ਹੋਰ ਵਧੀਆਂ ਆਰਿਅਨ ਖ਼ਾਨ ਦੀਆਂ ਮੁਸ਼ਕਲਾਂ, ਮੁੜ ਤੋਂ ਜ਼ਮਾਨਤ ਅਰਜ਼ੀ ਰੱਦ

ਹੋਰ ਵਧੀਆਂ ਆਰਿਅਨ ਖ਼ਾਨ ਦੀ ਮੁਸ਼ਕਲਾਂ, ਮੁੜ ਤੋਂ ਜ਼ਮਾਨਤ ਅਰਜ਼ੀ ਰੱਦ

 • Share this:
  ਬਾਲੀਵੁੱਡ ਦੇ ਕਿੰਗ ਖ਼ਾਨ ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਂਅ ਹੀ ਨਹੀਂ ਲੈ ਰਹੀਆਂ ਹਨ। ਦਰਅਸਲ ਉਨ੍ਹਾਂ ਦੇ ਬੇਟੇ ਆਰਿਅਨ ਖ਼ਾਨ ਨੂੰ 3 ਅਕਤੂਬਰ ਨੂੰ ਡਰੱਗਜ਼ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਐਨਸੀਬੀ ਨੇ ਇੱਕ ਰੇਵ ਪਾਰਟੀ ‘ਤੇ ਛਾਪੇਮਾਰੀ ਕੀਤੀ ਸੀ, ਜਿਸ ਵਿੱਚ ਕਈ ਸਟਾਰ ਕਿਡਜ਼ ਸ਼ਾਮਲ ਸਨ। ਛਾਪੇਮਾਰੀ ਦੌਰਾਨ ਆਰਿਅਨ ਖ਼ਾਨ ਸਮੇਤ 7 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਦੀ ਜ਼ਮਾਨਤ ਅਪੀਲ ਦਾ ਫ਼ੈਸਲਾ 20 ਅਕਤੂਬਰ ਯਾਨਿ ਅੱਜ ਹੋਣਾ ਸੀ। ਪਰ ਇਸ ਵਾਰ ਫ਼ਿਰ ਆਰਿਅਨ ਖ਼ਾਨ ਦੇ ਹੱਥ ਨਿਰਾਸ਼ਾ ਲੱਗੀ ਹੈ। ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਨੂੰ ਮੁੜ ਤੋਂ ਰੱਦ ਕਰ ਦਿੱਤਾ ਹੈ।

  ਆਰਿਅਨ ਖ਼ਾਨ ਦੇ ਨਾਲ ਉਸ ਦੇ ਦੋਸਤ ਅਰਬਾਜ਼ ਮਰਚੈਂਟ ਅਤੇ ਮੁੰਨਮੁੰਨ ਧਾਮੇਚਾ ਦੀ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿੱਤੀ ਗਈ ਹੈ। ਉੱਧਰ ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਸ਼ਾਹਰੁਖ਼ ਤੇ ਗੌਰੀ ਖ਼ਾਨ ਦੇ ਚਿਹਰੇ ‘ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਹਨ। ਹੁਣ ਦੇਖਣਾ ਇਹ ਹੈ ਕਿ ਸ਼ਾਹਰੁਖ਼ ਆਪਣੇ ਬੇਟੇ ਨੂੰ ਜੇਲ੍ਹ ਤੋਂ ਰਿਹਾਅ ਕਰਾਉਣ ਲਈ ਅਗਲਾ ਕਦਮ ਕੀ ਚੁੱਕਦੇ ਹਨ।

  ਜ਼ਿਕਰਯੋਗ ਹੈ ਕਿ ਆਰਿਅਨ ਖ਼ਾਨ ਦੇ ਮਾਮਲੇ ‘ਚ ਪਿਛਲੀ ਸੁਣਵਾਈ ਦੌਰਾਨ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਸੀ। ਜਿਸ ‘ਤੇ ਅੱਜ ਸੁਣਵਾਈ ਹੋਣੀ ਸੀ। ਮਾਮਲੇ ਦੀ ਜਾਣਕਾਰੀ ਮੁਤਾਬਕ ਆਰਿਅਨ ਖ਼ਾਨ ਕੋਲੋਂ ਕੋਈ ਡਰੱਗਜ਼ ਬਰਾਮਦ ਨਹੀਂ ਹੋਈ ਸੀ, ਜਦਕਿ ਉਸ ਦੇ ਦੋਸਤਾਂ ਕੋਲੋਂ ਡਰੱਗਜ਼ ਬਰਾਮਦ ਹੋਈ ਸੀ। ਅਜਿਹੇ ਹਾਲਾਤ ;ਚ ਹਰ ਕਿਸੇ ਦੇ ਮਨ ਵਿੱਚ ਇਹੀ ਸਵਾਲ ਹੈ ਕਿ ਆਖ਼ਰ ਆਰਿਅਨ ਨੂੰ ਹਾਲੇ ਤੱਕ ਜ਼ਮਾਨਤ ਕਿਉਂ ਨਹੀਂ ਮਿਲ ਰਹੀ ਹੈ। ਸਟਾਰ ਕਿਡ ਦੇ ਇਸ ਮੁਸ਼ਕਲ ਦੌਰ ਵਿੱਚ ਉਨ੍ਹਾਂ ਹਰ ਪਾਸਿਓਂ ਤਸੱਲੀ ਦਿੱਤੀ ਜਾ ਰਹੀ ਹੈ। ਬਾਲੀਵੁੱਡ ਤੋਂ ਲੈਕੇ ਸਿਆਸੀ ਜਗਤ ਦੇ ਦਿੱਗਜਾਂ ਨੇ ਆਰਿਅਨ ਖ਼ਾਨ ਦੀ ਰਿਹਾਈ ਦੀ ਮੰਗ ਕੀਤੀ ਹੈ।
  Published by:Amelia Punjabi
  First published: