Pollywood Stars On Gurinder Death: ਪੰਜਾਬੀ ਅਦਾਕਾਰ ਲੇਖਕ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ (Gurinder Dimpy) ਦੇ ਦਿਹਾਂਤ ਦੀ ਖਬਰ ਸੁਣ ਪੰਜਾਬੀ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਹ ਸਿਨੇਮਾ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਗੁਰਿੰਦਰ ਵੱਲੋਂ ਫਿਲਮ 'ਮੂਸਾ ਜੱਟ' ਲਿਖੀ ਗਈ ਸੀ। ਉਸ ਦੌਰਾਨ ਸਿੱਧੂ ਮੂਸੇਵਾਲਾ (Sidhu Moosewala) ਅਤੇ ਗੁਰਿੰਦਰ ਦੀਆਂ ਸ਼ੂਟਿੰਗ ਸੈੱਟ ਤੋਂ ਕਈ ਤਸਵੀਰਾਂ ਵੀ ਵਾਈਰਲ ਹੋਈਆਂ ਸੀ। ਸਿੱਧੂ ਮੂਸੇਵਾਲਾ ਤੋਂ ਬਾਅਦ ਨਿਰਦੇਸ਼ਕ ਗੁਰਿੰਦਰ ਦੇ ਦਿਹਾਂਤ ਕਾਰਨ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਦੀਆਂ ਅੱਖਾਂ ਨਮ ਹਨ। ਉਨ੍ਹਾਂ ਵੱਲੋਂ ਪੋਸਟ ਸ਼ੇਅਰ ਕਰ ਦੁੱਖ ਪ੍ਰਗਟਾਇਆ ਗਿਆ ਹੈ।
View this post on Instagram
ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੇ ਪੋਸਟ ਸ਼ੇਅਰ ਕਰ ਲਿਖਿਆ, ਬੜੇ ਹੀ ਦੁਖੀ ਹਿਰਦੇ ਨਾਲ ਇਹ ਪੋਸਟ ਸਾਂਝੀ ਕਰ ਰਿਹਾ ਹਾਂ ਕਿ ਗੁਰਿੰਦਰ ਡਿੰਪੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। 😥😥😥😥ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।ਅਲਵਿਦਾ ਅਲਵਿਦਾ 😓😓😓😓🙏
ਇਸ ਤੋਂ ਇਲਾਵਾ ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਵੱਲੋਂ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਤਸਵੀਰ ਸ਼ੇਅਰ ਕਰ ਦੁੱਖ ਜਤਾਇਆ ਗਿਆ ਹੈ।
View this post on Instagram
ਇਸ ਤੋਂ ਇਲਾਵਾ ਅਦਾਕਾਰ ਬੀਨੂੰ ਢਿੱਲੋ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਬੜੇ ਹੀ ਦੁਖੀ ਹਿਰਦੇ ਨਾਲ ਇਹ ਪੋਸਟ ਸਾਂਝੀ ਕਰ ਰਿਹਾ ਹਾਂ ਕਿ ਮੇਰਾ ਵੀਰ ਗੁਰਿੰਦਰ ਡਿੰਪੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।ਤੇਰੇ ਨਾਲ ਬਿਤਾਏ ਹੋਏ ਸਮੇਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਤੈਨੂੰ ਸਾਡੇ ਦਿਲਾਂ ਵਿੱਚ ਹਮੇਸ਼ਾਂ ਜਿਉਂਦਾ ਰੱਖਣਗੀਆਂ।ਪਰ ਵੀਰ ਇਹ ਸਮਾਂ ਅਲਵਿਦਾ ਕਹਿਣ ਦਾ ਨਹੀਂ ਸੀ।ਬਹੁਤ ਜਲਦੀ ਕਰ ਗਿਆ ਤੂੰ। 😥😥😥😥ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।ਅਲਵਿਦਾ ਦੋਸਤਾ ਅਲਵਿਦਾ 😓😓😓😓🙏
ਦੱਸ ਦੇਈਏ ਕਿ ਕਲਾਕਾਰ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਫਿਲਮ 'ਮੂਸਾ ਜੱਟ' ਲਿਖੀ ਗਈ ਸੀ। ਇਸ ਤੋਂ ਇਲਾਵਾ ਗੁਰਿੰਦਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਜਿਵੇਂ ਕਿ ਲੌਂਗ ਲਾਚੀ, ਕੈਰੀ ਆਨ ਜੱਟਾ 2, ਵਧਾਈਆਂ ਜੀ ਵਧਾਈਆਂ, ਉੜਾ ਏਡਾ (UDA AIDA), ਜ਼ਖਮੀ ਆਦਿ ਦਾ ਵੀ ਹਿੱਸਾ ਰਹੇ। ਕਲਾਕਾਰ ਦੀ ਅਚਾਨਕ ਮੌਤ ਦੀ ਖਬਰ ਸੁਣ ਪੰਜਾਬੀ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Death, Entertainment, Entertainment news, Pollywood, Punjabi industry, Singer