ਮੋਦੀ ਦੀ 'ਨਕਲ' ਕਰਨ ਵਿਚ ਕਿੰਨਾ ਕੁ ਸਫਲ ਰਹੇ ਵਿਵੇਕ ਓਬਰਾਏ?


Updated: January 7, 2019, 9:11 PM IST
ਮੋਦੀ ਦੀ 'ਨਕਲ' ਕਰਨ ਵਿਚ ਕਿੰਨਾ ਕੁ ਸਫਲ ਰਹੇ ਵਿਵੇਕ ਓਬਰਾਏ?

Updated: January 7, 2019, 9:11 PM IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਪਹਿਲੀ ਵਾਰ ਫਿਲਮ ਬਣਨ ਜਾ ਰਹੀ ਹੈ। ਇਸ ਫਿਲਮ 'ਚ ਅਭਿਨੇਤਾ ਵਿਵੇਕ ਓਬਰਾਏ ਨਰਿੰਦਰ ਮੋਦੀ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਫਿਲਮ ਦਾ ਫਰਸਟ ਲੁੱਕ ਪੋਸਟਰ ਅੱਜ ਲਾਂਚ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਫਿਲਮ ਦਾ ਨਾਂ ਵੀ ਸਾਹਮਣੇ ਆ ਗਿਆ ਹੈ।

'ਪੀ.ਐੱਮ. ਨਰਿੰਦਰ ਮੋਦੀ' ਨਾਂ ਨਾਲ ਬਣ ਰਹੀ ਇਸ ਫਿਲਮ 'ਚ ਵਿਵੇਕ ਓਬਰਾਏ ਦਾ ਮੇਕਅੱਪ ਕੁਝ ਇਸ ਤਰ੍ਹਾਂ ਨਾਲ ਕੀਤਾ ਗਿਆ ਹੈ ਕਿ ਉਹ ਪਛਾਣ 'ਚ ਨਹੀਂ ਆ ਰਹੇ ਹਨ। ਅਜੇ ਫਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਹੋਈ ਪਰ ਫਿਲਮ ਦਾ ਫਰਸਟ ਲੁੱਕ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਜਿਵੇਂ ਹੀ ਫਿਲਮ ਦਾ ਪੋਸਟਰ ਫਿਲਮ ਸਮੀਖਿਅਕ ਤਰਣ ਆਦਰਸ਼ ਨੇ ਸ਼ੇਅਰ ਕੀਤਾ ਤਾਂ ਉਸ 'ਤੇ ਕੁਮੈਂਟਾਂ ਦੀ ਝੜੀ ਲੱਗ ਗਈ।

ਦੱਸਣਯੋਗ ਹੈ ਕਿ ਨਰਿੰਦਰ ਮੋਦੀ ਦੀ ਬਾਇਓਪਿਕ ਦੇ ਫਰਸਟ ਲੁੱਕ ਪੋਸਟਰ ਲਾਂਚ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਪਹੁੰਚੇ ਸਨ। ਇਸ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਉਮੰਗ ਕੁਮਾਰ ਤੇ ਸਹਿ-ਨਿਰਮਾਤਾ ਸੰਦੀਪ ਕੁਮਾਰ ਦੇ ਨਾਲ-ਨਾਲ ਵਿਵੇਕ ਦੇ ਪਿਤਾ ਸੁਰੇਸ਼ ਓਬਰਾਏ ਵੀ ਮੌਜੂਦ ਸਨ। ਸੁਰੇਸ਼ ਓਬਰਾਏ ਵੀ ਇਸ ਫਿਲਮ ਦੇ ਸਹਿ-ਨਿਰਮਾਤਾ ਹਨ।

ਮੋਦੀ ਦੀ 'ਨਕਲ' ਕਰਨ ਵਿਚ ਕਿੰਨਾ ਕੁ ਸਫਲ ਰਹੇ ਵਿਵੇਕ ਓਬਰਾਏ?


ਫ਼ਿਲਮ ਦੇ ਪੋਸਟਰ ਨੂੰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕੀਤਾ ਹੈ। ਇਸ ਫ਼ਿਲਮ ‘ਚ ਮੋਦੀ ਦੇ ਕਿਰਦਾਰ ਲਈ ਪਹਿਲਾਂ ਪਰੇਸ਼ ਰਾਵਲ ਨੂੰ ਅਪ੍ਰੋਚ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਉਹ ਫ਼ਿਲਮ ਨਹੀਂ ਕਰ ਪਾਏ। ਫ਼ਿਲਮ ਨੂੰ ਓਮੰਗ ਕੁਮਾਰ ਡਾਇਰੈਕਟ ਕਰ ਰਹੇ ਹਨ ਤੇ ਸੰਦੀਪ ਸਿੰਘ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ ਦਾ ਪਹਿਲਾ ਪੋਸਟਰ ਹੈ। ਇਸ ਫ਼ਿਲਮ ਦਾ ਟਾਈਟਲ ਅਜੇ ਫਾਈਨਲ ਨਹੀਂ ਹੋਇਆ ਪਰ ਖ਼ਬਰਾਂ ਨੇ ਕਿ ਪੋਸਟਰ ਨੂੰ ਦੇਸ਼ ਦੇ ਵੱਖ-ਵੱਖ 23 ਮੋਦੀ ਫੈਨਸ ਨੇ ਰਿਲੀਜ਼ ਕੀਤਾ ਹੈ।
First published: January 7, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ