣ ਵਾਲੀ ਫਿਲਮ 'ਹਿੱਟ - ਦ ਫਰਸਟ ਕੇਸ' ਵਿੱਚ ਇਕੱਠੇ ਸਕ੍ਰੀਨ ਸ਼ੇਅਰ ਕਰਨ ਲਈ ਤਿਆਰ ਹਨ। ਬਾਲੀਵੁੱਡ ਦੇ ਬਿਹਤਰੀਨ ਕਲਾਕਾਰਾਂ 'ਚ ਗਿਣੇ ਜਾਣ ਵਾਲੇ ਰਾਜਕੁਮਾਰ ਰਾਓ ਦੀ ਇਸ ਸਸਪੈਂਸ ਥ੍ਰਿਲਰ ਫਿਲਮ ਨੂੰ ਮੇਕਰਸ ਨੇ ਨਵੀਂ ਰਿਲੀਜ਼ ਡੇਟ ਦਿੱਤੀ ਹੈ। ਨਵੀਂ ਰਿਲੀਜ਼ ਡੇਟ ਦਾ ਖੁਲਾਸਾ ਨਿਰਮਾਤਾਵਾਂ ਨੇ ਅੱਜ ਯਾਨੀ 13 ਮਈ ਨੂੰ ਸੋਸ਼ਲ ਮੀਡੀਆ 'ਤੇ ਕੀਤਾ ਹੈ।

    ਮੇਕਰਸ ਨੇ ਨਵੀਂ ਤਰੀਕ ਕੀਤੀ ਸ਼ੇਅਰ








    View this post on Instagram






    A post shared by T-Series (@tseries.official)






    ਟੀ-ਸੀਰੀਜ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਹ ਜਾਣਕਾਰੀ ਦਿੱਤੀ ਹੈ। ਰਾਜਕੁਮਾਰ ਰਾਓ ਅਤੇ ਸਾਨਿਆ ਮਲਹੋਤਰਾ ਅਭਿਨੀਤ ਇਹ ਸਸਪੈਂਸ ਥ੍ਰਿਲਰ ਹੁਣ 15 ਜੁਲਾਈ 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਟੀ-ਸੀਰੀਜ਼ ਨੇ ਸਾਨਿਆ ਮਲਹੋਤਰਾ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, "ਹਿੱਟ - ਦ ਫਰਸਟ ਕੇਸ ਹੁਣ 15 ਜੁਲਾਈ 2022 ਨੂੰ ਨਵੀਂ ਰਿਲੀਜ਼ ਡੇਟ ਦੇ ਨਾਲ ਸਿਨੇਮਾਘਰਾਂ ਵਿੱਚ ਆਵੇਗੀ।" ਤੁਹਾਨੂੰ ਦੱਸ ਦੇਈਏ ਕਿ ਇਹ ਰਹੱਸਮਈ ਥ੍ਰਿਲਰ ਸਾਲ 2020 ਦੀ ਤੇਲਗੂ ਫਿਲਮ 'ਹਿੱਟ' ਦਾ ਹਿੰਦੀ ਰੀਮੇਕ ਹੈ ਅਤੇ ਇਸ ਤੋਂ ਪਹਿਲਾਂ ਰਾਜਕੁਮਾਰ ਰਾਓ ਸਟਾਰਰ ਫਿਲਮ 20 ਮਈ ਨੂੰ ਰਿਲੀਜ਼ ਹੋਣ ਵਾਲੀ ਸੀ।

    ਪਿਛਲੇ ਮਹੀਨੇ ਸ਼ੂਟਿੰਗ ਹੋਈ ਸੀ ਖਤਮ

    ਡਾ. ਸ਼ੈਲੇਸ਼ ਕੋਲਾਨੂ ਦੁਆਰਾ ਨਿਰਦੇਸ਼ਿਤ, ਇਸ ਫਿਲਮ ਦੀ ਸ਼ੂਟਿੰਗ ਪਿਛਲੇ ਮਹੀਨੇ ਪੂਰੀ ਹੋ ਗਈ ਸੀ। ਸਾਨਿਆ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕਰਕੇ ਸ਼ੂਟਿੰਗ ਖਤਮ ਹੋਣ ਦੀ ਜਾਣਕਾਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਦੋਵਾਂ ਕਲਾਕਾਰਾਂ ਨੇ ਪਿਛਲੇ ਸਾਲ ਸਤੰਬਰ 'ਚ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ।

    ਵਰਕਫਰੰਟ ਦੀ ਗੱਲ ਕਰਿਏ ਤਾਂ 'ਹਿੱਟ-ਦ ਫਰਸਟ ਕੇਸ' ਤੋਂ ਇਲਾਵਾ ਰਾਜਕੁਮਾਰ ਰਾਓ ਨੈੱਟਫਲਿਕਸ ਦੀ 'ਮੋਨਿਕਾ, ਓ ਮਾਈ ਡਾਰਲਿੰਗ' ਅਤੇ ਅਨੁਭਵ ਸਿਨਹਾ ਦੀ ਸੋਸ਼ਲ ਡਰਾਮਾ 'ਭੀੜ' ਵਿੱਚ ਨਜ਼ਰ ਆਉਣਗੇ। ਦੂਜੇ ਪਾਸੇ ਸਾਨਿਆ ਮਲਹੋਤਰਾ ਸਾਊਥ ਫਿਲਮ ਮੇਕਰ ਐਟਲੀ ਦੀ ਫਿਲਮ 'ਚ ਸੁਪਰਸਟਾਰ ਸ਼ਾਹਰੁਖ ਖਾਨ ਨਾਲ ਕੰਮ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਹ ਵਿੱਕੀ ਕੌਸ਼ਲ ਦੇ ਨਾਲ ਫਿਲਮ ਨਿਰਮਾਤਾ ਮੇਘਨਾ ਗੁਲਜ਼ਾਰ ਦੀ ਫਿਲਮ 'ਸੈਮ ਬਹਾਦਰ' ਅਤੇ ਨੈੱਟਫਲਿਕਸ ਦੀ ਫਿਲਮ 'ਕਥਲ' 'ਚ ਨਜ਼ਰ ਆਵੇਗੀ।
    Published by:rupinderkaursab
    First published: