ਬਾਲੀਵੁਡ ਦੇ ਐਂਗਰੀ ਮੈਨ ਸੰਨੀ ਨੂੰ ਹੈ ਕਾਰਾਂ ਦਾ ਸ਼ੌਂਕ, ਵੇਖੋ ਕਿਹੜੀ-ਕਿਹੜੀ ਕਾਰ ਰੱਖੀ ਹੈ ਕਲੈਕਸ਼ਨ 'ਚ 

ਬਾਲੀਵੁਡ ਦੇ ਐਂਗਰੀ ਮੈਨ ਨੂੰ ਹੈ ਕਾਰਾਂ ਦਾ ਸ਼ੌਂਕ, ਵੇਖੋ ਕਿਹੜੀ-ਕਿਹੜੀ ਕਾਰ ਰੱਖੀ ਹੈ ਕਲੈਕਸ਼ਨ ਵਿੱਚ

  • Share this:
ਹਿੰਦੀ ਫਿਲਮ ਉਦਯੋਗ ਵਿੱਚ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਉਨ੍ਹਾਂ ਉੱਤਮ ਸਿਤਾਰਿਆਂ ਵਿੱਚੋਂ ਇੱਕ ਹਨ ਜੋ ਸਿਰਫ ਇੱਕ ਅਭਿਨੇਤਾ ਹੀ ਨਹੀਂ ਬਲਕਿ ਇੱਕ ਨਿਰਦੇਸ਼ਕ, ਨਿਰਮਾਤਾ ਅਤੇ ਰਾਜਨੇਤਾ ਵੀ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਗਦਰ 2 ਦਾ ਮੋਸ਼ਨ ਪੋਸਟਰ ਜਾਰੀ ਕੀਤਾ। ਇਸ ਤੋਂ ਬਾਅਦ ਇਸ ਪੋਸਟਰ ਨੂੰ ਲੈ ਕੇ ਕਾਫੀ ਚਰਚਾ ਰਹੀ। ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਜੋੜੀ ਨੂੰ ਦੁਬਾਰਾ ਦੇਖਣ ਲਈ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ। ਪੁਰਾਣੇ ਸਮੇਂ ਦੇ ਸਿਤਾਰੇ ਧਰਮਿੰਦਰ ਦੇ ਪੁੱਤਰ, ਸੰਨੀ ਨੇ ਬਾਲੀਵੁੱਡ ਵਿੱਚ ਆਪਣੇ ਲਈ ਇੱਕ ਨਾਮ ਬਣਾਇਆ ਹੈ ਤੇ ਉਨ੍ਹਾਂ ਦੇ ਡਾਈਲਾਗ ਹਰੇਕ ਦੀ ਜ਼ੁਬਾਨ 'ਤੇ ਕਾਇਮ ਹਨ। ਸੰਨੀ ਦਿਓਲ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਲਗਜ਼ਰੀ ਕਾਰਾਂ ਕਲੈਕਟ ਕਰਨ ਦਾ ਸ਼ੌਂਕ ਹੈ। ਅੱਜ ਅਸੀਂ ਉਨ੍ਹਾਂ ਵੱਲੋਂ ਕਲੈਕਟ ਕੀਤੀਆਂ ਕਾਰਾਂ ਬਾਰੇ ਦੱਸਾਂਗੇ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਉਹ ਇੱਕ ਬੁਲੇਟ ਪਰੂਫ ਐਸਯੂਵੀ ਦੇ ਵੀ ਮਾਲਕ ਹਨ।

ਮਰਸਡੀਜ਼ ਬੈਂਜ਼ ਸਿਲਵਰ ਐਸਐਲ 500

ਇਹ 5.5 ਲੀਟਰ ਪੈਟਰੋਲ ਇੰਜਣ ਵਾਲੀ ਇੱਕ ਕਨਵਰਟੇਬਲ ਕਾਰ ਹੈ। ਇਹ ਹੁਣ ਭਾਰਤ ਵਿੱਚ ਨਿਰਮਿਤ ਨਹੀਂ ਹੁੰਦੀ ਹੈ। ਇਸ ਕਾਰ ਦੀ ਕੀਮਤ ਦਾ ਅਜੇ ਪਤਾ ਨਹੀਂ ਹੈ।

Porche Cayenne

ਫਾਈਵ-ਸੀਟਰ ਐਸਯੂਵੀ ਲਗਜ਼ਰੀ ਕਾਰ ਦੀ ਕੀਮਤ 1.19 ਕਰੋੜ ਰੁਪਏ ਹੈ।

ਔਡੀ ਆਰ 8

ਰਿਪੋਰਟਾਂ ਦੇ ਅਨੁਸਾਰ, ਇਸ ਕਾਰ ਦੀ ਕੀਮਤ 2.72 ਕਰੋੜ ਰੁਪਏ ਹੈ। ਇਹ ਸੰਨੀ ਦਿਓਲ ਦੀ ਕਾਰ ਕੁਲੈਕਸ਼ਨ ਵਿੱਚੋਂ ਸਭ ਤੋਂ ਮਹਿੰਗੀ ਕਾਰ ਹੈ।

ਲੈਂਡ ਰੋਵਰ ਰੇਂਜ ਰੋਵਰ 

ਇਸ ਬੁਲੇਟ ਪਰੂਫ ਵ੍ਹਾਈਟ ਐਸਯੂਵੀ ਦੀ ਕੀਮਤ 1.81 ਕਰੋੜ ਰੁਪਏ ਹੈ।

ਜ਼ਿਕਰਯੋਗ ਹੈ ਕਿ, ਸੰਨੀ ਨੇ 1993 ਵਿੱਚ ਬੇਤਾਬ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 1980 ਅਤੇ 1990 ਦੇ ਦਹਾਕੇ ਦੌਰਾਨ, ਉਨ੍ਹਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਤੇ ਉਨ੍ਹਾਂ ਨੂੰ "Angry Man of Bollywood" ਕਿਹਾ ਜਾਂਦਾ ਸੀ। ਉਨ੍ਹਾਂ ਦੇ ਡਾਈਲਾਗ ਸਾਡੇ ਕਲਚਰ ਦਾ ਹਿੱਸਾ ਬਣ ਗਏ ਤੇ ਉਹ ਅਜੇ ਵੀ ਬਹੁਤ ਮਸ਼ਹੂਰ ਹਨ। ਉਨ੍ਹਾਂ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਵਿੱਚ ਘਾਇਲ, ਗਦਰ: ਏਕ ਪ੍ਰੇਮ ਕਥਾ, ਦਾਮਿਨੀ-ਲਾਈਟਨਿੰਗ, ਚਾਲਬਾਜ਼, ਆਗ ਕਾ ਗੋਲਾ, ਯੋਧਾ, ਦੁਸ਼ਮਨੀ, ਬਾਰਡਰ, ਲਕੀਰ, ਤੀਸਰੀ ਆਂਖ : ਦ ਹਿਡਨ ਕੈਮਰਾ ਅਤੇ ਕਈ ਹੋਰ ਫਿਲਮਾਂ ਸ਼ਾਮਲ ਹਨ। ਉਨ੍ਹਾਂ ਨੇ ਧਰਮਿੰਦਰ ਅਤੇ ਬੌਬੀ ਦਿਓਲ ਨਾਲ ਯਮਲਾ ਪਗਲਾ ਦੀਵਾਨਾ, ਯਮਲਾ ਪਗਲਾ ਦੀਵਾਨਾ 2 ਅਤੇ ਯਮਲਾ ਪਗਲਾ ਦੀਵਾਨਾ : ਫਿਰ ਸੇ ਫਿਲਮਾਂ ਵੀ ਕੀਤੀਆਂ ਹਨ।

ਉਨ੍ਹਾਂ ਨੇ 1999 ਵਿੱਚ ਦਿੱਲਗੀ ਨਾਲ ਨਿਰਦੇਸ਼ਕ ਵਜੋਂ ਸ਼ੁਰੂਆਤ ਕੀਤੀ। ਉਨ੍ਹਾਂ ਨੇ 2019 ਦੀ ਫਿਲਮ, ਪਲ-ਪਲ ਦਿਲ ਕੇ ਪਾਸ ਦਾ ਨਿਰਦੇਸ਼ਨ ਵੀ ਕੀਤਾ, ਜਿਸ ਵਿੱਚ ਉਨ੍ਹਾਂ ਦੇ ਬੇਟੇ ਕਰਨ ਦਿਓਲ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।
Published by:Amelia Punjabi
First published: