Home /News /entertainment /

ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਨਾਲ ਰਚਾਇਆ ਵਿਆਹ, ਦੇਖੋ ਤਸਵੀਰਾਂ

ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਨਾਲ ਰਚਾਇਆ ਵਿਆਹ, ਦੇਖੋ ਤਸਵੀਰਾਂ

ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਨਾਲ ਰਚਾਇਆ ਵਿਆਹ, ਦੇਖੋ ਤਸਵੀਰਾਂ

ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਨਾਲ ਰਚਾਇਆ ਵਿਆਹ, ਦੇਖੋ ਤਸਵੀਰਾਂ

 • Share this:

  Parmish Verma marriage: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਪ੍ਰਸਿੱਧ ਨਾਂਅ ਪਰਮੀਸ਼ ਵਰਮਾ, ਜਿਨ੍ਹਾਂ ਦੇ ਗੀਤ ਰਿਲੀਜ਼ ਹੁੰਦੇ ਹੀ ਸਿਰਫ਼ ਪੰਜਾਬੀਆਂ ਦੇ ਹੀ ਨਹੀਂ, ਬਲਕਿ ਪੂਰੇ ਹਿੰਦੁਸਤਾਨ ਦੇ ਮੂੰਹ ‘ਤੇ ਚੜ੍ਹ ਜਾਂਦੇ ਹਨ। ਇਸੇ ਸ਼ਖ਼ਸੀਅਤ ਦਾ ਵਿਆਹ ਵੀ ਅੱਜ ਕੱਲ ਸੋਸ਼ਲ ਮੀਡੀਆ ‘ਤੇ ਚਰਚਾ ਵਿੱਚ ਹੈ। ਆਖ਼ਰ ਹੋਵੇ ਵੀ ਕਿਉਂ ਨਾ, ਪਰਮੀਸ਼ ਪੌਲੀਵੁੱਡ ਦੇ ਮੋਸਟ ਐਲੀਜਿਬਲ ਬੈਚਲਰ ਜੋ ਹਨ। ਪਰ ਹੁਣ ਪਰਮੀਸ਼ ਕੋਲ ਇਹ ਖ਼ਿਤਾਬ ਹੋਰ ਨਹੀਂ ਰਿਹਾ, ਕਿਉਂਕਿ ਪਰਮੀਸ਼ ਨੇ ਆਪਣੀ ਲੇਡੀ ਲਵ ਗੀਤ ਗਰੇਵਾਲ ਨਾਲ ਵਿਆਹ ਰਚਾ ਲਿਆ ਹੈ।


  ਦੱਸ ਦਈਏ ਕਿ ਪਰਮੀਸ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਆਪਣੇ ਫ਼ੈਨਜ਼ ਨਾਲ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਰਮੀਸ਼ ਤੇ ਉਨ੍ਹਾਂ ਦੀ ਜੀਵਨ ਸਾਥੀ ਗੀਤ ਇੱਕ ਦੂਜੇ ਨਾਲ ਕਿੰਨੇਂ ਖ਼ੁਸ਼ ਹਨ ਅਤੇ ਦੋਵਾਂ ਦੇ ਦਰਮਿਆਨ ਕਿੰਨਾਂ ਗੂੜਾ ਰਿਸ਼ਤਾ ਹੈ।

  ਪਹਿਲਾਂ ਪਰਮੀਸ਼ ਵਰਮਾ ਦੇ ਪ੍ਰੀ ਵੈਡਿੰਗ ਦੇ ਹਰ ਫ਼ੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਰਹੀਆਂ, ਅਤੇ ਹੁਣ ਵਿਆਹ ਤੋਂ ਬਾਅਦ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਵੀ ਉਨ੍ਹਾਂ ਦੇ ਫ਼ੈਨਜ਼ ਸੋਸ਼ਲ ਮੀਡੀਆ ‘ਤੇ ਖ਼ੂਬ ਸ਼ੇਅਰ ਕਰ ਰਹੇ ਹਨ। ਇਹੀ ਨਹੀਂ ਕਿੰਨੀਂ ਹੀ ਲੜਕੀਆਂ ਨੇ ਤਾਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ‘ਤੇ ਇਹ ਕਮੈਂਟ ਤੱਕ ਕਰ ਦਿੱਤਾ ਕਿ ਉਨ੍ਹਾਂ ਦਾ ਦਿਲ ਟੁੱਟ ਗਿਆ, ਪਰ ਉਹ ਆਪਣੇ ਚਹੇਤੇ ਸਟਾਰ ਲਈ ਬੇਹੱਦ ਖ਼ੁਸ਼ ਹਨ।


  ਦੱਸਣਯੋਗ ਹੈ ਕਿ ਹਾਲ ਹੀ ‘ਚ ਦੋਵਾਂ ਨੇ ਮੰਗਣੀ ਕੀਤੀ ਸੀ, ਉਨ੍ਹਾਂ ਤਸਵੀਰਾਂ ਨੂੰ ਵੀ ਸੋਸ਼ਲ ਮੀਡੀਆ ‘ਤੇ ਫ਼ੈਨਜ਼ ਦਾ ਖ਼ੂਬ ਪਿਆਰ ਮਿਲਿਆ ਸੀ।ਇਹ ਮੰਗਣੀ ਕੈਨੇਡਾ ‘ਚ ਹੀ ਹੋਈ ਸੀ। ਮੰਗਣੀ ‘ਚ ਗੀਤ ਨੇ ਹਰੇ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ, ਜਿਸ ਵਿੱਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਮੰਗਣੀ ਤੋਂ ਬਾਅਦ ਹੁਣ ਉਨ੍ਹਾਂ ਦੇ ਪ੍ਰੀ ਵੈਡਿੰਗ ਫ਼ੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਰਹੀਆਂ।

  ਜ਼ਿਕਰਯੋਗ ਹੈ ਕਿ ਅਗੱਸਤ ਮਹੀਨੇ ‘ਚ ਹੀ ਪਰਮੀਸ਼ ਵਰਮਾ ਨੇ ਗੀਤ ਨਾਲ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਹੀ ਦੋਵੇਂ ਆਪਣੇ ਸੋਸ਼ਲ ਮੀਡੀਆ ਖਾਤਿਆਂ ‘ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸੀ।

  Published by:Amelia Punjabi
  First published:

  Tags: Marriage, Parmish Verma, Pollywood, Punjabi Cinema, Punjabi Films, Punjabi NRIs, Punjabi singer, Punjabi wedding, Wedding