Happy New Year 2022: ਨਵਾਂ ਸਾਲ ਚੜ੍ਹ ਚੁੱਕਿਆ ਹੈ। ਹਰ ਕੋਈ ਨਵਾਂ ਸਾਲ ਮਨਾ ਰਿਹਾ ਹੈ। ਪਰ ਇਸ ਦਰਮਿਆਨ ਓਮਿਕਰੋਨ ਦਾ ਖ਼ੌਫ਼ ਵੀ ਹੈ। ਓਮਿਕਰੋਨ ਨੇ ਨਵੇਂ ਸਾਲ ਦੇ ਰੰਗ ਵਿੱਚ ਭੰਗ ਪਾਇਆ ਹੈ। ਪਰ ਬਾਵਜੂਦ ਇਸ ਦੇ ਲੋਕਾਂ ਵਿੱਚ ਨਵੇਂ ਸਾਲ ਨੂੰ ਲੈ ਕੇ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਹੈ।
ਇਸੇ ਦਰਮਿਆਨ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਆਪਣੇ ਵੱਖਰੇ ਅੰਦਾਜ਼ ਵਿੱਚ ਨਵਾਂ ਸਾਲ ਸੈਲੀਬ੍ਰੇਟ ਕਰਦੇ ਨਜ਼ਰ ਆ ਰਹੇ ਹਨ। ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਆਪਣੇ ਅੰਦਾਜ਼ ਵਿੱਚ ਫ਼ੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿਤੀ। ਦੱਸ ਦਈਏ ਕਿ ਇਸ ਸਮੇਂ ਨੇਹਾ ਕੱਕੜ ਨਿਊ ਈਅਰ ਕੰਸਰਟ ਲਈ ਗੋਆ ਵਿੱਚ ਹੈ। ਇਸ ਮੌਕੇ ਉਨ੍ਹਾਂ ਨੇ ਬੇਹੱਦ ਖ਼ੂਬਸੂਰਤ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ। ਵੀਡੀਓ ਨੇਹਾ ਕੱਕੜ ਖ਼ੁਦ ਸ਼ੂਟ ਕਰ ਰਹੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਦਾ ਪਰਿਵਾਰ ਪੂਲ ਵਿਚ ਸਵੀਮਿੰਗ ਕਰਦੇ ਦੇਖਿਆ ਜਾ ਸਕਦਾ ਹੈ।
ਇਸ ਦਰਮਿਆਨ ਨੇਹਾ ਦੀ ਮੰਮੀ ਬੀਚ ਚੇਅਰ ‘ਤੇ ਅਰਾਮ ਫ਼ਰਮਾਉਂਦੇ ਨਜ਼ਰ ਆ ਰਹੀ ਹੈ। ਇਸ ਮੌਕੇ ਨੇਹਾ ਕੱਕੜ ਨੇ ਦੱਸਿਆ ਕਿ ਨਵੇਂ ਸਾਲ ਦੇ ਇਸ ਮੌਕੇ ‘ਤੇ ਉਹ ਗੋਆ ਵਿੱਚ ਹਨ।
ਇਸ ਵਿਚਾਲੇ ਉਹ ਆਪਣੇ ਪਤੀ ਰੋਹਨਪ੍ਰੀਤ ਨੂੰ ਕਾਫ਼ੀ ਮਿਸ ਕਰ ਰਹੀ ਹੈ। ਕਿਉਂਕਿ ਇਸ ਸਮੇਂ ਉਹ ਆਪਣੇ ਮਿਊਜ਼ਿਕ ਕੰਸਰਟ ਲਈ ਪਹਿਲਗਾਮ ਕਸ਼ਮੀਰ ਵਿਚ ਸਨ।
ਇਸ ਮੌਕੇ ਨੇਹਾ ਆਪਣੇ ਪਰਿਵਾਰ ਨਾਲ ਪੂਲ ‘ਤੇ ਮਸਤੀ ਕਰਦੇ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਤੀ ਰੋਹਨਪ੍ਰੀਤ ਨੂੰ ਕੰਸਰਟ ਲਈ ਸ਼ੁੱਭਕਾਮਨਾਵਾਂ ਦਿਤੀਆਂ ਤੇ ਨਾਲ ਹੀ ਕਿਹਾ ਕਿ ਉਹ ਰੋਹਨ ਨੂੰ ਬੇਹੱਦ ਮਿਸ ਕਰ ਰਹੀ ਹੈ।
31 ਦਸੰਬਰ ਨੂੰ ਨੇਹਾ ਦਾ ਗੋਆ `ਚ ਮਿਊਜ਼ਿਕ ਕੰਸਰਟ ਸੀ। ਜਿਸ ਵਿੱਚ ਭਾਰੀ ਗਿਣਤੀ ਵਿਚ ਉਨ੍ਹਾਂ ਦੇ ਫ਼ੈਨਜ਼ ਨੇਹਾ ਦੇ ਗੀਤਾਂ ਤੇ ਥਿਰਕਦੇ ਹੋਏ ਨਜ਼ਰ ਆਏ।
ਇਸ ਦੇ ਨਾਲ ਹੀ ਰੋਹਨ ਨੇ ਵੀ ਨੇਹਾ ਦੀ ਪੋਸਟ ‘ਤੇ ਕਮੈਂਟ ਕਰਕੇ ਕਿਹਾ ਕਿ ਉਹ ਨੇਹਾ ਨੂੰ ਬਹੁਤ ਮਿਸ ਕਰ ਰਹੇ ਹਨ। ਇਸ ਦੇ ਨਾਲ ਰੋਹਨ ਨੇ ਨੇਹਾ ਨੂੰ ਉਨ੍ਹਾਂ ਦੇ ਗੋਆ ਕੰਸਰਟ ਲਈ ਸ਼ੁੱਭਕਾਮਨਾਵਾਂ ਦਿਤੀਆਂ।
ਕਾਬਿਲੇਗ਼ੌਰ ਹੈ ਕਿ ਨੇਹਾ ਕੱਕੜ ਦਾ ਗੋਆ ਦੇ ਲਾਸ ਓਲਾਸ ‘ਚ 31 ਦਸੰਬਰ ਨੂੰ ਨਿਊ ਈਅਰ 2022 ਸੈਲੀਬ੍ਰੇਸ਼ਨ ਕੰਸਰਟ ਸੀ। ਇਸ ਦੌਰਾਨ ਵੱਡੀ ਗਿਣਤੀ ‘ਚ ਲੋਕ ਖ਼ਾਸ ਕਰਕੇ ਯੂਥ ਨੇਹਾ ਦੇ ਗੀਤਾਂ ‘ਤੇ ਝੂਮਦਾ ਨਜ਼ਰ ਆਇਆ। ਨੇਹਾ ਨੇ ਆਪਣੇ ਸੁਪਰਹਿੱਟ ਗੀਤਾਂ ਨਾਲ ਕੰਸਰਟ ‘ਚ ਲੋਕਾਂ ਦਾ ਖ਼ੂਬ ਮਨੋਰੰਜਨ ਕੀਤਾ। ਉੱਧਰ, ਰੋਹਨਪ੍ਰੀਤ ਨੇ ਕਸ਼ਮੀਰ ਦੇ ਪਹਿਲਗਾਮ ਵਿੱਚ ਆਪਣਾ ਪਰਫ਼ਾਰਮੈਂਸ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।