ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ‘ਤੇ ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਨੋਟਿਸ

2 ਮਹੀਨੇ ਪਹਿਲਾਂ ਪੰਡਿਤਰਾਓ ਧਰੇਨਵਰ ਨੇ ਭਾਰਤ ਦੇ ਪਸ਼ੂ ਭਲਾਈ ਬੋਰਡ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬੀ ਗਾਇਕ ਸਿੱਪੀ ਗਿੱਲ ਨੇ ਬਿਨਾਂ ਮਨਜ਼ੂਰੀ ਦੇ ਆਪਣੇ ਦੋ ਗਾਣਿਆਂ ਵਿੱਚ ਘੋੜਾ ਅਤੇ ਕੁੱਤਾ ਦਿਖਾਇਆ ਹੈ।

ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ‘ਤੇ ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਨੋਟਿਸ

 • Share this:
  ਐਨੀਮਲ ਵੈਲਫੇਅਰ ਬੋਰਡ ਆਫ਼ ਇੰਡੀਆ ਦੀ ਤਰਫੋਂ ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਹੈ। ਜਿਸਦਾ ਜਵਾਬ 7 ਦਿਨਾਂ ਦੇ ਅੰਦਰ ਅੰਦਰ ਦੇਣਾ ਪਵੇਗਾ।  2 ਮਹੀਨੇ ਪਹਿਲਾਂ ਪੰਡਿਤਰਾਓ ਧਰੇਨਵਰ ਨੇ ਭਾਰਤ ਦੇ ਪਸ਼ੂ ਭਲਾਈ ਬੋਰਡ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬੀ ਗਾਇਕ ਸਿੱਪੀ ਗਿੱਲ ਨੇ ਬਿਨਾਂ ਮਨਜ਼ੂਰੀ ਦੇ ਆਪਣੇ ਦੋ ਗਾਣਿਆਂ ਵਿੱਚ ਘੋੜਾ ਅਤੇ ਕੁੱਤਾ ਦਿਖਾਇਆ ਹੈ।  ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸਾ ਜਿਸ ਨੇ ਆਪਣੀ ਵੱਡਮੁੱਲੀ ਪਹਿਚਾਣ ਪੂਰੇ ਵਿਸ਼ਵ ਭਰ ਅੰਦਰ ਬਣਾਈ, ਪਰ ਅਜੋਕੀ ਗਾਇਕੀ ਨੇ ਵਿਰਸੇ ਨੂੰ ਜੋੜਨ ਦੀ ਬਜਾਏ ਹਥਿਆਰਾਂ, ਸ਼ਰਾਬ ਨਾਲ ਜੋੜ ਦਿੱਤਾ। ਅੱਜ ਦੇ ਗਾਇਕ ਆਪਣੇ ਗਾਣਿਆਂ 'ਚ ਸ਼ਰਾਬ ਅਤੇ ਹਥਿਆਰਾਂ ਨੂੰ ਪ੍ਰਫੁੱਲਤ ਕਰ ਰਹੇ ਹਨ। ਅਜਿਹੇ ਗਾਇਕਾਂ ਦੇ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਆਪਣੀ ਆਵਾਜ਼ ਬੁਲੰਦ ਕਰ ਕੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਡਿਤਰਾਓ ਧਰੇਨਵਰ ਪੰਜਾਬ ਅਤੇ ਪੰਜਾਬੀਅਤ ਨਾਲ ਮਣਾਂ ਮੂੰਹੀਂ ਪਿਆਰ ਕਰਦੇ ਹਨ। ਪਿਛਲੇ ਸਮੇਂ ਤੋਂ ਉਹ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਅਤੇ ਲੱਚਰ ਗਾਇਗੀ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਹਨ।

  ਜੀਵਨ ਬਾਰੇ-

  ਪੰਡਿਤਰਾਓ ਧਰੇਨਵਰ ਰਾਓ ਦਾ ਜਨਮ ਸਿਰਸਾਡ ਜ਼ਿਲ੍ਹਾ ਵਿਜਯਪੁਰ ,ਕਰਨਾਟਕ ਵਿਖੇ ਇੱਕ ਜੂਨ 1974 ਨੂੰ ਪਿਤਾ ਚੰਦਰ ਸ਼ੇਖਰ ਮਾਤਾ ਕਮਲਾਬਾਈ ਦੀ ਕੁੱਖੋਂ ਹੋਇਆ। ਇਨ੍ਹਾਂ ਦਾ ਨਿਵਾਸ ਸਥਾਨ ਅੱਜ-ਕੱਲ੍ਹ ਸੈਕਟਰ 41-ਬੀ ਚੰਡੀਗੜ੍ਹ ’ਚ ਹੈ। ਬਚਪਨ ਤੋਂ ਹੀ ਇਹ ਬਹੁਤ ਸੂਖਮ ਅਤੇ ਤੀਖਣ ਬੁੱਧੀ ਦੇ ਮਾਲਕ ਸਨ। ਇਹ ਸਭ ਇਨ੍ਹਾਂ ਦੀ ਵਿੱਦਿਅਕ ਯੋਗਤਾ ਤੋਂ ਝਲਕਦਾ ਹੈ। ਵਿਦਿਅੱਕ ਯੋਗਤਾ ਦੇ ਪੱਖੋਂ ਐੱਮ.ਏ. ਐੱਮ.ਫਿਲ ਪੰਜਾਬੀ ਦੀ ਕੀਤੀ ਹੈ ਅਤੇ ਕੰਨੜ, ਪੰਜਾਬੀ, ਹਿੰਦੀ, ਤਾਮਿਲ, ਮਲਿਆਲਮ ਅਤੇ ਅੰਗਰੇਜ਼ੀ ਭਾਸ਼ਾ ਦੇ ਗਿਆਤਾ ਹਨ। ਅੱਜ ਕੱਲ੍ਹ ਸਹਾਇਕ ਪ੍ਰਫੈਸਰ ਸਰਕਾਰੀ ਕਾਲਜ ਸੈਕਟਰ-46 ਚੰਡੀਗੜ੍ਹ ਵਿਖੇ ਸੇਵਾਵਾਂ ਨਿਭਾ ਰਹੇ ਹਨ।
  Published by:Sukhwinder Singh
  First published:
  Advertisement
  Advertisement