ਦੱਖਣ ਦੀ ਇਸ ਫ਼ਿਲਮ ਨੇ ਬਣਾਇਆ ਰਿਕਾਰਡ, ਬੇਟੇ ਨੇ ਹੀ ਨਿਭਾਇਆ ਪਿਤਾ ਦਾ ਕਿਰਦਾਰ

ਫ਼ਿਲਮ ਵਿੱਚ NTR ਦਾ ਕਿਰਦਾਰ ਉਨ੍ਹਾਂ ਦੇ ਪੁੱਤਰ ਤੇ ਅਭਿਨੇਤਾ ਬਾਲਾਕ੍ਰਿਸ਼ਣਾ ਹੀ ਨਿਭਾਅ ਰਹੇ ਹਨ ਤੇ NTR ਦੀ ਪਹਿਲੀ ਪਤਨੀ ਦਾ ਕਿਰਦਾਰ ਵਿੱਦਿਆ ਬਾਲਣ ਨਿਭਾਅ ਰਹੀ ਹੈ।

News18 Punjab
Updated: January 9, 2019, 12:55 PM IST
ਦੱਖਣ ਦੀ ਇਸ ਫ਼ਿਲਮ ਨੇ ਬਣਾਇਆ ਰਿਕਾਰਡ, ਬੇਟੇ ਨੇ ਹੀ ਨਿਭਾਇਆ ਪਿਤਾ ਦਾ ਕਿਰਦਾਰ
ਦੱਖਣ ਦੀ ਇਸ ਫ਼ਿਲਮ ਨੇ ਬਣਾਇਆ ਰਿਕਾਰਡ, ਬੇਟੇ ਨੇ ਹੀ ਨਿਭਾਇਆ ਪਿਤਾ ਦਾ ਕਿਰਦਾਰ
News18 Punjab
Updated: January 9, 2019, 12:55 PM IST
ਦੱਖਣੀ ਭਾਰਤੀ ਫ਼ਿਲਮਾਂ ਦੇ ਸੁਪਰਸਟਾਰ N T Rama Rao ਦੀ ਜ਼ਿੰਦਗੀ ਉੱਤੇ ਬਣੀ ਫ਼ਿਲਮ ਨੂੰ ਦੇਖਣ ਲਈ ਦਰਸ਼ਕਾਂ ਦੀ ਭੀੜ ਸਿਨੇਮਾ ਘਰਾਂ ਤੱਕ ਪਹੁੰਚ ਚੁੱਕੀ ਹੈ। ਤਮਿਲ ਤੇ ਤੇਲੇਗੁ ਫ਼ਿਲਮਾਂ ਦੇ ਇਸ ਸੁਪਰਸਟਾਰ ਨੇ ਅਭਿਨੈ ਤੋਂ ਲੈ ਕੇ ਨਿਰਦੇਸ਼ਨ, ਕਹਾਣੀ ਲੇਖਣ ਤੇ ਫ਼ਿਲਮ ਨਿਰਮਾਣ ਦਾ ਕੰਮ ਕੀਤਾ ਤੇ ਉਹ ਬੇਹੱਦ ਸਫ਼ਲ ਰਹੇ। ਫ਼ਿਲਮਾਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਤੌਰ ਤੇ ਵੀ ਉਹ ਬੇਹੱਦ ਸਫ਼ਲ ਰਹੇ ਤੇ ਤਿੰਨ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ।

N T R ਜਿੰਨੇ ਵੱਡੇ ਅਭਿਨੇਤਾ ਸਨ, ਉਨ੍ਹਾਂ ਦਾ ਜੀਵਨ ਉਨਾਂ ਹੀ ਰੋਮਾਂਚਕ ਘਟਨਾਵਾਂ ਨਾਲ ਭਰਿਆ ਹੋਇਆ ਸੀ। ਰਾਜਨੀਤੀ ਵਿੱਚ ਉਨ੍ਹਾਂ ਦਾ ਆਉਣਾ, ਧੋਖੇ ਨਾਲ ਕਿਸੇ ਹੋਰ ਦਾ ਮੁਖ ਮੰਤਰੀ ਬਣ ਜਾਣਾ, ਕਿਸੇ ਹੀਰੋ ਦੇ ਅੰਦਾਜ਼ ਵਿੱਚ ਉਨ੍ਹਾਂ ਦੀ ਵਾਪਸੀ ਤੇ ਉਨ੍ਹਾਂ ਦੇ 8 ਪੁੱਤਰਾਂ ਦਾ ਵੀ ਫ਼ਿਲਮਾਂ ਤੇ ਰਾਜਨੀਤੀ ਵਿੱਚ ਕਰੀਅਰ ਬਣਾਉਣਾ ਬੇਹੱਦ ਸ਼ਾਨਦਾਰ ਕਹਾਣੀ ਵਾਂਗ ਲੱਗਦਾ ਹੈ। ਅੱਜ ਰਿਲੀਜ਼ ਹੋਈ ਉਨ੍ਹਾਂ ਦੀ ਬਾਇਓਪਿਕ 'ਕਥਾਨਾਇਆਕੁਡੂ' ਫ਼ਿਲਮ ਦੇ ਪਹਿਲੇ ਸ਼ੋਅ ਨਾਲ ਹੀ ਹਾਊਸਫੁਲ ਹੋ ਜਾਣ ਦੀਆਂ ਖ਼ਬਰਾਂ ਤਕਰੀਬਨ ਸਾਰੇ ਸੂਬਿਆਂ ਤੋਂ ਆ ਰਹੀਆਂ ਹਨ। ਇਸ ਫ਼ਿਲਮ ਵਿੱਚ NTR ਦਾ ਕਿਰਦਾਰ ਉਨ੍ਹਾਂ ਦੇ ਪੁੱਤਰ ਤੇ ਅਭਿਨੇਤਾ ਬਾਲਾਕ੍ਰਿਸ਼ਣਾ ਹੀ ਨਿਭਾਅ ਰਹੇ ਹਨ ਤੇ NTR ਦੀ ਪਹਿਲੀ ਪਤਨੀ ਦਾ ਕਿਰਦਾਰ ਵਿੱਦਿਆ ਬਾਲਣ ਨਿਭਾਅ ਰਹੀ ਹੈ।

ਗੈਂਗਸ ਆੱਫ਼ ਵਾਸੇਪੁਰ ਤੋਂ ਬਾਅਦ ਹੀ ਭਾਰਤ ਵਿੱਚ ਫ਼ਿਲਮਾਂ ਨੂੰ ਦੋ ਭਾਗਾਂ ਵਿੱਚ ਰਿਲੀਜ਼ ਕੀਤੇ ਜਾਣ ਦਾ ਫੈਸ਼ਨ ਆ ਚੁੱਕਿਆ ਹੈ। ਪਹਿਲਾਂ ਬਾਹੁਬਲੀ ਤੇ ਫਿਰ KGF ਤੋਂ ਬਾਅਦ NTR ਦੀ ਇਸ ਬਾਇਓਪਿਕ ਦੇ ਵੀ ਦੋ ਭਾਗ ਹੋਣਗੇ ਤੇ ਇੱਥੇ ਪਹਿਲਾਂ ਹਿੱਸੇ ਵਿੱਚ ਤੁਹਾਨੂੰ NTR ਦਾ ਅਭਿਨੇਤਾ ਵਾਲਾ ਜੀਵਨ ਦਿਖੇਗਾ ਉੱਥੇ ਹੀ ਦੂਜਾ ਭਾਗ ਉਨ੍ਹਾਂ ਦੇ ਰਾਜਨੀਤਿਕ ਕਰੀਅਰ ਨੂੰ ਦਿਖਾਏਗਾ।
First published: January 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...