HOME » NEWS » Films

COVID-19: ਵਿਗਿਆਨੀਆਂ ਦੀ ਨਵੀਂ ਕਾਢ, ਇਹ ਟੈਸਟ 30 ਮਿੰਟ ‘ਚ ਦੱਸੇਗਾ ਤੁਸੀਂ ਕੋਰੋਨਾ ਤੋਂ ਪੀੜਤ ਹੋ ਜਾਂ ਨਹੀਂ

News18 Punjabi | News18 Punjab
Updated: March 21, 2020, 2:22 PM IST
share image
COVID-19: ਵਿਗਿਆਨੀਆਂ ਦੀ ਨਵੀਂ ਕਾਢ, ਇਹ ਟੈਸਟ 30 ਮਿੰਟ ‘ਚ ਦੱਸੇਗਾ ਤੁਸੀਂ ਕੋਰੋਨਾ ਤੋਂ ਪੀੜਤ ਹੋ ਜਾਂ ਨਹੀਂ
COVID-19: ਵਿਗਿਆਨੀਆਂ ਦੀ ਨਵੀਂ ਕਾਢ, ਇਹ ਟੈਸਟ 30 ਮਿੰਟ ‘ਚ ਦੱਸੇਗਾ ਤੁਸੀਂ ਕੋਰੋਨਾ ਤੋਂ ਪੀੜਤ ਹੋ ਜਾਂ ਨਹੀਂ,

Oxford University ਦੇ ਵਿਗਿਆਨੀਆਂ ਨੇ ਵਾਇਰਸ ਦੀ ਜਾਂਚ ਲਈ ਰੈਪਿਡ ਟੈਸਟਿੰਗ ਤਕਨੀਕ (rapid testing technology) ਦੀ ਖੋਜ ਕੀਤੀ ਹੈ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦੀ ਲਾਗ ਹੇਠ ਪੌਣੇ 3 ਲੱਖ ਤੋਂ ਜ਼ਿਆਦਾ ਲੋਕ ਆ ਚੁੱਕੇ ਹਨ। ਦੁਨੀਆਂ ਭਰ ਦੇ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਅਤੇ ਲੋਕ ਆਪਣੇ ਘਰਾਂ ਵਿਚ ਕੈਦ ਹੋ ਚੁੱਕੇ ਹਨ। ਇਸ ਵਾਇਰਸ ਦੇ ਇਲਾਜ ਵਿਚ ਜੁੱਟੇ ਵਿਗਿਆਨੀਆਂ ਨੇ ਨਵੀਂ ਖੋਜ ਕੱਢੀ ਹੈ। Oxford University ਦੇ ਵਿਗਿਆਨੀਆਂ ਨੇ ਵਾਇਰਸ ਦੀ ਜਾਂਚ ਲਈ ਰੈਪਿਡ ਟੈਸਟਿੰਗ ਤਕਨੀਕ (rapid testing technology) ਦੀ ਖੋਜ ਕੀਤੀ ਹੈ।

ਆਕਸਫੋਰਡ ਦੇ Engineering Science Department ਅਤੇ Oxford Suzhou Centre for Advanced Research (OSCAR) ਨੇ ਮਿਲ ਕੇ ਨਵੀਂ ਤਕਨੀਕ ਕੱਢੀ ਹੈ। ਆਕਸਫੋਰਡ ਦੇ Prof Zhanfeng Cui ਅਤੇ Prof Wei Huang ਦੀ ਅਗਵਾਈ ਹੇਟ ਟੀਮ ਨੇ ਦਿਨ ਰਾਤ ਮਿਹਨਤ ਕਰਕੇ ਇਹ ਜਾਂਚ ਵਿਧੀ ਤਿਆਰ ਕੀਤੀ ਹੈ।

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੀ ਜਾਂਚ ਦਾ ਇਹ ਨਵਾਂ ਤਰੀਕਾ ਪਹਿਲਾਂ ਨਾਲੋਂ ਕਾਫੀ ਤੇਜ ਹੈ ਅਤੇ ਇਸ ਲਈ ਬਹੁਤ ਜ਼ਿਆਦਾ ਤਕਨੀਕ ਦੀ ਲੋੜ ਨਹੀਂ। ਵਿਗਿਆਨੀਆਂ ਨੇ ਜੋ ਨਵੀਂ ਤਕਨੀਕ ਇਜ਼ਾਦ ਕੀਤੀ ਹੈ ਉਸ ਵਿਚ ਸਿਰਫ ਇਕ ਹੀਟ-ਬਲਾਕ ਦੀ ਲੋੜ ਹੁੰਦੀ ਹੈ। ਜੋ RNA ਦੇ ਰਿਵਰਸ ਟਰਾਂਸਕ੍ਰਿਪਸ਼ਨ ਅਤੇ DNA ਦੇ ਵਿਸਤਾਰਨ ਲਈ ਇਕ ਨਿਸ਼ਚਿਤ ਤਾਪਮਾਨ ਬਣਾਉਂਦਾ ਹੈ। ਇਸ ਦੀ ਵੱਡੀ ਖੂਬੀ ਇਹ ਹੈ ਕਿ ਇਸ ਨੂੰ ਨੰਗੀ ਅੱਖਾਂ ਨਾਲ ਵੀ ਵੇਖਿਆ ਜਾ ਸਕਦਾ ਹੈ।



ਇਸ ਤਕਨੀਕ ਰਾਹੀਂ ਪਾਜੀਟਿਵ ਹੋਣ ਉਤੇ ਸੈਂਪਲ ਦਾ ਰੰਗ ਗੁਲਾਬੀ ਤੋਂ ਪੀਲੇ ਰੰਗ ਵਿਚ ਬਦਲ ਜਾਂਦਾ ਹੈ। ਸੈਂਪਲ ਦੇ ਜਾਂਚ ਲਈ ਤਿੰਨ ਬੋਤਲਾਂ ਦੀ ਲੋੜ ਹੁੰਦੀ ਹੈ ਅਤੇ ਸਭ ਵਿਚ ਵੱਖ-ਵੱਖ ਪ੍ਰਾਇਮਰ ਲੋੜੀਂਦੇ ਹਨ। ਜੇ ਕੋਈ ਕੋਰੋਨਾ ਪਾਜੀਟਿਵ ਹੋਵੇਗਾ ਤਾਂ ਦੋ ਬੋਤਲਾਂ ਵਿਚ ਸੈਂਪਲ ਦਾ ਰੰਗ ਗੁਲਾਬੀ ਹੋ ਜਾਵੇਗਾ ਅਤੇ ਇਕ ਵਿਚ ਪੀਲਾ ਹੋਵੇਗਾ। ਇਕ ਬੋਤਲ ਵਿਚ ਪੀਲਾ ਰੰਗ ਦਾ ਇਹ ਦੱਸੇਗਾ ਕਿ ਟੈਸਟ ਸਹੀ ਕੰਮ ਕਰ ਰਿਹਾ ਹੈ ਜਾਂ ਫਿਰ ਇਨਵੈਲਿਡ ਹੈ।

 
First published: March 21, 2020
ਹੋਰ ਪੜ੍ਹੋ
ਅਗਲੀ ਖ਼ਬਰ