Home /News /entertainment /

Satinder Sartaaj: ਸਤਿੰਦਰ ਸਰਤਾਜ ਦੀ ਇਸ ਵੀਡੀਓ ਤੇ ਲੋਕ ਹੋਏ ਅੱਗ ਬਬੂਲਾ, ਫੈਨਜ਼ ਬੋਲੇ- ਗਰੀਬਾਂ ਨੂੰ ਦਿਓ ਵਾਧੂ ਆ ਤਾਂ...

Satinder Sartaaj: ਸਤਿੰਦਰ ਸਰਤਾਜ ਦੀ ਇਸ ਵੀਡੀਓ ਤੇ ਲੋਕ ਹੋਏ ਅੱਗ ਬਬੂਲਾ, ਫੈਨਜ਼ ਬੋਲੇ- ਗਰੀਬਾਂ ਨੂੰ ਦਿਓ ਵਾਧੂ ਆ ਤਾਂ...

Satinder Sartaaj

Satinder Sartaaj

Punjabi Singer Satinder Sartaaj Gets Trolled: ਪੰਜਾਬੀ ਕਲਾਕਾਰ ਸਤਿੰਦਰ ਸਰਤਾਜ (Satinder Sartaaj) ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨੂੰ ਲੈ ਹਰ ਕਿਸੇ ਦੇ ਪਸੰਦੀਦਾ ਗਾਇਕ ਹਨ। ਪਰ ਇਸ ਵਾਰ ਸਤਿੰਦਰ ਆਪਣੀ ਇੱਕ ਵੀਡੀਓ ਨੂੰ ਲੈ ਬੁਰੀ ਤਰ੍ਹਾਂ ਟ੍ਰੋਲ ਹੋ ਰਹੇ ਹਨ। ਆਖਿਰ ਕੀ ਹੈ ਇਸਦੀ ਵਜ੍ਹਾਂ ਇਸ ਤੋਂ ਪਹਿਲਾਂ ਦੇਖੋ ਇਹ ਵੀਡੀਓ...

ਹੋਰ ਪੜ੍ਹੋ ...
  • Share this:

ਦਰਅਸਲ, ਇਹ ਵੀਡੀਓ ਖ਼ੁਦ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਪਰ ਇਸ ਵੀਡੀਓ ਨੂੰ ਦੇਖ ਸਰਤਾਜ ਦੇ ਫੈਨਜ਼ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਹੋ ਰਹੇ ਹਨ। ਅਸਲ ਵਿੱਚ ਸਤਿੰਦਰ ਹਾਲ ਹੀ 'ਚ ਇੱਕ ਵਿਆਹ ਪਾਰਟੀ 'ਚ ਪਰਫਾਰਮ ਕਰਨ ਲਈ ਪਹੁੰਚੇ ਸੀ। ਕਲਾਕਾਰ ਵੱਲੋਂ ਸ਼ੇਅਰ ਕੀਤੀ ਵੀਡੀਓ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵਿਆਹ ਕਿਸੇ ਸ਼ਾਹੁਕਾਰ ਦੀ ਧੀ ਜਾਂ ਪੁੱਤਰ ਦਾ ਸੀ। ਇਸ ਵੀਡੀਓ 'ਚ ਸਤਿੰਦਰ ਸਰਤਾਜ ਦੀ ਪਰਫਾਰਮੈਂਸ 'ਤੇ ਮੀਂਹ ਵਾਂਗ ਪੈਸੇ ਬਰਸਾਏ ਜਾ ਰਹੇ ਹਨ। ਗਾਇਕ ਜਿਸ ਸਟੇਜ 'ਤੇ ਗਾ ਰਿਹਾ ਹੈ ਉਹ ਨੋਟਾਂ ਨਾਲ ਭਰਿਆ ਹੋਇਆ ਹੈ। ਇਸ ਵੀਡੀਓ ਨੂੰ ਦੇਖ ਲੋਕ ਇੰਤਰਾਜ਼ ਕਰ ਰਹੇ ਹਨ ਅਤੇ ਕਿ ਇਸ ਤਰ੍ਹਾਂ ਪੈਸਾ ਉਡਾਉਣਾ ਕਿੰਨਾ ਸਹੀ ਹੈ।

ਇੱਕ ਯੂਜ਼ਰ ਨੇ ਲਿਖਿਆ, 'ਕੌਣ ਕਹਿੰਦਾ ਹੈ ਕਿ ਦੇਸ਼ 'ਚ ਗਰੀਬੀ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੂੰ ਪੈਸੇ ਦੇਣ ਲੱਗਿਆਂ ਲੋਕਾਂ ਨੂੰ ਮੌਤ ਪੈ ਜਾਂਦੀ ਹੈ, ਇੱਥੇ ਕਿਵੇਂ ਪੈਸਾ ਲੁਟਾ ਰਹੇ ਨੇ।' ਇੱਕ ਹੋਰ ਵਿਅਕਤੀ ਨੇ ਲਿਖਿਆ, 'ਇਹ ਕਿਹੋ ਜਿਹਾ ਸੱਭਿਆਚਾਰ ਹੈ। ਇੰਡੀਆ 'ਚ ਇੰਨੀਂ ਗਰੀਬੀ ਹੈ ਪੈਸਾ ਦੇਖੋ ਕਿੱਧਰ ਜਾਂਦਾ।''

Published by:Rupinder Kaur Sabherwal
First published:

Tags: Entertainment, Entertainment news, Punjabi singer, Satinder Sartaaj, Singer