Home /News /entertainment /

ਬਾਲੀਵੁੱਡ ਐਕਟਰ ਆਸਿਫ਼ ਬਸਰਾ ਨੇ ਕੀਤੀ ਖ਼ੁਦਕੁਸ਼ੀ

ਬਾਲੀਵੁੱਡ ਐਕਟਰ ਆਸਿਫ਼ ਬਸਰਾ ਨੇ ਕੀਤੀ ਖ਼ੁਦਕੁਸ਼ੀ

  • Share this:

ਬਾਲੀਵੁੱਡ ਐਕਟਰ ਆਸਿਫ਼ ਬਸਰਾ 53 ਸਾਲਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਐਕਟਰ ਨੇ ਧਰਮਸ਼ਾਲਾ ਵਿਚ ਸਥਿਤ ਆਪਣੇ ਘਰ ਵਿਚ ਫਾਹਾ ਲੱਗਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਆਸਿਫ਼ ਬਸਰਾ ਪਿਛਲੇ 4-5 ਸਾਲ ਤੋਂ ਧਰਮਸ਼ਾਲਾ ਵਿੱਚ ਹੀ ਰਹਿ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਉਹ ਯੂ  ਕੇ ਦੀ ਇੱਕ ਮਹਿਲਾ ਦੇ ਨਾਲ ਲਿਵ ਵਿਚ ਰਹਿੰਦਾ ਸੀ।ਉਸ ਨੇ ਧਰਮਸ਼ਾਲਾ ਵਿਚ ਦੋ ਘਰ ਲੀਜ਼ ਉੱਤੇ ਲੈ ਕੇ ਰੱਖੇ ਹੋਏ ਸਨ।ਬਸਰਾ ਅੱਜ ਦੁਪਹਿਰਾ ਆਪਣੇ ਪਾਲਤੂ ਕੁੱਤੇ ਨੂੰ ਘੁੰਮਾਉਣ ਲਈ ਨਿਕਲਿਆ ਸੀ।ਉਸ ਨੇ ਘਰ ਵਾਪਸ ਆ ਕੇ ਆਪਣੇ ਪਾਲਤੂ ਕੁੱਤੇ ਦੀ ਰੱਸੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।ਜ਼ਿਕਰਯੋਗ ਹੈ ਕਿ ਇਸ ਨੂੰ ਅਮਰੀਕਰਨ ਕਾਮੇਡੀ ਮੂਵੀ ਆਉਟਸੋਰਸਡ ਤੋਂ ਹੀ ਪਹਿਚਾਣ ਮਿਲੀ ਸੀ।ਕਾਂਗੜਾ ਦੇ ਐਸ ਪੀ ਨੇ ਐਕਟਰ ਦੀ ਖ਼ੁਦਕੁਸ਼ੀ ਦੀ ਪੁਸ਼ਟੀ ਕੀਤੀ ਹੈ।

Published by:Anuradha Shukla
First published:

Tags: Actors, Bollywood, Dog, Suicide