ਇੰਝ ਲੱਗਦਾ ਹੈ ਜਿਵੇਂ ਅਭਿਨੇਤਾ ਰਣਵੀਰ ਸਿੰਘ ਅਨੁਸ਼ਕਾ ਸ਼ਰਮਾ ਦੇ ਪਰਿਵਾਰਕ ਫੋਟੋਆਂ ਦੇ ਬਾਕੀ ਪ੍ਰਸ਼ੰਸਕਾਂ ਨਾਲੋਂ ਕੁੱਝ ਜ਼ਿਆਦਾ ਹੀ ਵੱਡੇ ਪ੍ਰਸ਼ੰਸਕ ਹਨ। ਜਿਵੇਂ ਹੀ ਅਨੁਸ਼ਕਾ ਨੇ ਸੋਮਵਾਰ ਨੂੰ ਪਤੀ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਧੀ ਵਾਮਿਕਾ ਦੀਆਂ ਤਸਵੀਰਾਂ ਪੋਸਟ ਕੀਤੀਆਂ। ਰਣਵੀਰ ਸਿੰਘ ਆਪਣੇ ਆਪ ਨੂੰ ਨਹੀਂ ਰੋਕ ਸਕੇ ਅਤੇ ਕਈ ਪਿਆਰ ਵਾਲੇ ਇਮੋਜੀਆਂ ਦੇ ਨਾਲ ਕੰਮੈਂਟ ਕੀਤਾ “ਹਾਏ”। ਦੱਸ ਦਈਏ ਕਿ ਰਣਵੀਰ ਸਿੰਘ ਅਕਸਰ ਪ੍ਰਸਿੱਧ ਸ਼ਖ਼ਸੀਅਤਾਂ ਦੀਆਂ ਤਸਵੀਰਾਂ ‘ਤੇ ਕਮੈਂਟ ਕਰਦੇ ਰਹਿੰਦੇ ਹਨ।
ਰਣਵੀਰ ਦੇ ਇਸ ਕਮੈਂਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇੱਕ ਵਿਅਕਤੀ ਨੇ ਲਿਖਿਆ ਕਿ ਅਗਲਾ ਨੰਬਰ ਤੁਹਾਡਾ ਹੈ। ਆਪਣੇ ਫ਼ੈਨਜ਼ ਨੂੰ ਇੱਕ ਛੋਟਾ ਰਣਵੀਰ ਜਾਂ ਛੋਟੀ ਦੀਪੀਕਾ ਦੇਣ ਦਾ।
ਤਸਵੀਰ ਵਿੱਚ ਵਿਰਾਟ ਆਪਣੀ ਬੇਟੀ ਨੂੰ ਵੇਖਦੇ ਹੋਏ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਵਾਮਿਕਾ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਰੰਗੀਨ ਗੇਂਦਾਂ ਨਾਲ ਪਲੇਪੈਨ ਵਿੱਚ ਖੇਡ ਰਹੀ ਹੈ। ਉਸਦੀਆਂ ਛੋਟੀਆਂ ਗੁੱਤਾਂ ਕੀਤੀਆਂ ਹੋਈਆਂ ਹਨ। ਅਨੁਸ਼ਕਾ ਨੇ ਤਸਵੀਰ ਦੇ ਨਾਲ ਲਿਖਿਆ, “ਮੇਰਾ ਪੂਰਾ ਦਿਲ ਇੱਕ ਫਰੇਮ ਵਿੱਚ ਹੈ।
ਹੋਰ ਮਸ਼ਹੂਰ ਹਸਤੀਆਂ ਜੋ ਪੋਸਟ 'ਤੇ ਪਿਆਰ ਵਾਲੇ ਇਮੋਜੀ ਐੱਡ ਕਰ ਰਹੇ ਹਨ ਉਨ੍ਹਾਂ ਵਿੱਚ ਦੀਆ ਮਿਰਜ਼ਾ, ਸੁਨੀਲ ਸ਼ੈੱਟੀ, ਰਕੁਲ ਪ੍ਰੀਤ ਸਿੰਘ, ਨੀਤੀ ਮੋਹਨ, ਸਾਨੀਆ ਮਿਰਜ਼ਾ ਅਤੇ ਹੋਰ ਸ਼ਾਮਲ ਹਨ।
ਇਸ ਤੋਂ ਪਹਿਲਾਂ ਅਨੁਸ਼ਕਾ ਨੇ ਵਾਮਿਕਾ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਸੀ, ਜਿਸ ਨੂੰ ਉਸਦੇ ਦੋਸਤਾਂ ਵੱਲੋਂ ਵੀ ਪਿਆਰ ਮਿਲਿਆ ਸੀ। ਰਣਵੀਰ ਨੇ ਉਸ ਤਸਵੀਰ 'ਤੇ 'ਓ-ਲੇ' ਕੰਮੈਂਟ ਕੀਤਾ ਸੀ ਜਦੋਂ ਕਿ ਪ੍ਰਿਯੰਕਾ ਚੋਪੜਾ ਨੇ 'ਬੁਰੀ ਨਜ਼ਰ' ਨਾ ਲੱਗਣ ਵਾਲਾ ਇਮੋਜੀ ਕੰਮੈਂਟ ਕੀਤਾ ਸੀ।
ਰਣਵੀਰ ਨੇ ਵਿਰਾਟ ਅਤੇ ਅਨੁਸ਼ਕਾ ਦੀਆਂ ਫੋਟੋਆਂ 'ਤੇ ਵੀ ਕੰਮੈਂਟ ਕੀਤਾ ਕਿਉਂਕਿ ਉਹ ਕੁਆਰੰਟੀਨ ਕਾਰਨ ਵੱਖ ਹੋ ਗਏ ਸਨ।
“ਕਿਆ, ਯਾਰ,” ਉਸਨੇ ਲਿਖਿਆ, ਇਸਦੇ ਬਾਅਦ ਮੁਸਕਰਾਹਟ ਅਤੇ ਪਿਆਰ ਵਾਲੇ ਇਮੋਜੀ।
ਹਾਲ ਹੀ ਵਿੱਚ, ਰਣਵੀਰ ਨੇ ਬੱਚੇ ਪੈਦਾ ਕਰਨ ਦੀ ਆਪਣੀ ਯੋਜਨਾ ਬਾਰੇ ਵੀ ਗੱਲ ਕੀਤੀ। ਆਪਣੇ ਹਾਲ ਹੀ ਵਿੱਚ ਰਿਲੀਜ਼ ਹੋਏ ਕਵਿਜ਼ ਸ਼ੋਅ ਵਿੱਚ, ਰਣਵੀਰ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਉਹ 2-3 ਸਾਲਾਂ ਵਿੱਚ ਦੀਪਿਕਾ ਦੇ ਨਾਲ ਇੱਕ ਬੱਚੇ ਨੂੰ ਜਨਮ ਦੇਣ ਬਾਰੇ ਸੋਚ ਰਿਹਾ ਹੈ।
ਫ਼ੈਮਿਲੀ ਪਲਾਨਿੰਗ ਬਾਰੇ ਗੱਲ ਕਰਦਿਆਂ ਰਣਵੀਰ ਨੇ ਦੱਸਿਆ ਕਿ ਜਿਵੇਂ ਕਿ ਸਭ ਲੋਕਾਂ ਨੂੰ ਪਤਾ ਹੈ ਕਿ ਮੇਰਾ ਵਿਆਹ ਹੋ ਗਿਆ ਹੈ, ਤੇ ਹੁਣ 2-3 ਸਾਲਾਂ ਵਿੱਚ ਮੇਰੇ ਵੀ ਬੱਚੇ ਹੋਣਗੇ। ਤੁਹਾਡੀ ਭਾਬੀ (ਦੀਪੀਕਾ) ਇੰਨੀਂ ਪਿਆਰੀ ਬੱਚੀ ਸੀ, ਕਿ ਮੈਂ ਰੋਜ਼ ਉਸ ਦੇ ਬਚਪਨ ਦੀਆਂ ਤਸਵੀਰਾਂ ਦੇਖ ਲੈਂਦਾ ਹਾਂ ਅਤੇ ਦੀਪੀਕਾ ਨੂੰ ਕਹਿੰਦਾ ਹਾਂ ਕਿ ਇੱਕ ਅਜਿਹੀ ਛੋਟੀ ਦੀਪੀਕਾ ਮੇਰੇ ਕੋਲ ਵੀ ਹੋਵੇ ਤਾਂ ਮੇਰੀ ਜ਼ਿੰਦਗੀ ਬਣ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anushka Sharma, Baby, Baby Planning, Bollywood, Bollywood actress, Cricket, Deepika Padukone, Entertainment, Entertainment news, Hindi Films, Instagram, Ranveer Singh, Virat Kohli