• Home
  • »
  • News
  • »
  • entertainment
  • »
  • NEWS ENTERTAINMENT PUNJABI SINGER PARMISH VERMA TO MARRY CANADIAN POLITICIAN GEET GREWAL SEE PICS AP

ਜਲਦ ਵਿਆਹ ਕਰਨ ਜਾ ਰਹੇ ਹਨ ਪਰਮੀਸ਼ ਵਰਮਾ, ਦੇਖੋ ਤਸਵੀਰਾਂ

ਜਲਦ ਵਿਆਹ ਕਰਨ ਜਾ ਰਹੇ ਹਨ ਪਰਮੀਸ਼ ਵਰਮਾ, ਦੇਖੋ ਤਸਵੀਰਾਂ

ਜਲਦ ਵਿਆਹ ਕਰਨ ਜਾ ਰਹੇ ਹਨ ਪਰਮੀਸ਼ ਵਰਮਾ, ਦੇਖੋ ਤਸਵੀਰਾਂ

  • Share this:
    Parmish Verma Marriage: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਪ੍ਰਸਿੱਧ ਨਾਂਅ ਪਰਮੀਸ਼ ਵਰਮਾ, ਜਿਨ੍ਹਾਂ ਦੇ ਗੀਤ ਰਿਲੀਜ਼ ਹੁੰਦੇ ਹੀ ਸਿਰਫ਼ ਪੰਜਾਬੀਆਂ ਦੇ ਹੀ ਨਹੀਂ, ਬਲਕਿ ਪੂਰੇ ਹਿੰਦੁਸਤਾਨ ਦੇ ਮੂੰਹ ‘ਤੇ ਚੜ੍ਹ ਜਾਂਦੇ ਹਨ। ਹੁਣ ਤੱਕ ਪਰਮੀਸ਼ ਵਰਮਾ ਕੋਲ ਇੰਡਸਟਰੀ ਦੇ ਮੋਸਟ ਬੈਚਲਰ ਸਿੰਗਰ ਦਾ ਖ਼ਿਤਾਬ ਸੀ, ਪਰ ਹੁਣ ਉਹ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।




    ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਰਮੀਸ਼ ਤੇ ਉਨ੍ਹਾਂ ਦੀ ਮੰਗੇਤਰ ਇੱਕ ਦੂਜੇ ਨਾਲ ਕਿੰਨੇਂ ਖ਼ੁਸ਼ ਹਨ ਅਤੇ ਦੋਵਾਂ ਦੇ ਦਰਮਿਆਨ ਕਿੰਨਾਂ ਗੂੜਾ ਰਿਸ਼ਤਾ ਹੈ।




    ਪਰਮੀਸ਼ ਵਰਮਾ ਦੇ ਪ੍ਰੀ ਵੈਡਿੰਗ ਫ਼ੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਪਰਮੀਸ਼ ਵੀ ਲਗਾਤਾਰ ਆਪਣੇ ਹਰ ਫ਼ੰਕਸ਼ਨ ਦੀਆਂ ਤਸਵੀਰਾਂ ਫ਼ੈਨਜ਼ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਦੱਸ ਦਈਏ ਕਿ ਪਰਮੀਸ਼ ਕੈਨੇਡਾ ਦੀ ਸਿਆਸਤਦਾਨ ਗੀਤ ਗਰੇਵਾਲ ਨਾਲ ਵਿਆਹ ਰਚਾਉਣ ਜਾ ਰਹੇ ਹਨ।




    ਹਾਲ ਹੀ ‘ਚ ਦੋਵਾਂ ਨੇ ਮੰਗਣੀ ਕੀਤੀ ਸੀ, ਜਿਸ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਫ਼ੈਨਜ਼ ਦਾ ਖ਼ੂਬ ਪਿਆਰ ਵੀ ਮਿਲਿਆ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਮੰਗਣੀ ਕੈਨੇਡਾ ‘ਚ ਹੀ ਹੋਈ ਸੀ। ਮੰਗਣੀ ‘ਚ ਗੀਤ ਨੇ ਹਰੇ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ, ਜਿਸ ਵਿੱਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।




    ਮੰਗਣੀ ਤੋਂ ਬਾਅਦ ਹੁਣ ਉਨ੍ਹਾਂ ਦੇ ਪ੍ਰੀ ਵੈਡਿੰਗ ਫ਼ੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਹਾਲ ਹੀ ‘ਚ ਮਹਿੰਦੀ ਦੇ ਫ਼ੰਕਸ਼ਨ ‘ਚ ਗੀਤ ਗ਼ੁਲਾਬੀ ਰੰਗ ਦੇ ਕੱਪੜੇ ਪਹਿਨੇ ਨਜ਼ਰ ਆ ਰਹੀ ਹੈ।




    ਜ਼ਿਕਰਯੋਗ ਹੈ ਕਿ ਅਗੱਸਤ ਮਹੀਨੇ ‘ਚ ਹੀ ਪਰਮੀਸ਼ ਵਰਮਾ ਨੇ ਗੀਤ ਨਾਲ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਹੀ ਦੋਵੇਂ ਆਪਣੇ ਸੋਸ਼ਲ ਮੀਡੀਆ ਖਾਤਿਆਂ ‘ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸੀ।
    Published by:Amelia Punjabi
    First published: