HOME » NEWS » Films

ਧਰਮ ਲਈ ਇਸ ਮਸ਼ਹੂਰ ਗਾਇਕਾ ਨੇ ਛੱਡਿਆ ਗਾਣਾ, ਕਿਹਾ- ਜ਼ਿੰਦਗੀ ਇਸਲਾਮ ਦੀ ਸੇਵਾ ਵਿਚ ਲਾਵਾਂਗੀ

'ਲਾਲ ਮੇਰੀ ਪਤ' ਤੇ 'ਦਾਨੇ ਪੇ ਦਾਨਾ' ਵਰਗੇ ਕਈ ਮਸ਼ਹੂਰ ਗੀਤ ਗਾਏ

News18 Punjab
Updated: October 6, 2019, 3:59 PM IST
ਧਰਮ ਲਈ ਇਸ ਮਸ਼ਹੂਰ ਗਾਇਕਾ ਨੇ ਛੱਡਿਆ ਗਾਣਾ, ਕਿਹਾ- ਜ਼ਿੰਦਗੀ ਇਸਲਾਮ ਦੀ ਸੇਵਾ ਵਿਚ ਲਾਵਾਂਗੀ
ਧਰਮ ਲਈ ਇਸ ਮਸ਼ਹੂਰ ਗਾਇਕਾ ਨੇ ਛੱਡਿਆ ਗਾਣਾ, ਕਿਹਾ- ਜ਼ਿੰਦਗੀ ਇਸਲਾਮ ਦੀ ਸੇਵਾ ਵਿਚ ਲਾਵਾਂਗੀ
News18 Punjab
Updated: October 6, 2019, 3:59 PM IST
ਪਾਕਿਸਤਾਨ ਦੀ ਪ੍ਰਸਿੱਧ ਸੂਫ਼ੀ ਗਾਇਕਾ ਸ਼ਾਜਿਯਾ ਖਸ਼ਕ ਨੇ ਆਖਿਆ ਕਿ ਉਹ ਹੁਣ ਗਾਣਾ ਨਹੀਂ ਗਾਏਗੀ। ਪਾਕਿਸਤਾਨੀ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ 'ਲਾਲ ਮੇਰੀ ਪਤ' ਤੇ 'ਦਾਨੇ ਪੇ ਦਾਨਾ' ਵਰਗੇ ਕਈ ਮਸ਼ਹੂਰ ਗੀਤ ਗਾਉਣ ਵਾਲੀ ਖਸ਼ਕ ਨੇ ਕਿਹਾ ਕਿ ਉਸ ਨੇ ਗਾਇਕੀ ਛੱਡਣ ਦਾ ਫ਼ੈਸਲਾ ਇਸ ਲਈ ਕੀਤਾ ਹੈ ਕਿਉਂਕਿ ਉਹ ਹੁਣ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਇਸਲਾਮੀ ਸਿੱਖਿਆ ਅਨੁਸਾਰ ਜਿਉਣਾ ਚਾਹੁੰਦੀ ਹੈ।

ਉਸ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੇਰੇ ਇਸ ਫ਼ੈਸਲੇ ਦਾ ਵੀ ਪ੍ਰਸੰਸਕ ਸਮਰਥਨ ਕਰਨਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਿੰਧ ਸੂਬੇ ਨਾਲ ਸਬੰਧਿਤ ਸ਼ਾਜਿਯਾ ਨੇ ਸਿੰਧੀ ਦੇ ਨਾਲ-ਨਾਲ ਉਰਦੂ, ਪੰਜਾਬੀ, ਬਲੋਚੀ, ਸਰਾਇਕੀ ਤੇ ਕਸ਼ਮੀਰੀ ਭਾਸ਼ਾਵਾਂ 'ਚ ਵੀ ਗੀਤ ਗਾਏ ਹਨ | ਉਹ ਦੁਨੀਆਂ ਦੇ 45 ਦੇਸ਼ਾਂ 'ਚ ਆਪਣਾ ਸ਼ੋਅ ਕਰ ਚੁੱਕੀ ਹੈ।

Loading...
First published: October 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...