HOME » NEWS » Films

ਨਿੱਕੀ ਤੰਬੋਲੀ ਹੈ ਸਾਥੀ ਦੀ ਭਾਲ 'ਚ, ਜਲਦ ਵਿਆਹ ਕਰਵਾਉਣਾ ਚਾਹੁੰਦੀ ਹੈ ਨਿੱਕੀ 

News18 Punjabi | News18 Punjab
Updated: July 2, 2021, 6:04 PM IST
share image
ਨਿੱਕੀ ਤੰਬੋਲੀ ਹੈ ਸਾਥੀ ਦੀ ਭਾਲ 'ਚ, ਜਲਦ ਵਿਆਹ ਕਰਵਾਉਣਾ ਚਾਹੁੰਦੀ ਹੈ ਨਿੱਕੀ 
ਨਿੱਕੀ ਤੰਬੋਲੀ ਹੈ ਸਾਥੀ ਦੀ ਭਾਲ 'ਚ, ਜਲਦ ਵਿਆਹ ਕਰਵਾਉਣਾ ਚਾਹੁੰਦੀ ਹੈ ਨਿੱਕੀ 

  • Share this:
  • Facebook share img
  • Twitter share img
  • Linkedin share img
ਅਦਾਕਾਰਾ ਨਿੱਕੀ ਤੰਬੋਲੀ ਅੱਜਕਲ੍ਹ ਕਾਫੀ ਬਿਜ਼ੀ ਫਿਲਹਾਲ ਉਹ 'ਖ਼ਤਰੋਂ ਕੇ ਖਿਲਾੜੀ' ਸ਼ੂਟ ਕਰਨ ਤੋਂ ਬਾਅਦ ਕੇਪਟਾਊਨ ਤੋਂ ਮੁੰਬਈ ਵਾਪਸ ਆ ਗਈ ਹੈ। ਨਿੱਕੀ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਉਹ ਸਿੰਗਲ ਹੈ ਅਤੇ ਫਿਲਹਾਲ ਵਿਆਹ ਕਰਵਾਉਣ ਦੇ ਮੂਡ ’ਚ ਹੈ ਪਰ ਹੋਣ ਵਾਲੇ ਲਾਈਫਪਾਰਟਨਰ ਨੂੰ ਲੈ ਕੇ ਉਸਦੀਆਂ ਕੁਝ ਸ਼ਰਤਾਂ ਹਨ ਜੇਕਰ ਉਹ ਪੂਰੀਆਂ ਹੋ ਜਾਣ ਤਾਂ ਉਹ ਝਟ ਵਿਆਹ ਕਰ ਲਵੇਗੀ।ਹਾਲ ਹੀ 'ਚ ਦਿੱਤੀ ਇੰਟਰਵਿਊ ’ਚ ਨਿੱਕੀ ਨੇ ਕਿਹਾ ‘ਮੈਂ ਕੈਜ਼ੂਅਲ ਰਿਲੇਸ਼ਨਸ਼ਿਪ ਦੇ ਮੂਡ ’ਚ ਨਹੀਂ ਹੈ। ਮੈਂ ਕਿਸੇ ਦੀ ਜ਼ਿੰਦਗੀ ਖ਼ਰਾਬ ਨਹੀਂ ਕਰਨੀ ਚਾਹੁੰਦੀ। ਮੈਂ ਬਹੁਤ ਓਪਨ ਹਾਂ ਕਿ ਮੇਰੇ ਕੋਲ ਸਮਾਂ ਨਹੀਂ ਹੈ। ਮੈਨੂੰ ਟਾਈਮਪਾਸ ਰਿਲੇਸ਼ਨਸ਼ਿਪ ਨਹੀਂ ਚਾਹੀਦੀ। ਜਦੋਂ ਮੇਰੇ ਕੋਲ ਮੇਰੇ ਲਈ ਟਾਈਮ ਨਹੀਂ ਹੈ ਤਾਂ ਮੈਂ ਕਿਸੇ ਹੋਰ ਨੂੰ ਆਪਣਾ ਝੂਠਾ ਟਾਈਮ ਕਿਉਂ ਦਵਾਂ।’ਨਿੱਕੀ ਤੋਂ ਜਦੋਂ ਸੀਰੀਅਸ ਰਿਲੇਸ਼ਨਸ਼ਿਪ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਜੇਕਰ ਮੈਨੂੰ ਚੰਗਾ ਲੜਕਾ ਮਿਲ ਜਾਂਦਾ ਹੈ ਤਾਂ ਮੈਂ ਵਿਆਹ ਵੀ ਕਰ ਲਵਾਂਗੀ। ਮੇਰੇ ਕੋਲ ਫਿਲਹਾਲ ਟਾਈਮਪਾਸ ਲਈ ਟਾਈਮ ਨਹੀਂ ਹੈ। ਮੇਰੇ ਲਈ ਕਰੀਅਰ ਮਹੱਤਵਪੂਰਨ ਹੈ। ਨਿੱਕੀ ਨੇ ਅੱਗੇ ਕਿਹਾ ਕਿ ਉਹ ਇਸ ਸਮੇਂ ਕੰਮ ’ਤੇ ਫੋਕਸ ਕਰ ਰਹੀ ਹੈ। ਜੇਕਰ ਉਸ ਨੂੰ ਵਿਆਹ ਲਈ ਕੋਈ ਪ੍ਰਪੋਜ਼ ਕਰਦਾ ਹੈ ਅਤੇ ਉਹ ਇਨਸਾਨ ਉਸ ਨੂੰ ਪਸੰਦ ਆਉਂਦਾ ਹੈ ਤਾਂ ਉਹ ਉਸ ਨਾਲ ਵਿਆਹ ਕਰ ਲਵੇਗੀ।ਹਾਲਾਂਕਿ 'ਬਿੱਗ ਬੌਸ' ਦੇ ਘਰ ’ਚ ਸਿੰਗਰ ਜਾਨ ਕੁਮਾਰ ਸ਼ਾਨੂੰ ਨੇ ਕਿਹਾ ਸੀ ਕਿ ਉਹ ਨਿੱਕੀ ਨੂੰ ਪਸੰਦ ਕਰਦੇ ਹਨ। ਸ਼ੋਅ ’ਚ ਜਾਨ ਨੇ ਆਪਣੀ ਫੀਲਿੰਗਸ ਦਾ ਇਜ਼ਹਾਰ ਵੀ ਕੀਤਾ ਸੀ ਪਰ ਨਿੱਕੀ ਉਸਨੂੰ ਭਾਈਜਾਨ ਕਹਿ ਕੇ ਖਿਝਾਉਂਦੀ ਰਹਿੰਦੀ ਸੀ। ਘਰ ’ਚੋਂ ਬਾਹਰ ਆਉਣ ਤੋਂ ਬਾਅਦ ਨਿੱਕੀ ਨੇ ਕਿਹਾ ਕਿ ਉਹ ਅਤੇ ਜਾਨ ਚੰਗੇ ਦੋਸਤ ਹਨ।ਬਿੱਗ ਬੌਸ 14' ਤੋਂ ਬਾਅਦ ਨਿੱਕੀ ਤੰਬੋਲੀ ਕਈ ਮਿਊਜ਼ਿਕ ਵੀਡੀਓ ’ਚ ਨਜ਼ਰ ਆ ਚੁੱਕੀ ਹੈ। ਹਾਲ ਹੀ ’ਚ ਉਨ੍ਹਾਂ ਦਾ ਟੋਨੀ ਕੱਕੜ ਨਾਲ ਗਾਣਾ ਨੰਬਰ ਲਿਖ ਰਿਲੀਜ਼ ਹੋਇਆ ਹੈ।
Published by: Ramanpreet Kaur
First published: July 2, 2021, 6:04 PM IST
ਹੋਰ ਪੜ੍ਹੋ
ਅਗਲੀ ਖ਼ਬਰ