
90 ਦੇ ਦਹਾਕੇ ਦੀ ਪ੍ਰਸਿੱਧ ਅਦਾਕਾਰਾ ਆਇਸ਼ਾ ਜੁਲਕਾ ਕਰੇਗੀ ਪਰਦੇ ‘ਤੇ ਵਾਪਸੀ
90 ਦੇ ਦਹਾਕੇ ਦੀ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਆਇਸ਼ਾ ਜੁਲਕਾ ਮੁੜ ਤੋਂ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ। 90 ਦਹਾਕੇ ‘ਚ ਉਨ੍ਹਾਂ ਦੀ ਫ਼ਿਲਮ ‘ਜੋ ਜੀਤਾ ਵੋਹੀ ਸਿਕੰਦਰ’ ਨੇ ਉਨ੍ਹਾਂ ਨੂੰ ਬਾਲੀਵੁੱਡ ਇੰਡਸਟਰੀ ‘ਚ ਇੱਕ ਅਲੱਗ ਲੈਵਲ ‘ਤੇ ਪਹੁੰਚਾ ਦਿੱਤਾ। ਖ਼ਾਸ ਕਰਕੇ ਇਸ ਫ਼ਿਲਮ ਦਾ ਮਸ਼ਹੂਰ ਗੀਤ ‘ਪਹਿਲਾ ਨਸ਼ਾ, ਪਹਿਲਾ ਖ਼ੁਮਾਰ’ ਅੱਜ ਤੱਕ ਵੀ ਹਰ ਨੌਜਵਾਨ ਦੀ ਪਹਿਲੀ ਪਸੰਦ ਹੈ। ਆਇਸ਼ਾ ਜੁਲਕਾ ਮੁੜ ਤੋਂ ਗਲੈਮਰ ਦੀ ਦੁਨੀਆ ‘ਚ ਵਾਪਸੀ ਕਰ ਰਹੀ ਹੈ। ਦੱਸ ਦਈਏ ਕਿ ਵੈੱਬ ਸੀਰੀਜ਼ Where Are They series ਤੋਂ ਇੱਕ ਵਾਰ ਫ਼ਿਰ ਐਕਟਿੰਗ ਕਰਦੀ ਨਜ਼ਰ ਆਏਗੀ।
ਆਇਸ਼ਾ ਜੁਲਕਾ ਵੱਡੇ ਪਰਦੇ ‘ਤੇ ਪਹਿਲੀ ਵਾਰ ਸਲਮਾਨ ਖ਼ਾਨ ਨਾਲ 1991 ‘ਚ ਆਈ ਫ਼ਿਲਮ ਕੁਰਬਾਨ ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ‘ਚ ਦੋਵੇਂ ਅਦਾਕਾਰਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਖ਼ੂਬ ਪਿਆਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਖਿਲਾੜੀ’ ਤੇ ਜੋ ਜੀਤਾ ਵੋਹੀ ਸਿਕੰਦਰ ਵਰਗੀਆਂ ਸੁਪਰਹਿੱਟ ਫ਼ਿਲਮਾਂ ‘ਚ ਯਾਦਗਾਰੀ ਕਿਰਦਾਰ ਨਿਭਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ। ਜਦੋਂ ਆਇਸ਼ਾ ਜੁਲਕਾ ਦਾ ਫ਼ਿਲਮੀ ਕਰੀਆ ਟੌਪ ‘ਤੇ ਸੀ, ਉਦੋਂ ਹੀ ਉਨ੍ਹਾਂ ਨੇ ਅਚਾਨਕ ਫ਼ਿਲਮਾਂ ਤੋਂ ਦੂਰੀ ਬਣਾ ਲਈ, ਅਤੇ ਲੰਮੇ ਸਮੇਂ ਤੱਕ ਪਰਦੇ ‘ਤੇ ਨਜ਼ਰ ਨਹੀਂ ਆਈ।
1999 ਤੋਂ ਬਾਅਦ ਬਣਾਈ ਫ਼ਿਲਮਾਂ ਤੋਂ ਦੂਰੀ
1999 ਤੋਂ ਬਾਅਦ ਆਇਸ਼ਾ ਜੁਲਕਾ ਨੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੱਤਾ। ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਆਇਸ਼ਾ ਜੁਲਕਾ ਨੇ ਆਖ਼ਰ ਇਸ ਰਾਜ਼ ਤੋਂ ਪਰਦਾ ਚੁੱਕਿਆ। ਆਇਸ਼ਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਫ਼ਿਲਮਾਂ ਛੱਡੀਆਂ, ਉਸ ਸਮੇਂ ਉਨ੍ਹਾਂ ਦਾ ਕਰੀਅਰ ਟੌਪ ‘ਤੇ ਸੀ। ਬਾਲੀਵੁੱਡ ਛੱਡਣ ਤੋਂ ਬਾਅਦ ਉਨ੍ਹਾਂ ਨੇ ਜਲਦ ਹੀ ਉਨ੍ਹਾਂ ਨੇ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ, ਪਰ ਹੁਣ ਉਹ ਜਲਦ ਹੀ ਵੈੱਬ ਸੀਰੀਜ਼ ‘ਚ ਨਜ਼ਰ ਆਉਣ ਵਾਲੀ ਹੈ।
ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ ‘ਚ ਆਇਸ਼ਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਹੁਨਰ ਦੇ ਮੁਤਾਬਕ ਕਿਰਦਾਰ ਮਿਲਣੇ ਬੰਦ ਹੋ ਗਏ ਸੀ, ਇਸ ਦੇ ਨਾਲ ਹੀ ਉਹ ਇੱਕੋ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਬੋਰ ਹੋ ਗਈ ਸੀ। ਜਿਸ ਕਰਕੇ ਉਨ੍ਹਾਂ ਨੇ ਫ਼ਿਲਮਾਂ ;ਚ ਕੰਮ ਕਰਨਾ ਘਟਾ ਦਿੱਤਾ, ਪਰ ਬਾਲੀਵੁੱਡ ਨੂੰ ਕਦੇ ਛੱਡਿਆ ਨਹੀਂ। ਆਇਸ਼ਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਤਾਂ ਮਿਲ ਰਿਹਾ ਸੀ, ਪਰ ਹਰ ਫ਼ਿਲਮ ‘ਚ ਇੱਕੋ ਤਰ੍ਹਾਂ ਦਾ ਕਿਰਦਾਰ ਕਰਨਾ ਉਨ੍ਹਾਂ ਨੂੰ ਪਸੰਦ ਨਹੀਂ ਸੀ ਆ ਰਿਹਾ। ਉਨ੍ਹਾਂ ਦੇ ਅੰਦਰ ਕੁੱਝ ਹੱਟ ਕੇ ਕਰਨ ਦੀ ਚਾਹ ਸੀ, ਪਰ ਉਸ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੂੰ ਨਹੀਂ ਮਿਲੇ, ਜਿਸ ਕਾਰਨ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾਈ।
ਦੱਸ ਦਈਏ ਕਿ ਆਇਸ਼ਾ ਜੁਲਕਾ ਨੇ ਆਪਣੇ ਫ਼ਿਲਮੀ ਕਰੀਅਰ ‘ਚ ਹਿੰਦੀ, ਤੇਲਗੂ, ਤਾਮਿਲ, ਕੰਨੜ ਫ਼ਿਲਮਾਂ ‘ਚ ਕੰਮ ਕੀਤਾ ਹੈ। ਬਾਲੀਵੁੱਡ ‘ਚ ਉਨ੍ਹਾਂ ਨੂੰ ਆਪਣੀ ਸਾਦਗ਼ੀ ਕਰਕੇ ਜਾਣਿਆ ਜਾਂਦਾ ਹੈ। ਪਰਦੇ ‘ਤੇ ਉਨ੍ਹਾਂ ਨੇ ਆਪਣੀ ਸਾਦਗ਼ੀ ਤੇ ਭੋਲੀ ਸੂਰਤ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।