ਟੀਵੀ ਦੇ ਸਭ ਤੋਂ ਮਸ਼ਹੂਰ ਰੀਐਲਟੀ ਸ਼ੋਅਜ਼ ਵਿੱਚੋਂ ਇੱਕ ਬਿੱਗ ਬੌਸ (BIGG BOSS) ਹੈ, ਜਿਸ ਦਾ ਦਰਸ਼ਕ ਹਰ ਸਾਲ ਇੰਤਜ਼ਾਰ ਕਰਦੇ ਹਨ। ਸ਼ੋਅ ਦਾ ਪ੍ਰੀਮੀਅਰ 2 ਅਕਤੂਬਰ ਨੂੰ ਹੋਇਆ, ਜਿਸ ‘ਚ ਕੁੱਲ 15 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਸ ਦੇ ਨਾਲ ਹੀ ਸ਼ੋਅ ਦਾ ਪ੍ਰੀਮੀਅਰ ਸਲਮਾਨ ਖ਼ਾਨ ਤੇ ਰਣਵੀਰ ਕਪੂਰ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਉੱਧਰ ਹੀ ਟੀਵੀ ਤੇ ਫ਼ਿਲਮ ਸਟਾਰ ਮੌਨੀ ਰਾਏ ਨੇ ਇਸ ਸ਼ੋਅ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੌਨੀ ਨੂੰ ਸਟੇਜ ‘ਤੇ ਅਪਸਰਾ ਯਾਨਿ ਪਰੀ ਦੇ ਅਵਤਾਰ ‘ਚ ਪੇਸ਼ ਕੀਤਾ ਗਿਆ।
ਸਫ਼ੇਦ ਰੰਗ ਦੇ ਪਹਿਰਾਵੇ ‘ਚ ਮੌਨੀ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਜਿਵੇਂ ਹੀ ਮੌਨੀ ਨੇ ਸਟੇਜ ‘ਤੇ ਕਦਮ ਰੱਖਿਆ ਸਭ ਲੋਕ ਉਨ੍ਹਾਂ ਨੂੰ ਦੇਖਦੇ ਹੀ ਰਹਿ ਗਏ। ਇਸ ਦੌਰਾਨ ਮੌਨੀ ਨੇ 2001 ਦੀ ਫ਼ਿਲਮ ‘ਅਸ਼ੋਕਾ’ ਦੇ ਮਸ਼ਹੂਰ ਗੀਤ ‘ਰਾਤ ਕਾ ਨਸ਼ਾ ਅਭੀ’ ‘ਤੇ ਜ਼ਬਰਦਸਤ ਡਾਂਸ ਕੀਤਾ। ਦੱਸ ਦਈਏ ਕਿ ਫ਼ਿਲਮ ਵਿੱਚ ਇਹ ਗੀਤ ਸ਼ਾਹਰੁਖ਼ ਖ਼ਾਨ ਤੇ ਕਰੀਨਾ ਕਪੂਰ ‘ਤੇ ਫ਼ਿਲਮਾਇਆ ਗਿਆ ਹੈ।
ਸ਼ੋਅ ਵਿੱਚ ਡਾਂਸ ਪਰਫ਼ਾਰਮੈਂਸ ਤੋਂ ਇਲਾਵਾ ਮੌਨੀ ਨੇ ਬਿੱਗ ਬੌਸ ਦੇ ਘਰ ਵਿੱਚ ਵੀ ਐਂਟਰੀ ਲਈ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਮਜ਼ਦੇਾਰ ਗੇਮ ਖਿਡਾਈ। ਇਸ ਗੇਮ ਵਿੱਚ ਪ੍ਰਤੀਭਾਗੀਆਂ ਨੂੰ ਆਪਣੇ ਸਾਥੀਆਂ ਵਿੱਚੋਂ ਉਨ੍ਹਾਂ 3 ਲੋਕਾਂ ਨੂੰ ਚੁਣਨਾ ਸੀ, ਜਿਨ੍ਹਾਂ ਨੂੰ ਸਭ ਤੋਂ ਘੱਟ ਪਸੰਦ ਕਰਦੇ ਹਨ।
ਦੱਸ ਦਈਏ ਕਿ ਮੌਨੀ ਰਾਏ ਟੀਵੀ ਤੇ ਫ਼ਿਲਮ ਦੀ ਦੁਨੀਆ ਦਾ ਚਮਕਦਾਰ ਸਿਤਾਰਾ ਹੈ, ਜਿਨ੍ਹਾਂ ਨੇ ਕਈ ਟੀਵੀ ਸੀਰੀਅਲਜ਼ ਤੇ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਟੀਵੀ ਚੈਨਲ ਕਲਰਜ਼ ਦੇ ਸੀਰੀਅਲ ਨਾਗਿਨ ‘ਚ ਉਹ ਮੁੱਖ ਕਿਰਦਾਰ ਨਿਭਾਉਂਦੀ ਹੈ, ਜਿਸ ਨੂੰ ਦਰਸ਼ਕਾਂ ਦਾ ਖ਼ੂਭ ਪਿਆਰ ਮਿਲਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।