Oscar Awards 2022: ਵਿਲ ਸਮਿਥ- ਜੈਸਿਕਾ ਚੈਸਟੇਨ ਦੇ ਨਾਮ Best Actors ਅਵਾਰਡ, ਦੇਖੋ ਲਿਸਟ ਕਿਸਨੂੰ ਮਿਲਿਆ ਕਿਹੜਾ ਸਨਮਾਨ

Oscar 2022 94th Academy Awards: ਆਸਕਰ ਅਵਾਰਡ 2022 ਦੀ ਲਿਸਟ ਵਿੱਚ ਕਈ ਨਾਮੀ ਸਿਤਾਰਿਆਂ ਨੇ ਆਪਣਾ ਨਾਮ ਦਰਜ ਕੀਤਾ ਹੈ। ਦੱਸ ਦੇਈਏ ਕਿ ਸਿਨੇਮਾ ਜਗਤ ਦਾ ਸਭ ਤੋਂ ਵੱਕਾਰੀ ਪੁਰਸਕਾਰ, ਅਮਰੀਕਾ ਦੇ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿੱਚ ਆਯੋਜਿਤ ਕੀਤਾ ਗਿਆ ਹੈ। ਇਸ ਵਾਰ ਅਵਾਰਡ ਸਮਾਰੋਹ 'ਚ ਫਿਲਮ ਡਿਊਨ (Dune) ਦਾ ਦਬਦਬਾ ਰਿਹਾ। ਹੁਣ ਤੱਕ 6 ਆਸਕਰ ਅਵਾਰਡ ਡਿਊਨ ਦੇ ਹਿੱਸੇ ਆ ਚੁੱਕੇ ਹਨ। ਅਵਾਰਡ ਸਮਾਰੋਹ 'ਚ ਹਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਪਹੁੰਚ ਚੁੱਕੇ ਹਨ। ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਵਾਰ ਕਿਸ ਸਿਤਾਰੇ ਨੇ ਆਪਣੇ ਨਾਮ ਕੀਤਾ ਕਿਹੜਾ ਅਵਾਰਡ।

Oscar Awards 2022: ਵਿਲ ਸਮਿਥ- ਜੈਸਿਕਾ ਚੈਸਟੇਨ ਦੇ ਨਾਮ Best Actors ਅਵਾਰਡ, ਦੇਖੋ ਲਿਸਟ ਕਿਸਨੂੰ ਮਿਲਿਆ ਕਿਹੜਾ ਸਨਮਾਨ (ਸੰਕੇਤਕ ਫੋਟੋ)

  • Share this:
    Oscar 2022 94th Academy Awards: ਆਸਕਰ ਅਵਾਰਡ 2022 ਦੀ ਲਿਸਟ ਵਿੱਚ ਕਈ ਨਾਮੀ ਸਿਤਾਰਿਆਂ ਨੇ ਆਪਣਾ ਨਾਮ ਦਰਜ ਕੀਤਾ ਹੈ। ਦੱਸ ਦੇਈਏ ਕਿ ਸਿਨੇਮਾ ਜਗਤ ਦਾ ਸਭ ਤੋਂ ਵੱਕਾਰੀ ਪੁਰਸਕਾਰ, ਅਮਰੀਕਾ ਦੇ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿੱਚ ਆਯੋਜਿਤ ਕੀਤਾ ਗਿਆ ਹੈ। ਇਸ ਵਾਰ ਅਵਾਰਡ ਸਮਾਰੋਹ 'ਚ ਫਿਲਮ ਡਿਊਨ (Dune) ਦਾ ਦਬਦਬਾ ਰਿਹਾ। ਹੁਣ ਤੱਕ 6 ਆਸਕਰ ਅਵਾਰਡ ਡਿਊਨ ਦੇ ਹਿੱਸੇ ਆ ਚੁੱਕੇ ਹਨ। ਅਵਾਰਡ ਸਮਾਰੋਹ 'ਚ ਹਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਪਹੁੰਚ ਚੁੱਕੇ ਹਨ। ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਵਾਰ ਕਿਸ ਸਿਤਾਰੇ ਨੇ ਆਪਣੇ ਨਾਮ ਕੀਤਾ ਕਿਹੜਾ ਅਵਾਰਡ। ਇਸ ਦੌਰਾਨ ਵਿਲ ਸਮਿਥ ਤੇ ਜੈਸਿਕਾ ਚੈਸਟੇਨ ਨੇ ਆਪਣੇ ਨਾਮ ਬੇਸਟ ਐਕਟਰ ਅਵਾਰਡ ਕੀਤਾ।

    Best Actor in a Leading Role goes to Will Smith for his incredible performance in 'King Richard' Congratulations! #Oscars pic.twitter.com/y0UTX48214

    — The Academy (@TheAcademy) March 28, 2022

    ਜੈਸਿਕਾ ਚੈਸਟੇਨ

    ਜਾਣਾਕਾਰੀ ਲਈ ਦੱਸ ਦੇਈਏ ਕਿ ਬੈਸਟ ਡਾਕੂਮੈਂਟਰੀ ਫੀਚਰ ਦੀ ਸ਼੍ਰੇਣੀ ਵਿੱਚ ਸਮਰ ਆਫ ਸੋਲ (Summer of Soul) ਆਸਕਰ ਮਿਲਿਆ ਹੈ। ਭਾਰਤੀ ਫਿਲਮ ਰਾਈਟਿੰਗ ਵਿਦ ਫਾਇਰ ਨੂੰ ਵੀ ਇਸ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ। ਹਾਲਾਂਕਿ ਇਹ ਫਿਲਮ ਐਵਾਰਡ ਜਿੱਤਣ 'ਚ ਅਸਫਲ ਰਹੀ। 'ਰਾਈਟਿੰਗ ਵਿਦ ਫਾਇਰ' ਰਿੰਟੂ ਥਾਮਸ ਅਤੇ ਸੁਸ਼ਮਿਤ ਘੋਸ਼ ਦੁਆਰਾ ਸਾਂਝੇ ਤੌਰ 'ਤੇ ਨਿਰਦੇਸ਼ਿਤ ਕੀਤੀ ਗਈ ਹੈ।

    ਕੋਡਾ ਬਣੀ ਸਰਵੋਤਮ ਫਿਲਮ

    'coda' ਨੂੰ ਸਰਵੋਤਮ ਫਿਲਮ ਦਾ ਆਸਕਰ ਪੁਰਸਕਾਰ ਮਿਲਿਆ ਹੈ। ਕੋਡਾ (coda )ਦੀ ਸਮੁੱਚੀ ਕਾਸਟ ਲਈ ਆਸਕਰ ਵਿੱਚ ਖੜ੍ਹੇ ਹੋ ਕੇ ਤਾੜੀਆਂ ਵਜਾਇਆਂ ਗਈਆਂ।

    ਜੈਸਿਕਾ ਚੈਸਟੇਨ ਨੂੰ ਮਿਲਿਆ ਸਰਬੋਤਮ ਅਭਿਨੇਤਰੀ ਦਾ ਆਸਕਰ

    ਜੈਸਿਕਾ ਚੈਸਟੇਨ ਨੇ ਦ ਆਈਜ਼ ਆਫ ਟੈਮੀ ਫੇ (The Eyes of Tammy Faye) ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ।

    ਵਿਲ ਸਮਿਥ ਸਰਵੋਤਮ ਅਦਾਕਾਰ

    ਵਿਲ ਸਮਿਥ ਨੇ ਕਿੰਗ ਰਿਚਰਡ (King Richard) ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ। ਪੁਰਸਕਾਰ ਪ੍ਰਾਪਤ ਕਰਦੇ ਸਮੇਂ ਸਮਿਥ ਭਾਵੁਕ ਹੋ ਗਏ। ਰਿਚਰਡ ਵਿਲੀਅਮਜ਼ ਦੀ ਕਹਾਣੀ, ਇੱਕ ਪਿਤਾ ਜਿਸ ਨੇ ਆਪਣੀਆਂ ਧੀਆਂ ਦੇ ਜਨਮ ਤੋਂ ਪਹਿਲਾਂ ਹੀ 78 ਪੰਨਿਆਂ ਵਿੱਚ ਆਪਣੀ ਪੂਰੀ ਕੈਰੀਅਰ ਯੋਜਨਾ ਨੂੰ ਲਿਖਿਆ ਸੀ। ਫਿਲਮ ਦਾ ਨਿਰਦੇਸ਼ਨ ਰੇਨਾਲਡੋ ਮਾਰਕਸ ਗ੍ਰੀਨ ਦੁਆਰਾ ਕੀਤਾ ਗਿਆ ਹੈ ਅਤੇ ਜੈਕ ਬਾਲਿਨ ਦੁਆਰਾ ਲਿਖਿਆ ਗਿਆ ਹੈ।

    The Oscar for Best Actor in a Leading Role goes to... #Oscars pic.twitter.com/yEH5RLzxh2

    — The Academy (@TheAcademy) March 28, 2022

    Jane Campion ਨੂੰ ਸਰਵੋਤਮ ਨਿਰਦੇਸ਼ਕ ਵਜੋਂ ਚੁਣਿਆ ਗਿਆ

    ਜਾਨ ਕੈਂਪਿਅਨ ਨੂੰ 'ਦ ਪਾਵਰ ਆਫ਼ ਦ ਡਾਗ' ਲਈ ਆਸਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪਾਲ ਥਾਮਸ ਐਂਡਰਸਨ, ਕੇਨੇਥ ਬਰਨਾਗ, ਸਟੀਵਨ ਸਪੀਲਬਰਗ, ਰੁਸੁਕੇ ਹਾਮਾਗੁਚੀ ਨੂੰ ਵੀ ਇਸ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ।

    ਬਿਲੀ ਆਇਲਿਸ਼ ਨੂੰ ਨੋ ਟਾਈਮ ਟੂ ਡਾਈ ਲਈ ਆਸਕਰ ਮਿਲਿਆ

    ਬਿਲੀ ਆਇਲਿਸ਼ (Billie Eilish) ਨੇ ਜੇਮਸ ਬਾਂਡ ਦੇ ਗੀਤ ਨੋ ਟਾਈਮ ਟੂ ਡਾਈ ਲਈ ਸਰਵੋਤਮ ਮੂਲ ਗੀਤ ਦਾ ਆਸਕਰ ਜਿੱਤਿਆ। ਇਹ ਬਿਲੀ ਦਾ ਪਹਿਲਾ ਅਕੈਡਮੀ ਅਵਾਰਡ ਹੈ।

    ਦ ਸਮਰ ਆਫ ਸੋਲ ਬੈਸਟ ਡਾਕੂਮੈਂਟਰੀ

    ਦ ਸਮਰ ਆਫ ਸੋਲ (the summer of soul) ਨੂੰ ਬੈਸਟ ਡਾਕੂਮੈਂਟਰੀ ਫੀਚਰ ਦੀ ਸ਼੍ਰੇਣੀ ਵਿੱਚ ਆਸਕਰ ਮਿਲਿਆ ਹੈ। ਭਾਰਤੀ ਫਿਲਮ ਰਾਈਟਿੰਗ ਵਿਦ ਫਾਇਰ ਨੂੰ ਵੀ ਇਸ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ। ਹਾਲਾਂਕਿ ਇਹ ਫਿਲਮ ਐਵਾਰਡ ਜਿੱਤਣ 'ਚ ਅਸਫਲ ਰਹੀ। 'ਰਾਈਟਿੰਗ ਵਿਦ ਫਾਇਰ' ਰਿੰਟੂ ਥਾਮਸ ਅਤੇ ਸੁਸ਼ਮਿਤ ਘੋਸ਼ ਦੁਆਰਾ ਸਾਂਝੇ ਤੌਰ 'ਤੇ ਨਿਰਦੇਸ਼ਿਤ ਕੀਤੀ ਗਈ ਹੈ। ‘ਰਾਈਟਿੰਗ ਵਿਦ ਫਾਇਰ’ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਮਹਿਲਾ ਪੱਤਰਕਾਰ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

    summer of soul
    summer of soul


    ਜ਼ੈਕ ਸਨਾਈਡਰ (Zack Snyder) ਦੀ ਫਿਲਮ ਆਰਮੀ ਆਫ ਦਿ ਡੇਡ (Army of the dead) ਨੂੰ ਪ੍ਰਸ਼ੰਸਕਾਂ ਦੀ ਪਸੰਦੀਦਾ ਫਿਲਮ ਵਜੋਂ ਚੁਣਿਆ ਗਿਆ ਹੈ।

    Army of the dead
    Army of the dead


    ਹੰਸ ਜ਼ਿਮਰ ਨੇ ਡਿਊਨ ਲਈ ਸਰਵੋਤਮ ਮੂਲ ਸਕੋਰ ਦਾ ਪੁਰਸਕਾਰ ਜਿੱਤਿਆ। ਡਿਊਨ ਨੇ ਸਰਬੋਤਮ ਫਿਲਮ ਸੰਪਾਦਨ ਲਈ ਆਸਕਰ ਜਿੱਤਿਆ।

    ਸ਼ਾਨ ਹੈਡਰ ਨੇ ਕੋਡਾ ਲਈ ਸਰਬੋਤਮ ਅਨੁਕੂਲਿਤ ਸਕ੍ਰੀਨਪਲੇ ਲਈ ਆਸਕਰ ਜਿੱਤਿਆ। ਆਸਕਰ 'ਚ ਉਸ ਦਾ ਸਟੈਂਡਿੰਗ ਓਵੇਸ਼ਨ ਮਿਲਿਆ, ਜਿਸ ਦੌਰਾਨ ਉਹ ਭਾਵੁਕ ਵੀ ਹੋ ਗਈ।

    Belfast ਲਈ ਸਰਬੋਤਮ ਮੂਲ ਸਕ੍ਰੀਨਪਲੇਅ ਆਸਕਰ

    ਕੈਨੇਥ ਬ੍ਰੈਨਗ Kenneth Branagh ਨੇ Belfast ਲਈ ਸਰਬੋਤਮ ਮੂਲ ਸਕ੍ਰੀਨਪਲੇ ਲਈ ਆਸਕਰ ਜਿੱਤਿਆ ਹੈ।

    ਲਾਈਵ ਐਕਸ਼ਨ ਲਘੂ ਫਿਲਮ ਲਈ ਅਕੈਡਮੀ ਅਵਾਰਡ The Long Goodbye ਨੇ ਜਿੱਤਿਆ ਹੈ। ਫਿਲਮ ਨੂੰ ਰਿਜ਼ (Riz) ਅਤੇ ਅਨੀਲ ਕਰੀਆ (Aneil Karia) ਨੇ ਮਿਲ ਕੇ ਲਿਖਿਆ ਹੈ।

    ਵਧੀਆ ਪੋਸ਼ਾਕ ਡਿਜ਼ਾਈਨ ਲਈ Jenny Beavan ਨੂੰ ਮਿਲਿਆ ਆਸਕਰ

    ਜੈਨੀ ਬੀਵਨ (Jenny Beavan) ਨੇ ਕਰੂਏਲਾ ਲਈ ਸਰਵੋਤਮ ਪੋਸ਼ਾਕ ਡਿਜ਼ਾਈਨ ਲਈ ਆਸਕਰ ਜਿੱਤਿਆ।

    ਸਰਬੋਤਮ ਅੰਤਰਰਾਸ਼ਟਰੀ ਫ਼ੀਚਰ ਫ਼ਿਲਮ ਦਾ ਆਸਕਰ 'ਡਰਾਈਵ ਮਾਈ ਕਾਰ' ਨੂੰ ਮਿਲਿਆ

    ਜਾਪਾਨ ਦੀ ਫਿਲਮ ਡਰਾਈਵ ਮਾਈ ਕਾਰ (Drive My Car) ਨੂੰ ਸਰਵੋਤਮ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਵਿੱਚ ਆਸਕਰ ਮਿਲਿਆ ਹੈ। ਡਰਾਈਵ ਮਾਈ ਕਾਰ, ਫਲੀ, ਦ ਹੈਂਡ ਆਫ਼ ਗੌਡ, ਲੁਨਾਨਾ: ਏ ਯਾਕ ਇਨ ਦ ਕਲਾਸਰੂਮ, ਦ ਵਰਸਟ ਪਰਸਨ ਇਨ ਦ ਵਰਲਡ ਨੂੰ ਸਰਵੋਤਮ ਫਿਲਮ ਸ਼੍ਰੇਣੀ ਵਿੱਚ ਨਾਮਜ਼ਦਗੀਆਂ ਪ੍ਰਾਪਤ ਹੋਈਆਂ।


    ਡਿਜ਼ਨੀ ਦੀ ਫਿਲਮ Encanto ਨੂੰ ਸਰਵੋਤਮ ਐਨੀਮੇਟਡ ਫੀਚਰ ਸ਼੍ਰੇਣੀ ਵਿੱਚ ਆਸਕਰ ਮਿਲਿਆ ਹੈ। ਇਕੱਠੇ ਰਹਿਣ ਦਾ ਸੁਨੇਹਾ ਦਿੰਦੀ ਫ਼ਿਲਮ ‘ਐਨਕੈਂਟੋ’ ਇਹ ਵੀ ਦੱਸਦੀ ਹੈ ਕਿ ਅਸਲ ਜਾਦੂ ਏਕਤਾ ਵਿੱਚ ਹੈ। ਜੇਕਰ ਹਰ ਕੋਈ ਇੱਕ ਟੀਚਾ ਹਾਸਲ ਕਰਨ ਲਈ ਇਕੱਠੇ ਹੋ ਜਾਵੇ ਤਾਂ ਕੁਝ ਵੀ ਅਸੰਭਵ ਨਹੀਂ ਹੈ।

    ਏਰੀਆਨਾ ਡਿਬੋਸ ਨੇ ਵੈਸਟ ਸਾਈਡ ਸਟੋਰੀ( West Side Story) ਲਈ ਸਰਵੋਤਮ ਸਹਾਇਕ ਅਭਿਨੇਤਰੀ ਦਾ ਆਸਕਰ ਜਿੱਤਿਆ। ਇਹ ਉਸਦੀ ਪਹਿਲੀ ਨਾਮਜ਼ਦਗੀ ਅਤੇ ਪੁਰਸਕਾਰ ਹੈ।

    ariana debose
    ariana debose







    Published by:rupinderkaursab
    First published: