ਬਿੱਗ ਬੌਸ 15 ਦਾ ਅੱਜ ਰਾਤ ਗ੍ਰੈਂਡ ਪ੍ਰੀਮੀਅਰ ਹੋਣ ਜਾ ਰਿਹਾ ਹੈ। ਸ਼ੋਅ ਨੂੰ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਹੀ ਹੋਸਟ ਕਰਨਗੇ। ਇਹ ਸ਼ੋਅ ਅੱਜ ਤੋਂ ਰਾਤੀਂ 9.30 ਵਜੇ ਤੋਂ ਕਲਰਜ਼ ਟੀਵੀ ‘ਤੇ ਪ੍ਰਸਾਰਤ ਕੀਤਾ ਜਾਵੇਗਾ।
ਕਲਰਜ਼ ਚੈਨਲ ਦੇ ਮੁਤਾਬਕ ਇਸ ਵਾਰ ਦਾ ਬਿੱਗ ਬੌਸ ਸ਼ੋਅ ਬਿਲਕੁੱਲ ਅਲੱਗ ਕਾਨਸੈਪਟ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਵੇਗਾ, ਯਾਨਿ ਕਿ ਐਂਟਰਟੇਨਮੈਂਟ ਦਾ ਡਬਲ ਤੜਕਾ। ਗ੍ਰੈਂਡ ਪ੍ਰੀਮੀਅਰ ਨਾਈਟ ਦੇ ਦੌਰਾਨ ਜਨਤਾ ਦਾ ਭਰਪੂਰ ਮਨੋਰੰਜਨ ਹੋਣ ਵਾਲਾ ਹੈ। ਅੱਜ ਰਾਤ ਦੇ ਸ਼ੋਅ ‘ਚ ਮਸਤੀ, ਮਜ਼ਾਕ, ਲੜਾਈ, ਝਗੜਾ, ਨਾਚ-ਗਾਣਾ ਸਭ ਇਕੱਠੇ ਹੀ ਦੇਖਣ ਨੂੰ ਮਿਲੇਗਾ। ਉੱਧਰ ਹਿੰਦੁਸਤਾਨ ਦੀ ਜਨਤਾ ਅੱਜ ਬਿੱਗ ਬੌਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਬਿੱਗ ਬੌਸ 15 ਅੱਜ ਤੋਂ ਲਗਾਤਾਰ ਕਲਰਜ਼ ਚੈਨਲ ‘ਤੇ ਦਰਸ਼ਕ ਦੇਖ ਸਕਦੇ ਹਨ। ਸੋਮਵਾਰ ਤੋਂ ਸ਼ੁੱਕਰਵਾਰ ਨੂੰ ਇਹ ਸ਼ੋਅ ਰਾਤੀਂ 10.30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਜਦਕਿ ਸ਼ਨੀਵਾਰ ਤੇ ਐਤਵਾਰ ਨੂੰ ਸ਼ੋਅ ਰਾਤੀਂ 9.30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਤੁਸੀਂ ਇਸ ਸ਼ੋਅ ਨੂੰ ਲਾਈਵ ਜਾਂ ਰੀਪੀਟ ਟੈਲੀਕਾਸਟ ਵੂਟ ਐਪ ‘ਤੇ ਵੀ ਦੇਖ ਸਕਦੇ ਹੋ।
ਇਸ ਵਾਰ ਘਰ ਨੂੰ ਫ਼ਿਲਮ ਮੇਕਰਜ਼ ਓਮੰਗ ਕੁਮਾਰ ਤੇ ਉਨ੍ਹਾਂ ਦੀ ਪਤਨੀ ਵਨੀਤਾ ਓਮੰਗ ਕੁਮਾਰ ਨੇ ਡਿਜ਼ਾਈਨ ਕੀਤਾ ਹੈ। ਇਸ ਵਾਰ ਉਨ੍ਹਾਂ ਨੇ ਬਿੱਗ ਬੌਸ ਦੇ ਘਰ ਨੂੰ ਇੱਕ ਜੰਗਲ ਦੀ ਤਰ੍ਹਾਂ ਡਿਜ਼ਾਈਨ ਕੀਤਾ ਹੈ। ਇਸ ਵਾਰ ਵਾਰ ਬਿੱਗ ਬੌਸ ਦੇ ਘਰ ਨੂੰ ਦੇਖ ਕੇ ਤੁਹਾਨੂੰ ਬਿਲਕੁਲ ਜੰਗਲ ‘ਚ ਹੋਣ ਦਾ ਅਹਿਸਾਸ ਹੋਵੇਗਾ। ਦਰਅਸਲ ਇਸ ਵਾਰ ਬਿੱਗ ਬੌਸ ਸ਼ੋਅ ਦਾ ਕਾਨਸੈਪਟ ਕੁੱਝ ਅਲੱਗ ਰੱਖਿਆ ਗਿਆ ਹੈ। ਇਸ ਵਾਰ ਸ਼ੋਅ ‘ਚ ਪ੍ਰਤੀਭਾਗੀਆਂ ਨੂੰ ਜੰਗਲ ‘ਚ ਰਹਿਣਾ ਹੈ, ਅਤੇ ਖਾਣ ਪੀਣ ਤੇ ਰਹਿਣ ਤੱਕ ਦਾ ਇੰਤਜ਼ਾਮ ਖ਼ੁਦ ਕਰਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਬਿੱਗ ਬੌਸ ਦੇ 15ਵੇਂ ਸੀਜ਼ਨ ;ਚ ਪ੍ਰਤੀਕ ਸਹਿਜਪਾਲ ਦੀ ਐਂਟਰੀ ਪੱਕੀ ਹੈ। ਇਸ ਗੱਲ ਦਾ ਖ਼ੁਲਾਸਾ ਬਿੱਗ ਬੌਸ ਓਟੀਟੀ ਦੇ ਫ਼ਿਨਾਲੇ ਵਿੱਚ ਹੀ ਹੋ ਗਿਆ ਸੀ। ਪ੍ਰਤੀਕ ਸਹਿਜਪਾਲ ਸਮੇਤ ਕੁੱਲ 14 ਹੋਰ ਲੋਕ ਬਿੱਗ ਬੌਸ ਦੇ ਘਰ ;ਚ ਨਜ਼ਰ ਆਉਣਗੇ। ਜੇਕਰ ਬਿੱਗ ਬੌਸ ਦੇ ਪੱਕੇ ਪ੍ਰਤੀਭਾਗੀਆਂ ਦੀ ਗੱਲ ਕੀਤੀ ਜਾਏ ਤਾਂ, ਇਨ੍ਹਾਂ ਵਿੱਚ ਸ਼ਮਿਤਾ ਸ਼ੈੱਟੀ, ਨਿਸ਼ਾਂਤ ਭੱਟ, ਜੈਅ ਭਾਨੂਸ਼ਾਲੀ, ਤੇਜਸਵੀ ਪ੍ਰਕਾਸ਼, ਕਰਨ ਕੁੰਦਰਾ, ਅਕਸਾ ਸਿੰਘ, ਡੋਨਲ ਬਿਸ਼ਟ, ਉਮਰ ਰਿਆਜ਼, ਸਿੰਬਾ ਨਾਗਪਾਲ, ਸਾਹਿਲ ਸ਼ਰਾਫ਼ ਅਤੇ ਪੰਜਾਬੀ ਗਾਇਕ ਅਫ਼ਸਾਨਾ ਖ਼ਾਨ ਦੇ ਨਾਂਅ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਾਰ ਪ੍ਰਤੀਭਾਗੀਆਂ ਲਈ ਬਿੱਗ ਬੌਸ ਦੇ ਘਰ ‘ਚ ਰਹਿਣਾ ਅਸਾਨ ਨਹੀਂ ਹੋਵੇਗਾ। ਹਰੇਕ ਪ੍ਰਤੀਭਾਗੀ ਨੂੰ ਰਹਿਣ ਸਹਿਣ ਤੇ ਖਾਣ ਪੀਣ ਦਾ ਇੰਤਜ਼ਾਮ ਖ਼ੁਦ ਸੰਘਰਸ਼ ਕਰਕੇ ਕਰਨਾ ਪਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।