ਨਵੇਂ ਸਾਲ ਦੇ ਰੰਗ 'ਚ ਰੰਗੇ ਸਿੱਧੂ ਮੂਸੇ ਵਾਲਾ 'ਤੇ ਜੈਸਮੀਨ ਸੈਂਡਲਸ, ਵੀਡੀਓ ਵਾਇਰਲ


Updated: January 2, 2019, 11:04 AM IST
ਨਵੇਂ ਸਾਲ ਦੇ ਰੰਗ 'ਚ ਰੰਗੇ ਸਿੱਧੂ ਮੂਸੇ ਵਾਲਾ 'ਤੇ ਜੈਸਮੀਨ ਸੈਂਡਲਸ, ਵੀਡੀਓ ਵਾਇਰਲ

Updated: January 2, 2019, 11:04 AM IST
ਇਨ੍ਹੀਂ ਦਿਨੀਂ ਸਿੱਧੂ ਮੂਸੇ ਵਾਲਾ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਦਰਅਸਲ ਸਿੱਧੂ ਮੂਸੇ ਵਾਲਾ ਦਾ ਬੋਲ-ਬਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਫੀ ਜ਼ਿਆਦਾ ਹੈ। ਹਾਲ ਹੀ 'ਚ ਜੈਸਮੀਨ ਸੈਂਡਲਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਿੱਧੂ ਮੂਸੇ ਵਾਲਾ ਨਾਲ ਸਟੇਜ ਪਰਫਾਰਮੈਂਸ ਦਿੰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਤੇ ਜੈਸਮੀਨ ਸੈਂਡਲਸ ਪੰਜਾਬੀ ਇੰਡਸਟਰੀ 'ਚ ਸੁਰਖੀਆਂ ਦੇ ਗਲਿਆਰਿਆਂ 'ਚ ਸਭ ਤੋਂ ਉੱਪਰ ਰਹਿੰਦੇ ਹਨ। ਸਾਲ 2019 ਦੇ ਜਸ਼ਨ 'ਚ ਸਾਰਾ ਸੰਸਾਰ ਡੁੱਬਿਆ ਹੋਇਆ ਹੈ।

ਇਸੇ ਜਸ਼ਨ 'ਚ ਸਿੱਧੂ ਮੂਸੇ ਵਾਲਾ ਅਤੇ ਜੈਸਮੀਨ ਸੈਂਡਲਸ ਵੀ ਇਕੱਠੇ ਹੋਏ। ਸਾਲ 2019 ਦਾ ਸਵਾਗਤ ਜੈਸਮੀਨ ਸੈਂਡਲਾਸ ਅਤੇ ਸਿੱਧੂ ਮੂਸੇ ਵਾਲਾ ਨੇ ਇਕ ਹੀ ਸਟੇਜ ਤੋਂ ਕੀਤਾ ਹੈ। ਦੱਸਣਯੋਗ ਹੈ ਕਿ ਗੁਲਾਬੀ ਕੁਈਨ ਜੈਸਮੀਨ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ। ਜੈਸਮੀਨ ਗੀਤਾਂ ਕਾਰਨ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ ਅਤੇ ਹਮੇਸ਼ਾ ਹੀ ਸ਼ੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਵੀਡੀਓ ਸ਼ੇਅਰ ਕਰਦੀ ਹੈ, ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਇਸ ਵੀਡੀਓ 'ਚ ਸਿੱਧੂ ਮੂਸੇ ਵਾਲਾ ਅਤੇ ਜੈਸਮੀਨ ਇਕ-ਦੂਜੇ ਦੇ ਗੀਤ ਗਾ ਰਹੇ ਹਨ। ਦੋਵਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।


First published: January 2, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ