• Home
  • »
  • News
  • »
  • entertainment
  • »
  • NEWS ENTERTAINMENT PRIYANKA CHOPRA REVEALS NICK JONAS LOVES INDIAN CULTURE VERY MUCH AP

ਭਾਰਤੀ ਸੱਭਿਆਚਾਰ ਦਾ ਮੁਰੀਦ ਹੈ ਨਿੱਕ ਜੌਨਸ, ਪ੍ਰਿਯੰਕਾ ਚੋਪੜਾ ਨੇ ਕੀਤਾ ਖੁਲਾਸਾ

ਭਾਰਤੀ ਸੱਭਿਆਚਾਰ ਦਾ ਮੁਰੀਦ ਹੈ ਨਿੱਕ ਜੌਨਸ, ਪ੍ਰਿਯੰਕਾ ਚੋਪੜਾ ਨੇ ਕੀਤਾ ਖੁਲਾਸਾ

ਭਾਰਤੀ ਸੱਭਿਆਚਾਰ ਦਾ ਮੁਰੀਦ ਹੈ ਨਿੱਕ ਜੌਨਸ, ਪ੍ਰਿਯੰਕਾ ਚੋਪੜਾ ਨੇ ਕੀਤਾ ਖੁਲਾਸਾ

  • Share this:
    ਭਾਰਤ ਪੂਰੀ ਦੁਨੀਆ ‘ਚ ਇਕਲੌਤਾ ਦੇਸ਼ ਜਿੱਥੇ ਵੱਖੋ-ਵੱਖ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਤੇ ਪਿਆਰ ਨਾਲ ਰਹਿੰਦੇ ਹਨ। ਭਾਵੇਂ ਕੋਈ ਵੀ ਧਰਮ ਦਾ ਤਿਓਹਾਰ ਹੋਵੇ ਸਭ ਧਰਮਾਂ ਦੇ ਲੋਕ ਇਕੱਠੇ ਮਿਲ ਕੇ ਮਨਾਉਂਦੇ ਹਨ। ਭਾਰਤ ਦਾ ਇਹੀ ਵਿਲੱਖਣ ਸੱਭਿਆਚਾਰ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣਾਉਂਦਾ ਹੈ। ਭਾਰਤ ਦੇ ਇਸੇ ਸੱਭਿਆਚਾਰ ਦੀ ਪੂਰੀ ਦੁਨੀਆ ‘ਚ ਮੁਰੀਦ ਹਨ। ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਤੀ ਨਿੱਕ ਜੌਨਸ ਭਾਰਤੀ ਸੱਭਿਆਚਾਰ ਦੇ ਮੁਰੀਦ ਹਨ। ਇਹੀ ਨਹੀਂ ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ਨਿੱਕ ਭਾਰਤੀ ਸੱਭਿਆਚਾਰ ਦੇ ਇਸ ਕਦਰ ਮੁਰੀਦ ਹਨ ਕਿ ਕੋਈ ਵੀ ਵੱਡਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੂਜਾ ਜ਼ਰੂਰ ਕਰਦੇ ਹਨ।

    ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਤੇ ਨਿੱਕ ਜੌਨਸ ਬਾਲੀਵੁੱਡ ਤੇ ਹਾਲੀਵੁੱਡ ਦੀ ਪ੍ਰਸਿੱਧ ਜੋੜੀ ਹੈ। ਦੋਵੇਂ ਜਦੋਂ ਇਕੱਠੇ ਹੁੰਦੇ ਹਨ ਤਾਂ ਬਿਲਕੁਲ ਪਰਫ਼ੈਕਟ ਲੱਗਦੇ ਹਨ।ਦੁਨੀਆ ਭਰ ਦੇ ਫ਼ੈਨਜ਼ ਇਨ੍ਹਾਂ ਦੀ ਜੋੜੀ ਨੂੰ ਬੇਹੱਦ ਪਸੰਦ ਕਰਦੇ ਹਨ। ਦੋਵਾਂ ਦੇ ਅਲੱਗ-ਅਲੱਗ ਧਰਮ ਹਨ, ਪਰ ਦੋਵਾਂ ‘ਚ ਇੱਕ ਚੀਜ਼ ਹੈ ਜੋ ਦੋਵਾਂ ਨੂੰ ਇਕੱਠਾ ਕਰਦੀ ਹੈ। ਉਹ ਹੈ ਅਧਿਆਤਮਕਤਾ ਯਾਨਿ ਕਿ ਧਾਰਮਿਕ ਭਾਵਨਾ। ਇਸ ਗੱਲ ਦਾ ਖ਼ੁਲਾਸਾ ਖ਼ੁਦ ਪ੍ਰਿਯੰਕਾ ਚੋਪੜਾ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ। ਪ੍ਰਿਯੰਕਾ ਨੇ ਵਿਕਟੋਰੀਆ ਦੇ ਸੀਕਰੇਟਸ ਵਰਸਿਜ਼ ਵਾਇਸ ਪੌਡਕਾਸਟ ‘ਚ ਕਿਹਾ ਕਿ ਨਿੱਕ ਭਾਰਤ ਦੇ ਰੀਤਿ ਰਿਵਾਜ਼ਾਂ ਨੂੰ ਬਹੁਤ ਪਸੰਦ ਕਰਨ ਲੱਗ ਪਏ ਹਨ। ਉਹ ਕੋਈ ਵੀ ਵੱਡਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੂਜਾ ਜ਼ਰੂਰ ਕਰਦੇ ਹਨ।

    ਇਸ ਦੇ ਨਾਲ ਹੀ ਪ੍ਰਿਯੰਕਾ ਨੇ ਕਿਹਾ ਕਿ ਜਦੋਂ ਸਾਡੀਆਂ ਭਾਵਨਾਵਾਂ, ਸਾਡੇ ਵਿਸ਼ਵਾਸ ਅਤੇ ਸਾਡੇ ਸਬੰਧਾਂ ਦੀ ਗੱਲ ਆਉਂਦੀ ਹੈ ਤਾਂ ਮੈਂ ਅਤੇ ਨਿੱਕ ਦੀ ਸੋਚ ਇੱਕ ਹੋ ਜਾਂਦੀ ਹੈ। ਅਸੀਂ ਦੋਵੇਂ ਬੇਸ਼ੱਕ ਵੱਖੋ-ਵੱਖ ਧਰਮ ਤੇ ਸੱਭਿਆਚਾਰਾਂ ਨਾਲ ਜੁੜੇ ਹਾਂ, ਮੇਰਾ ਮੰਨਣਾ ਹੈ ਕਿ ਅਖ਼ੀਰ ‘ਚ ਸਾਰੇ ਧਰਮ ਉਸੇ ਰਸਤੇ ਜਾਂਦੇ ਹਨ, ਜਿਸ ਰਸਤੇ ‘ਤੇ ਭਗਵਾਨ ਹੈ।
    ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿੱਕ ਆਮ ਤੌਰ ‘ਤੇ ਕੁੱਝ ਵੀ ਵੱਡਾ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਪੂਜਾ ਕਰਨ ਲਈ ਕਹਿੰਦੇ ਹਨ, ਕਿਉਂਕਿ ਮੇਰੀ ਜ਼ਿੰਦਗੀ ‘ਚ ਹਰ ਸ਼ੁੱਭ ਕੰਮ ਦੀ ਸ਼ੁਰੂਆਤ ਇਸੇ ਤਰ੍ਹਾਂ ਹੁੰਦੀ ਹੈ। ਮੈਨੂੰ ਇਹੀ ਤਰਬੀਅਤ ਮਿਲੀ ਹੈ, ਜਿਸ ਨੂੰ ਮੈਂ ਆਪਣੇ ਪਰਿਵਾਰ ‘ਚ ਵੀ ਅਪਨਾਉਣ ਦੀ ਕੋਸ਼ਿਸ਼ ਕਰਦੀ ਹਾਂ।ਤੁਹਾਨੂੰ ਦੱਸ ਦਈਏ ਕਿ ਪ੍ਰਿਯੰਕਾ ਨੇ ਸਾਲ 2019 ਵਿੱਚ ਆਪਣੇ ਰੈਸਟੋਰੈਂਟ ਸੋਨਾ ਦੀ ਓਪਨਿੰਗ ਸੈਰੇਮਨੀ ਦੀਆਂ ਕੁੱਝ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਸਨ। ਇਸ ਵਿੱਚ ਪ੍ਰਿਯੰਕਾ ਤੇ ਨਿੱਕ ਇਕੱਠੇ ਪੂਜਾ ਕਰਦੇ ਹੋਏ ਨਜ਼ਰ ਆਏ ਸਨ।
    Published by:Amelia Punjabi
    First published: