
Shahrukh Meets Aryan: ਆਰਥਰ ਜੇਲ੍ਹ ‘ਚ ਕੈਦ ਬੇਟੇ ਆਰਿਅਨ ਖ਼ਾਨ ਨੂੰ ਮਿਲੇ ਸ਼ਾਹਰੁਖ਼
Shahrukh Meets Aryan: ਆਰਥਰ ਜੇਲ੍ਹ ‘ਚ ਕੈਦ ਬੇਟੇ ਆਰਿਅਨ ਖ਼ਾਨ ਨੂੰ ਮਿਲੇ ਸ਼ਾਹਰੁਖ਼ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ਼ ਖ਼ਾਨ ਅੱਜ ਕੱਲ ਮੁਸ਼ਕਿਲ ਦੌਰ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਦਾ ਬੇਟਾ ਆਰਿਅਨ ਕਰੂਜ਼ ਡਰੱਗ ਮਾਮਲੇ ‘ਚ 17 ਦਿਨਾਂ ਤੋਂ ਜੇਲ੍ਹ ਵਿੱਚ ਕੈਦ ਹੈ। ਬੀਤੇ ਦਿਨ ਅਦਾਲਤ ਵੱਲੋਂ ਆਰਿਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਖ਼ਾਨ ਪਰਿਵਾਰ ਦੀਆਂ ਮੁਸੀਬਤਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸ ਸਭ ਦੇ ਦਰਮਿਆਨ ਸ਼ਾਹਰੁਖ਼ ਅੱਜ ਸਵੇਰੇ 9 ਵਜੇ ਦੇ ਕਰੀਬ ਬੇਟੇ ਆਰਿਅਨ ਨੂੰ ਮਿਲਣ ਆਰਥਰ ਜੇਲ੍ਹ ਪਹੁੰਚੇ।
ਦੱਸ ਦਈਏ ਕਿ ਸ਼ਾਹਰੁਖ਼ ਸਵੇਰੇ ਕਰੀਬ 9:15 ਵਜੇ ਆਰਥਰ ਜੇਲ੍ਹ ਪਹੁੰਚੇ ਅਤੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਹੀ ਸ਼ਾਹਰੁਖ਼ ਨੂੰ ਜੇਲ੍ਹ ਵਿੱਚ ਐਂਟਰੀ ਮਿਲੀ। ਇਹ ਸਾਰੇ ਮਾਮਲੇ ਤੋਂ ਬਾਅਦ ਸ਼ਾਹਰੁਖ਼ ਪਹਿਲੀ ਵਾਰ ਆਰਿਅਨ ਨੂੰ ਜੇਲ੍ਹ ਵਿੱਚ ਮਿਲਣ ਪਹੁੰਚੇ। ਇਸ ਤੋਂ ਪਹਿਲਾਂ ਉਹ ਆਰਿਅਨ ਖ਼ਾਨ ਨਾਲ ਵੀਡੀਓ ਕਾਲ ਦੇ ਜ਼ਰੀਏ ਗੱਲਬਾਤ ਕਰਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਜਿਸ ਸਮੇਂ ਸ਼ਾਹਰੁਖ਼ ਖ਼ਾਨ ਆਰਥਰ ਰੋਡ ਜੇਲ੍ਹ ਪਹੁੰਚੇ ਉਸ ਸਮੇਂ ਭਾਰੀ ਤਾਦਾਦ ਵਿੱਚ ਸ਼ਾਹਰੁਖ਼ ਦੇ ਫ਼ੈਨਜ਼ ਤੇ ਮੀਡੀਆ ਮੌਕੇ ‘ਤੇ ਮੌਜੂਦ ਸੀ, ਇਸ ਦੌਰਾਨ ਬਿਨਾਂ ਕਿਸੇ ਦੇ ਸਵਾਲਾਂ ਦੇ ਜਵਾਬ ਦਿੱਤੇ ਸ਼ਾਹਰੁਖ਼ ਖ਼ਾਨ ਚੁੱਪਚਾਪ ਜੇਲ੍ਹ ਵਿੱਚ ਦਾਖ਼ਲ ਹੋ ਗਏ। ਜੇਲ੍ਹ ਦੇ ਸੂਤਰਾਂ ਦੇ ਮੁਤਾਬਕ ਸ਼ਾਹਰੁਖ਼ ਖ਼ਾਨ ਨੇ ਆਰਿਅਨ ਨਾਲ ਕਰੀਬ 15 ਮਿੰਟ ਮੁਲਾਕਾਤ ਕੀਤੀ।
ਦੱਸਣਯੋਗ ਹੈ ਕਿ ਮੁੰਬਈ ਦੀ ਸਪੈਸ਼ਲ ਕੋਰਟ ਨੇ ਕੱਲ ਆਰਿਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਆਰਿਅਨ ਦੇ ਨਾਲ ਨਾਲ ਉਸ ਦੇ ਦੋ ਦੋਸਤਾਂ ਅਰਬਾਜ਼ ਮਰਚੈਂਟ ਤੇ ਮੁੰਨਮੁੰਨ ਧਾਮੇਚਾ ਨੇ ਵੀ ਜ਼ਮਾਨਤ ਲਈ ਅਰਜ਼ੀ ਦਾਖ਼ ਕੀਤੀ ਸੀ, ਪਰ ਅਦਾਲਤ ਨੇ ਤਿੰਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ। ਜ਼ਮਾਨਤ ਅਰਜ਼ੀ ਖ਼ਾਰਜ ਹੋਣ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਤੁਰੰਤ ਬੌਂਬੇ ਹਾਈ ਕੋਰਟ ‘ਚ ਅਪੀਲ ਦਾਖ਼ਲ ਕਰਕੇ ਸਪੈਸ਼ਲ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇ ਦਿੱਤੀ ਸੀ।
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ਼ ਦੇ ਬੇਟੇ ਆਰਿਅਨ ਖ਼ਾਨ ਨੂੰ 3 ਅਕਤੂਬਰ ਨੂੰ ਡਰੱਗਜ਼ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਐਨਸੀਬੀ ਨੇ ਇੱਕ ਰੇਵ ਪਾਰਟੀ ‘ਤੇ ਛਾਪੇਮਾਰੀ ਕੀਤੀ ਸੀ, ਜਿਸ ਵਿੱਚ ਕਈ ਸਟਾਰ ਕਿਡਜ਼ ਸ਼ਾਮਲ ਸਨ। ਛਾਪੇਮਾਰੀ ਦੌਰਾਨ ਆਰਿਅਨ ਖ਼ਾਨ ਸਮੇਤ 7 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਦੀ ਜ਼ਮਾਨਤ ਅਪੀਲ ਦਾ ਫ਼ੈਸਲਾ 20 ਅਕਤੂਬਰ ਯਾਨਿ ਅੱਜ ਹੋਣਾ ਸੀ। ਪਰ ਇਸ ਵਾਰ ਫ਼ਿਰ ਆਰਿਅਨ ਖ਼ਾਨ ਦੇ ਹੱਥ ਨਿਰਾਸ਼ਾ ਹੀ ਲੱਗੀ। ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਨੂੰ ਮੁੜ ਤੋਂ ਰੱਦ ਕਰ ਦਿੱਤਾ ਸੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।