• Home
  • »
  • News
  • »
  • entertainment
  • »
  • NEWS ENTERTAINMENT MANIKE MAGE HITE SINGER YOHANI DE SILVA MAKING HER DEBUT IN BOLLYWOOD WITH THIS FILM AP

ਸ਼੍ਰੀਲੰਕਨ ਗਾਇਕਾ ਯੋਹਾਨੀ ਡੀ ਸਿਲਵਾ ਇਸ ਫ਼ਿਲਮ ਨਾਲ ਕਰ ਰਹੀ ਬਾਲੀਵੁੱਡ ‘ਚ ਐਂਟਰੀ

ਸ਼੍ਰੀਲੰਕਨ ਗਾਇਕਾ ਯੋਹਾਨੀ ਡੀ ਸਿਲਵਾ ਇਸ ਫ਼ਿਲਮ ਨਾਲ ਕਰ ਰਹੀ ਬਾਲੀਵੁੱਡ ‘ਚ ਐਂਟਰੀ

ਸ਼੍ਰੀਲੰਕਨ ਗਾਇਕਾ ਯੋਹਾਨੀ ਡੀ ਸਿਲਵਾ ਇਸ ਫ਼ਿਲਮ ਨਾਲ ਕਰ ਰਹੀ ਬਾਲੀਵੁੱਡ ‘ਚ ਐਂਟਰੀ

  • Share this:
    ਸ਼੍ਰੀਲੰਕਾ ਦਾ ਗੀਤ ਮਨੀਕੇ ਮਾਗੇ ਹਿਤੇ, ਜਿਸ ਨੇ ਰਿਲੀਜ਼ ਹੁੰਦੇ ਸਾਰ ਸਾਰੇ ਰਿਕਾਰਡ ਤੋੜ ਦਿੱਤੇ ਸੀ। ਇਸ ਨੂੰ ਗਾਉਣ ਵਾਲੀ ਸ਼੍ਰੀ ਲੰਕਾ ਦੀ ਗਾਇਕਾ ਯੋਹਾਨੀ ਡੀ ਸਿਲਵਾ ਰਾਤੋ ਰਾਤ ਇੰਟਰਨੈਸ਼ਨਲ ਸਟਾਰ ਬਣ ਗਈ ਸੀ। ਤੇ ਹੁਣ ਯੋਹਾਨੀ ਜਲਦ ਹੀ ਬਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੀ ਹੈ। ਜੀ ਹਾਂ, ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਆਉਣ ਵਾਲੀ ਫ਼ਿਲਮ ‘ਥੈਂਕ ਗੌਡ’ ‘ਚ ਯੋਹਾਨੀ ਆਪਣੀ ਅਵਾਜ਼ ਨਾਲ ਹਿੰਦੁਸਤਾਨ ਦੇ ਲੋਕਾਂ ਦਿਲਾਂ ‘ਤੇ ਰਾਜ ਕਰਨ ਆ ਰਹੀ ਹੈ।

    https://www.youtube.com/watch?v=PgCliOxl41o

    ਦੱਸ ਦਈਏ ਕਿ ਇਸ ਫ਼ਿਲਮ ਵਿੱਚ ਬਾਲੀਵੁੱਡ ਕਲਾਕਾਰ ਸਿੱਦਾਰਥ ਮਲਹੋਤਰਾ ਤੇ ਰਕੁਲ ਪ੍ਰੀਤ ਵੀ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਬੀ-ਟਾਊਨ ਤੋਂ ਖ਼ਬਰ ਇਹ ਆ ਰਹੀ ਹੈ ਕਿ ਯੋਹਾਨੀ ਆਪਣੇ ਸੁਪਰ ਹਿੱਟ ਗੀਤ ਮਨੀਕੇ ਮਾਗੇ ਹਿਤੇ ਦੇ ਹਿੰਦੀ ਵਰਜ਼ਨ ਨੂੰ ਵੀ ਆਪਣੇ ਸੁਰਾਂ ਨਾਲ ਸਜਾਵੇਗੀ।

    ਇਸ ਫ਼ਿਲਮ ਦੇ ਨਿਰਦੇਸ਼ਕ ਇੰਦਰ ਕੁਮਾਰ ਨੇ ਕਿਹਾ, “ਯੋਹਾਨੀ ਦਾ ਗੀਤ ਮਨੀਕੇ ਮਾਗੇ ਹਿਤੇ ਪੂਰੀ ਦੁਨੀਆ ਵਿੱਚ ਸੁਪਰ ਹਿੱਟ ਹੈ, ਅਤੇ ਸਾਡੀ ਫ਼ਿਲਮ ਦੀ ਟੀਮ ਲਈ ਬੇਹੱਦ ਖ਼ੁਸ਼ੀ ਹੈ ਕਿ ਯੋਹਾਨੀ ਇਸ ਗੀਤ ਹਿੰਦੀ ਵਰਜ਼ਨ ਨੂੰ ਵੀ ਆਪਣੀ ਅਵਾਜ਼ ਦੇਣ ਲਈ ਰਾਜ਼ੀ ਹੋ ਗਈ ਹੈ।” ਇਸ ਦੇ ਨਾਲ ਇੰਦਰ ਕੁਮਾਰ ਨੇ ਦੱਸਿਆ ਕਿ ਫ਼ਿਲਮ ਥੈਂਕ ਗੌਡ ਇੱਕ ਬਿਲਕੁਲ ਅਲੱਗ ਤਰ੍ਹਾਂ ਦੀ ਕਾਮੇਡੀ ਫ਼ਿਲਮ ਹੈ। ਜੋ ਕਿ ਅਗਲੇ ਸਾਲ ਯਾਨਿ 2022 ਵਿੱਚ ਵੱਡੇ ਪਰਦੇ ‘ਤੇ ਦਸਤਕ ਦੇਵੇਗੀ।
    Published by:Amelia Punjabi
    First published: