• Home
  • »
  • News
  • »
  • entertainment
  • »
  • NEWS ENTERTAINMENT POOR MAN SINGING GHULAM ALI SONG CHUPKE CHUPKE RAAT DIN GOES VIRAL ON SOCIAL MEDIA GH AP

ਗੁਲਾਮ ਅਲੀ ਦਾ ਭੁਲੇਖਾ ਪਾਉਂਦੀ ਹੈ ਇਸ ਸ਼ਖ਼ਸ ਦੀ ਆਵਾਜ਼, ਸੜਕ ਕਿਨਾਰੇ 'ਚੁਪਕੇ ਚੁਪਕੇ ਰਾਤ ਦਿਨ' ਸੁਣ ਕੇ ਖੜ੍ਹੇ ਹੋ ਗਏ ਲੋਕ.....ਦੇਖੋ ਵੀਡੀਓ

ਗੁਲਾਮ ਅਲੀ ਦਾ ਭੁਲੇਖਾ ਪਾਉਂਦੀ ਹੈ ਇਸ ਵਿਅਕਤੀ ਦੀ ਆਵਾਜ਼, ਸੜਕ ਕਿਨਾਰੇ 'ਚੁਪਕੇ ਚੁਪਕੇ ਰਾਤ ਦਿਨ' ਸੁਣ ਕੇ ਖੜ੍ਹੇ ਹੋ ਗਏ ਲੋਕ.....ਦੇਖੋ ਵੀਡੀਓ

ਗੁਲਾਮ ਅਲੀ ਦਾ ਭੁਲੇਖਾ ਪਾਉਂਦੀ ਹੈ ਇਸ ਵਿਅਕਤੀ ਦੀ ਆਵਾਜ਼, ਸੜਕ ਕਿਨਾਰੇ 'ਚੁਪਕੇ ਚੁਪਕੇ ਰਾਤ ਦਿਨ' ਸੁਣ ਕੇ ਖੜ੍ਹੇ ਹੋ ਗਏ ਲੋਕ.....ਦੇਖੋ ਵੀਡੀਓ

  • Share this:
ਸੋਸ਼ਲ ਮੀਡੀਆ ਦੇ ਆਉਣ ਨਾਲ ਪ੍ਰਤਿਭਾ ਦਾ ਭੰਡਾਰ ਲੋਕਾਂ ਸਾਹਮਣੇ ਆ ਰਿਹਾ ਹੈ। ਇਸ ਦੇ ਜਰੀਏ ਤੁਸੀਂ ਹੁਣ ਤੱਕ ਡਾਂਸ ਅਤੇ ਗੀਤਾਂ ਦੇ ਬਹੁਤ ਸਾਰੇ ਵਾਇਰਲ ਵੀਡੀਓ ਦੇਖੇ ਹੋਣਗੇ।

ਅੱਜ ਅਸੀਂ ਤੁਹਾਡੇ ਲਈ ਇੱਕ ਐਸੀ ਵੀਡੀਓ ਵੀ ਲੈ ਕੇ ਆਏ ਹਾਂ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹੈਰਾਨ ਹੋ ਜਾਵੋਗੇ। ਅਸੀਂ ਤੁਹਾਡੇ ਲਈ ਜੋ ਵੀਡੀਓ ਲੈ ਕੇ ਆਏ ਹਾਂ, ਉਸ ਵਿੱਚ ਇੱਕ ਆਦਮੀ ਮਸ਼ਹੂਰ ਗ਼ਜ਼ਲ ਗਾਇਕ ਉਸਤਾਦ ਗੁਲਾਮ ਅਲੀ ਸਾਹਿਬ ਦੀ ਇੱਕ ਗ਼ਜ਼ਲ 'ਚੁਪਕੇ ਚੁਪਕੇ ਰਾਤ ਦਿਨ' ਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ। ਸੱਚਮੁੱਚ ਇਸ ਵਿਅਕਤੀ ਦੀ ਆਵਾਜ਼ ਵਿੱਚ ਇੱਕ ਜਾਦੂ ਹੈ ਜਿਸ ਨਾਲ ਉਸਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। YouTube 'ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ ਹਨ।

https://www.youtube.com/watch?v=1uN0Mmo45fU&t=12s

ਐੱਨਡੀਟੀਵੀ ਦੀ ਖ਼ਬਰ ਅਨੁਸਾਰ, ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਵੀਡੀਓ ਨੂੰ ਹੁਣ ਤੱਕ 2 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਵੀਡੀਓ ਵਿੱਚ ਵਿਅਕਤੀ ਜਿਸ ਤਰੀਕੇ ਨਾਲ ਇਸ ਮੁਸ਼ਕਿਲ ਗ਼ਜ਼ਲ ਨੂੰ ਗਏ ਰਿਹਾ ਹੈ, ਉਸ ਨੂੰ ਦੇਖ ਕੇ ਨਾ ਸਿਰਫ ਲੋਕ ਹੈਰਾਨ ਹਨ, ਬਲਕਿ ਆਪਣੇ ਆਪ ਨੂੰ ਉਸ ਦੀ ਪ੍ਰਸ਼ੰਸਾ ਕਰਨ ਤੋਂ ਵੀ ਨਹੀਂ ਰੋਕ ਸਕੇ। ਇਸ ਵੀਡੀਓ 'ਤੇ ਹੁਣ ਤੱਕ ਹਜ਼ਾਰਾਂ ਕਮੈਂਟਸ ਆਏ ਹਨ।

ਵੀਡੀਓ 'ਤੇ ਕੰਮੈਂਟ ਕਰਦਿਆਂ, ਇੱਕ ਯੂਜ਼ਰ ਨੇ ਲਿਖਿਆ ਹੈ ,' ਹੁਨਰ ਸੜਕਾਂ 'ਤੇ ਹੈ ਅਤੇ ਕਿਸਮਤ ਮਹਿਲਾਂ ਵਿੱਚ ਰਾਜ ਕਰਦੀ ਹੈ।'

ਇਸੇ ਤਰ੍ਹਾਂ ਇਕ ਹੋਰ ਯੂਜ਼ਰ ਨੇ ਲਿਖਿਆ, 'ਕਾਸ਼ ਇਹ ਆਵਾਜ਼ ਸਹੀ ਕੰਨਾਂ ਤੱਕ ਪਹੁੰਚ ਜਾਵੇ।' ਇਕ ਹੋਰ ਯੂਜ਼ਰ ਲਿਖਦਾ ਹੈ, 'ਇਸ ਆਦਮੀ ਨੂੰ ਗਾਉਣ ਲਈ ਕਿਸੇ ਸਾਜ ਦੀ ਜ਼ਰੂਰਤ ਨਹੀਂ ਹੈ। ਗ਼ਜ਼ਬ ਹੈ ਭਰਾ। ਗੱਲ ਸਿਰਫ਼ ਇੱਥੇ ਹੀ ਖਤਮ ਨਹੀਂ ਹੋਈ, ਇਸ ਦੇ ਨਾਲ ਹੀ ਕੁਝ ਲੋਕ ਇਸ ਵਿਅਕਤੀ ਦੇ ਗਾਣੇ ਨੂੰ ਗੁਲਾਮ ਅਲੀ ਤੋਂ ਵੀ ਵਧੀਆ ਦੱਸ ਰਹੇ ਹਨ। ਕੁੱਲ ਮਿਲਾ ਕੇ, ਇਹ ਵੀਡੀਓ 'ਤੇ ਲੋਕਾਂ ਦਾ ਦਿਲ ਜਿੱਤ ਰਹੀ ਹੈ।
Published by:Amelia Punjabi
First published: