ਪੰਜਾਬੀ ਕਲਾਕਾਰਾਂ ਵੱਲੋਂ ਇੰਡਸਟਰੀ ਦੀ ਤਰੱਕੀ ਲਈ ਤੇ ਪੰਜਾਬੀ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬੀ ਕਲਾਕਾਰਾਂ ਵੱਲੋਂ ਲਗਾਤਾਰ ਨਵੇਂ-ਨਵੇਂ ਪ੍ਰਾਜੈਕਟ ਬਣ ਰਹੇ ਹਨ ਅਤੇ ਆਏ ਦਿਨ ਕਲਾਕਾਰਾਂ ਵਲੋਂ ਨਵੇਂ ਪ੍ਰਾਜੈਕਟਾਂ ਦੀ ਅਨਾਊਸਮੈਂਟ ਕੀਤੀ ਜਾ ਰਹੀ ਹੈ। ਇਨ੍ਹਾਂ ਅਨਾਊਸਮੈਂਟਸ ਵਿਚਾਲੇ ਆਰਟਿਸਟਾਂ ਦੇ ਗੀਤ, ਐਲਬਮਾਂ ਅਤੇ ਫ਼ਿਲਮਾਂ ਸ਼ਾਮਲ ਹਨ। ਹੁਣ ਹਾਲ ਹੀ 'ਚ ਅਦਾਕਾਰਾ ਤੇ ਗਾਇਕਾ ਸਵੀਤਾਜ ਬਰਾੜ ਨੇ ਪੰਜਾਬੀ ਸੁਪਰਸਟਾਰ ਰਣਜੀਤ ਬਾਵਾ ਨਾਲ ਆਪਣੇ ਆਉਣ ਵਾਲੇ ਪ੍ਰਾਜੈਕਟ ਬਾਰੇ ਐਲਾਨ ਕੀਤਾ ਹੈ। ਸਵੀਤਾਜ ਨੇ ਆਪਣੇ ਪ੍ਰਸ਼ੰਸਕਾਂ ਸਾਹਮਣੇ ਰਣਜੀਤ ਬਾਵਾ ਨਾਲ ਆਉਣ ਵਾਲੀ ਫ਼ਿਲਮ ਬਾਰੇ ਅਨਾਊਸਮੈਂਟ ਕੀਤੀ ਹੈ। ਸਵੀਤਾਜ ਦੀ ਅਗਲੀ ਪੰਜਾਬੀ ਫ਼ਿਲਮ 'ਚ ਰਣਜੀਤ ਬਾਵਾ ਉਨ੍ਹਾਂ ਦੇ ਆਪੋਜ਼ਿਟ ਨਜ਼ਰ ਆਉਣਗੇ। ਫ਼ਿਲਮ ਨੂੰ ਲਿਖਿਆ ਰਾਜੂ ਵਰਮਾ ਨੇ ਹੈ ਤੇ ਬਿੰਨੀ ਫ਼ਿਲਮਜ਼ ਇਸ ਨੂੰ ਡਾਇਰੈਕਟ ਕਰਨਗੇ। ਫਿਲਹਾਲ ਇਸ ਫ਼ਿਲਮ ਦੇ ਟਾਈਟਲ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।
ਸਵੀਤਾਜ ਬਰਾੜ ਮਰਹੂਮ ਰਾਜ ਬਰਾੜ ਦੀ ਧੀ ਹੈ, ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਅਤੇ ਗਾਇਕੀ ਨਾਲ ਕੀਤੀ। ਸਵੀਤਾਜ ਇੰਨ੍ਹੀਂ ਦਿਨੀਂ ਇੰਗਲੈਂਡ 'ਚ ਆਪਣੀ ਆਉਣ ਵਾਲੀ ਫ਼ਿਲਮ 'ਫਿਕਰ ਨਾ ਕਰੋ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਸਵੀਤਾਜ ਨੇ ਸਿੱਧੂ ਮੂਸੇ ਵਾਲਾ ਨਾਲ ਫ਼ਿਲਮ 'ਮੂਸਾ ਜੱਟ' ਦੀ ਸ਼ੂਟਿੰਗ ਕੰਪਲੀਟ ਕਰ ਲਈ ਹੈ। ਹੁਣ ਜਲਦ ਹੀ ਸਕਰੀਨ ਤੇ ਬਾਵਾ ਤੇ ਸਵੀਤਾਜ ਦੀ ਜੋੜੀ ਹੋਵੇਗੀ ਤੇ ਦਰਸ਼ਕ ਇਸ ਜੋੜੀ ਨੂੰ ਕਿੰਨਾ ਪਿਆਰ ਕਰਨਗੇ ਦੇਖਣ ਵਾਲੀ ਗੱਲ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ranjit bawa