ਫ਼ਿਲਮਾਂ ਦੀ ਦੁਨੀਆ ਬਾਹਰੋਂ ਜਿੰਨੀਂ ਗਲੈਮਰ ਤੇ ਚਮਕ ਦਮਕ ਨਾਲ ਭਰੀ ਹੋਈ ਦਿਖਾਈ ਦਿੰਦੀ ਹੈ, ਅੰਦਰੋ ਇਹ ਦੁਨੀਆ ਉਨ੍ਹੀਂ ਹੀ ਕਮਜ਼ੋਰ ਤੇ ਖੋਖਲੀ ਹੁੰਦੀ ਹੈ। ਪਿਛਲੇ ਕੁੱਝ ਸਾਲਾਂ ਵਿੱਚ ਕਿੰਨੇ ਹੀ ਸੈਲੀਬ੍ਰਿਟੀ ਕੈਂਸਰ ਜਾਂ ਹੋਰ ਲਾਇਲਾਜ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋਏ, ਅਤੇ ਕਿੰਨੇ ਤਾਂ ਕੈਂਸਰ, ਦਿਲ ਦੇ ਰੋਗ ਜਾਂ ਹੋਰ ਬੀਮਾਰੀ ਕਾਰਨ ਚੱਲ ਵੱਸੇ।ਯਾਮੀ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ (YAMI GAUTAM )ਨੇ ਵੀ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਚਮੜੀ ਨਾਲ ਸਬੰਧਤ ਬੀਮਾਰੀ ਹੈ, ਜਿਸ ਦਾ ਕੋਈ ਇਲਾਜ ਨਹੀਂ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਸ਼ੇਅਰ ਕਰਦਿਆਂ ਆਪਣੀ ਬੀਮਾਰੀ ਬਾਰੇ ਦੱਸਿਆ। ਯਾਮੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕੈਰਾਟੋਸਿਸ ਪਿਲਾਰਿਸ (Keratosis Pilaris) ਨਾਂਅ ਦਾ ਚਮੜੀ ਰੋਗ ਹੈ। ਉਨ੍ਹਾਂ ਨੂੰ ਇਹ ਰੋਗ ਉਦੋਂ ਹੋਇਆ ਸੀ, ਜਦੋਂ ਉਹ ਨਾਬਾਲਗ਼ ਸੀ।
ਫ਼ੋੇਟੋ ਸ਼ੇਅਰ ਕਰਦਿਆਂ ਯਾਮੀ ਨੇ ਲਿਖਿਆ, “ਮੈਂ ਹਾਲ ਹੀ ‘ਚ ਫ਼ੋਟੋ ਸ਼ੂਟ ਕੀਤਾ ਹੈ। ਮੈਂ ਹਮੇਸ਼ਾ ਇਸ ਰੋਗ ਨੂੰ ਮੀਡੀਆ ਤੇ ਆਪਣੇ ਫ਼ੈਨਜ਼ ਤੋਂ ਲੁਕਾਉਂਦੀ ਰਹੀ, ਪਰ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਇਸ ਸੱਚਾਈ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਕਿਉਂਕਿ ਹੁਣ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਇਸ ਰੋਗ ਨੂੰ ਸਵੀਕਾਰ ਕਰਨ ਲਈ ਅੰਦਰੋਂ ਮਜ਼ਬੂਤ ਹਾਂ।”
ਆਖ਼ਰ ਕੀ ਹੈ ਕੈਰਾਟੋਸਿਸ ਪਿਲਾਰਿਸ
ਕੈਰਾਟੋਸਿਸ ਪਿਲਾਰਿਸ ਇੱਕ ਚਮੜੀ ਰੋਗ ਹੈ, ਜੋ ਚਮੜੀ ਦੇ ਖੁਰਦਰੇ ਪੈਚੇਜ਼ ਤੇ ਛੋਟੀਆਂ ਫਿੰਸੀਆਂ ਬਣਾਉਂਦਾ ਹੈ। ਯਾਮੀ ਨੇ ਕਿਹਾ ਕਿ ਉਨ੍ਹਾਂ ਵਿੱਚ ਹੁਣ ਆਪਣੀ ਬੀਮਾਰੀ ਤੇ ਸੱਚ ਨੂੰ ਸਵੀਕਾਰ ਕਰਨ ਦੀ ਹਿੰਮਤ ਆ ਹੀ ਗਈ। ਯਾਮੀ ਨੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਹੁਣ ਮੈਂ ਆਪਣੇ ਮੇਕਅੱਪ ਪਿੱਛੇ ਆਪਣੇ ਇਸ ਰੋਗ ਨੂੰ ਨਹੀਂ ਲੁਕਾਏਗੀ। ਕਿਉਂਕਿ ਮੈਂ ਸੋਚਦੀ ਹਾਂ ਕਿ ਜਿਸ ਤਰ੍ਹਾਂ ਦੀ ਵੀ ਮੈਂ ਹਾਂ, ਸੁੰਦਰ ਹਾਂ।
ਯਾਮੀ ਨੇ ਖੁਲਾਸਾ ਕੀਤਾ ਕਿ ਉਹ ਕਈ ਸਾਲਾਂ ਤੱਕ ਇਸ ਰੋਗ ਤੋਂ ਭੱਜਦੀ ਰਹੀ ਹੈ, ਤੇ ਹੁਣ ਉਨ੍ਹਾਂ ਨੇ ਇਸ ਨਾਲ ਜੁੜੇ ਆਪਣੇ ਡਰ ਨੂੰ ਕਾਬੂ ਕਰਨ ਦਾ ਫ਼ੈਸਲਾ ਕੀਤਾ ਹੈ। ਯਾਮੀ ਨੇ ਦੱਸਿਆ ਕਿ ਜਦੋਂ ਮੈਂ ਛੋਟੀ ਸੀ ਤਾਂ ਮੈਨੂੰ ਇਸ ਰੋਗ ਬਾਰੇ ਪਤਾ ਲੱਗਿਆ ਸੀ, ਤੇ ਇਸ ਤੋਂ ਵੀ ਜ਼ਿਆਦਾ ਧੱਕਾ ਮੈਨੂੰ ਉਦੋਂ ਲੱਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਇਸ ਰੋਗ ਦਾ ਮੈਡੀਕਲ ਸਾਈਂਸ ਵਿੱਚ ਹਾਲੇ ਤੱਕ ਕੋਈ ਇਲਾਜ ਹੀ ਨਹੀਂ ਹੈ। ਮੈਂ ਕਈ ਸਾਲ ਇਸ ਤੋਂ ਭੱਜਦੀ ਰਹੀ, ਪਰ ਹੁਣ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਇਸ ਨੂੰ ਬਿਨਾਂ ਡਰੇ ਸਵੀਕਾਰ ਕਰ ਸਕਦੀ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਫ਼ੈਨਜ਼ ਮੈਨੂੰ ਹੁਣ ਵੀ ਉਨ੍ਹਾਂ ਹੀ ਪਿਆਰ ਦੇਣਗੇ ਅਤੇ ਮੈਨੂੰ ਦਿਲੋਂ ਸਵੀਕਾਰ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।