• Home
  • »
  • News
  • »
  • entertainment
  • »
  • ONCE AGAIN SHAHNAZ AND SIDDHARTH ARE COMING TOGETHER ON THE SCREEN THE MOVIE WILL COME SOON RP

ਇੱਕ ਵਾਰ ਫਿਰ ਸ਼ਹਿਨਾਜ਼ ਤੇ ਸਿਧਾਰਥ ਆ ਰਹੇ ਨੇ ਸਕਰੀਨ ਤੇ ਇਕੱਠੇ, ਜਲਦ ਆਵੇਗੀ ਫਿਲਮ 

ਇੱਕ ਵਾਰ ਫਿਰ ਸ਼ਹਿਨਾਜ਼ ਤੇ ਸਿਧਾਰਥ ਆ ਰਹੇ ਨੇ ਸਕਰੀਨ ਤੇ ਇਕੱਠੇ, ਜਲਦ ਆਵੇਗੀ ਫਿਲਮ 

ਇੱਕ ਵਾਰ ਫਿਰ ਸ਼ਹਿਨਾਜ਼ ਤੇ ਸਿਧਾਰਥ ਆ ਰਹੇ ਨੇ ਸਕਰੀਨ ਤੇ ਇਕੱਠੇ, ਜਲਦ ਆਵੇਗੀ ਫਿਲਮ 

  • Share this:
ਸ਼ਹਿਨਾਜ਼ ਤੇ ਸਿਧਾਰਥ ਜਲਦ ਇਕ ਵਾਰ ਫਿਰ ਸਕਰੀਨ ਤੇ ਨਜ਼ਰ ਆਉਣ ਵਾਲੇ ਨੇ ਜਿਸ ਦਾ ਐਲਾਨ ਕਰ ਦਿੱਤਾ ਗਿਆ ਹੈਂ,,  ਹੁਣ ਹੋਰ ਵੀ ਇੰਤਜਾਰ ਫੈਨਸ ਦਾ ਵੱਧ ਚੁੱਕਾ ਹੈਂ ਬਿੱਗ ਬੌਸ ਸੀਜ਼ਨ 13' ਦੇ ਕੰਟੈਸਟੇਂਟ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਨੇ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਹੀ ਛਾਪ ਛੱਡੀ ਹੈ। ਸੀਜ਼ਨ 13 ਤੋਂ ਦੋਵਾਂ ਦੀ ਪ੍ਰਸਿੱਧੀ ਦਾ ਗ੍ਰਾਫ ਕਾਫ਼ੀ ਵਧ ਗਿਆ ਹੈ। ਪ੍ਰਸ਼ੰਸਕ ਦੋਵਾਂ ਦੀ ਕੈਮਿਸਟਰੀ ਨੂੰ ਪਿਆਰ ਕਰਦੇ ਹਨ। ਸ਼ੋਅ ਬਿੱਗ ਬੌਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਮਿਊਜ਼ਿਕ ਵੀਡੀਓ ਵੀ ਕੀਤੇ ਹਨ।

ਨੇਹਾ ਕੱਕੜ ਦੇ ਗਾਏ ਗਾਣੇ 'ਸ਼ੋਨਾ-ਸ਼ੋਨਾ' 'ਚ ਸਿਧਾਰਥ-ਸ਼ਹਿਨਾਜ਼ ਦੀ ਕੈਮਿਸਟਰੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ।ਇਸ ਤੋਂ ਇਲਾਵਾ ਦੋਵੇਂ 'ਭੁਲਾ ਦੂੰਗਾ' ਮਿਊਜ਼ਿਕ ਵੀਡੀਓ 'ਚ ਇਕੱਠੇ ਵੀ ਨਜ਼ਰ ਆਏ ਸੀ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦੇ ਆਪਣੇ ਪ੍ਰਤੀ ਕ੍ਰੇਜ਼ ਨੂੰ ਵੇਖਦੇ ਹੋਏ ਵੂਟ ਸਿਡਨਾਜ਼ ਦੀ ਅਣਸੀਨ ਜਰਨੀ ਬਿਗ ਬੌਸ ਤੋਂ ਲੈ ਆ ਰਿਹਾ ਹੈ। ਜੀ ਹਾਂ ‘ਸਿਲਸਿਲਾ ਸਿਡਨਾਜ਼ ਕਾ’ ਟਾਈਟਲ ਵਾਲੀ ਇਸ ਫ਼ਿਲਮ ਵਿੱਚ ਬਿਗ ਬੌਸ ਹਾਊਸ ਦੇ ਅੰਦਰ ਸਿਧਾਰਥ ਅਤੇ ਸ਼ਹਿਨਾਜ਼ ਦੀ ਫੁਟੇਜ ਦਿਖਾਈ ਜਾਵੇਗੀ। ਇਹ ਸੁੰਦਰ ਦੋਸਤੀ, ਪਿਆਰ ਅਤੇ ਗੁੱਸੇ ਨਾਲ ਭਰੇ ਦੋਵਾਂ ਦੀ ਅਣਦੇਖੀ ਫੁਟੇਜ ਹੋਵੇਗੀ ਜਿਸ 'ਚ ਸਿਡਨਾਜ਼ ਦਾ ਚੰਗਾ ਅਤੇ ਮਾੜਾ ਅਤੇ ਦਿਲਚਸਪ ਸਮਾਂ ਦੇਖਣ ਨੂੰ ਮਿਲੇਗਾ, ਰਿਲੀਜ਼ ਕੀਤੀ ਜਾਣ ਵਾਲੀ ਇਹ ਫ਼ਿਲਮ ਤੁਹਾਨੂੰ ਅੰਤ ਤੱਕ ਬੰਨ੍ਹੇ ਰਖੇਗੀ।

ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ 22 ਜੁਲਾਈ ਨੂੰ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਫ਼ਿਲਮ ‘ਸਿਲਸਿਲਾ ਸਿਡਨਾਜ਼ ਕਾ’ ਪਿਆਰ ‘ਤੇ ਅਧਾਰਤ ਥੀਮ ਹੈ ਹਰ ਕੋਈ ਇਸ ਦਾ ਇੰਤਜਾਰ ਕਰ ਰਿਹਾ ਹੈਂ  ਦੇਖਣਾ ਇਹ ਹੋਵੇਗਾ ਕੇ ਹੁਣ ਕਿਸ ਤਰ੍ਹਾਂ ਦੀ ਹੋਵੇਗੀ ਇਹ ਫਿਲਮ ਤੇ ਕਿਸ ਤਰ੍ਹਾਂ ਦਾ ਮਿਲੇਗਾ ਜਵਾਬ ।
Published by:Ramanpreet Kaur
First published: