Oscars 2022 Nominations: ਭਾਰਤੀ ਡਾਕਿਊਮੈਂਟਰੀ 'ਰਾਈਟਿੰਗ ਵਿਦ ਫ਼ਾਇਰ' ਆਸਕਰ ਲਈ ਨਾਮਜ਼ਦ

ਆਸਕਰ 2022 ਨਾਮਜ਼ਦਗੀਆਂ ਦਾ ਐਲਾਨ ਹੋ ਚੁੱਕੀ ਹੈ।। ਆਸਕਰ ਨਾਮੀਨੇਸ਼ਨਜ਼ ਦੀ ਅਮਰੀਕਾ ਦੇ ਸਮੇਂ ਅਨੁਸਾਰ ਮੰਗਲਵਾਰ ਦੀ ਸਵੇਰ 8.18 ਵਜੇ ਯੂਟਿਊਬ `ਤੇ ਲਾਈਵ ਸਟ੍ਰੀਮਿੰਗ ਹੋਈ। ਅਭਿਨੇਤਰੀ ਟਰੇਸੀ ਐਲਿਸ ਰੌਸ ਅਤੇ ਅਭਿਨੇਤਾ-ਕਾਮੇਡੀਅਨ ਲੈਸਲੀ ਜੌਰਡਨ 94ਵੇਂ ਆਸਕਰ ਦੀਆਂ ਸਾਰੀਆਂ 23 ਅਕੈਡਮੀ ਅਵਾਰਡ ਸ਼੍ਰੇਣੀਆਂ ਵਿੱਚ 2022 ਦੀਆਂ ਨਾਮਜ਼ਦਗੀਆਂ ਦਾ ਐਲਾਨ ਕੀਤਾ।

 • Share this:
  94ਵੇਂ ਸਲਾਨਾ ਅਕੈਡਮੀ ਐਵਾਰਡਜ਼ (Oscars 2022) ਲਈ ਨਾਮੀਨੇਸ਼ਨਜ਼ ਦਾ ਐਲਾਨ ਹੋ ਚੁੱਕਿਆ ਹੈ। ਇਸ ਸਾਲ ਆਸਕਰ ਵੱਲੋਂ ਭਾਰਤ ਲਈ ਖ਼ੁਸ਼ਖ਼ਬਰੀ ਆਈ ਹੈ। ਦਰਅਸਲ, ਭਾਰਤੀ ਡਾਕੀਊਮੈਂਟਰੀ `ਰਾਈਟਿੰਗ ਵਿਦ ਫ਼ਾਇਰ` ਨੂੰ ਆਸਕਰ ਐਵਾਰਡਜ਼ ਲਈ ਨਾਮਜ਼ਦ ਕੀਤਾ ਗਿਆ ਹੈ।

  ਇਸ ਸਾਲ ਆਸਕਰ ਵੱਲੋਂ ਭਾਰਤ ਲਈ ਖ਼ੁਸ਼ਖ਼ਬਰੀ ਆਈ ਹੈ। ਦਰਅਸਲ, ਭਾਰਤੀ ਡਾਕੀਊਮੈਂਟਰੀ `ਰਾਈਟਿੰਗ ਵਿਦ ਫ਼ਾਇਰ` ਨੂੰ ਆਸਕਰ ਐਵਾਰਡਜ਼ ਲਈ ਨਾਮਜ਼ਦ ਕੀਤਾ ਗਿਆ ਹੈ। ਜਦਕਿ ਦੱਖਣ ਭਾਰਤ ਸਿਨੇਮਾ ਦੇ ਜਾਣੇ ਮਾਣੇ ਐਕਟਰ ਸੂਰਯ ਦੀ ਫ਼ਿਲਮ ਜੈ ਭੀਮ, ਜਿਸ ਤੋਂ ਸਭ ਨੂੰ ਉਮੀਦਾਂ ਸਨ ਕਿ ਇਹ ਫ਼ਿਲਮ ਇਸ ਵਾਰ ਆਸਕਰ ਲਈ ਨਾਮੀਨੇਟ ਹੋਵੇਗੀ। ਉਸ ਨੂੰ 94ਵੇਂ ਅਕੈਡਮੀ ਐਵਾਰਡਜ਼ ਦੀ ਲਿਸਟ `ਚੋਂ ਬਾਹਰ ਕੱਢ ਦਿੱਤਾ ਗਿਆ ਹੈ।

  ਬੈਨੇਡਿਕਟ ਕੰਬਰਬੈਚ ਉਰਫ਼ ਡਾਕਟਰ ਸਟ੍ਰੇਂਜ ਦੀ ਫ਼ਿਲਮ `ਪਾਵਰ ਆਫ਼ ਡੌਗ` 12 ਸ਼ੇ੍ਰਣੀਆਂ `ਚ ਨਾਮਜ਼ਦ

  `ਦ ਪਾਵਰ ਆਫ਼ ਡੌਗ` (The Power Of Dog) 94ਵੇਂ ਸਲਾਨਾ ਅਕੈਡਮੀ ਐਵਾਰਡਜ਼ ਲਈ ਸਭ ਤੋਂ ਜ਼ਿਆਦਾ ਵਾਰ ਨਾਮੀਨੇਟ ਕੀਤੀ ਗਈ ਫ਼ਿਲਮ ਹੈ। ਤੁਹਾਨੂੰ ਦਸ ਦਈਏ ਕਿ ਇਸ ਫ਼ਿਲਮ ਨੂੰ ਆਸਕਰ ਨੌਮੀਨੇਸ਼ਨਜ਼ ਵਿੱਚ 12 ਸ਼ੇ੍ਰਣੀਆਂ `ਚ ਨਾਮਜ਼ਦ ਕੀਤਾ ਗਿਆ ਹੈ।  ਫਿਲਮ ਨੇ ਕੁੱਲ 12 ਨੌਮੀਨੇਸ਼ਨਜ਼ ਪ੍ਰਾਪਤ ਕੀਤੇ, ਜਿਸ ਵਿੱਚ ਬੇਹਤਰੀਨ ਫ਼ਿਲਮ (Best Picture), ਜੇਨ ਕੈਂਪੀਅਨ ਲਈ ਸਰਵੋਤਮ ਨਿਰਦੇਸ਼ਕ, ਅਤੇ ਸਟਾਰ ਬੇਨੇਡਿਕਟ ਕੰਬਰਬੈਚ ਅਤੇ ਕਰਸਟਨ ਡਨਸਟ, ਜੇਸੀ ਪਲੇਮੰਸ ਅਤੇ ਕੋਡੀ ਸਮਿਟ-ਮੈਕਫੀ ਲਈ ਅਦਾਕਾਰੀ ਦੇ ਨਾਮ ਸ਼ਾਮਲ ਹਨ।
  Published by:Amelia Punjabi
  First published: