Home /News /entertainment /

Raghav-Parineeti: ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਰਿਸ਼ਤਾ Confirm, 'ਆਪ' MP Sanjeev Arora ਨੇ ਦਿੱਤੀ ਵਧਾਈ

Raghav-Parineeti: ਪਰਿਣੀਤੀ ਚੋਪੜਾ-ਰਾਘਵ ਚੱਢਾ ਦਾ ਰਿਸ਼ਤਾ Confirm, 'ਆਪ' MP Sanjeev Arora ਨੇ ਦਿੱਤੀ ਵਧਾਈ

parineeti chopra-raghav chadha is relationship confirmed

parineeti chopra-raghav chadha is relationship confirmed

Parineeti Chopra-Raghav Chadha is relationship confirmed: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ (Parineeti Chopra) ਫਿਲਮ ਚਮਕੀਲਾ ਦੀ ਸ਼ੂਟਿੰਗ ਤੋਂ ਬਾਅਦ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਹੈ। ਪਰਿਣੀਤੀ ਚੋਪੜਾ ਦੀ ਨਿੱਜੀ ਲਾਈਫ ਲਾਈਮਲਾਈਟ ਵਿੱਚ ਨਹੀਂ ਰਹਿੰਦੀ, ਪਰ ਜਦੋਂ ਤੋਂ ਉਹ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਦੇ ਨਾਲ ਨਜ਼ਰ ਆਈ ਹੈ, ਉਦੋਂ ਤੋਂ ਹੀ ਦੋਵਾਂ ਦੀਆਂ ਡੇਟਿੰਗ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ।

ਹੋਰ ਪੜ੍ਹੋ ...
  • Share this:

Parineeti Chopra-Raghav Chadha is relationship confirmed: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ (Parineeti Chopra) ਫਿਲਮ ਚਮਕੀਲਾ ਦੀ ਸ਼ੂਟਿੰਗ ਤੋਂ ਬਾਅਦ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਹੈ। ਪਰਿਣੀਤੀ ਚੋਪੜਾ ਦੀ ਨਿੱਜੀ ਲਾਈਫ ਲਾਈਮਲਾਈਟ ਵਿੱਚ ਨਹੀਂ ਰਹਿੰਦੀ, ਪਰ ਜਦੋਂ ਤੋਂ ਉਹ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਦੇ ਨਾਲ ਨਜ਼ਰ ਆਈ ਹੈ, ਉਦੋਂ ਤੋਂ ਹੀ ਦੋਵਾਂ ਦੀਆਂ ਡੇਟਿੰਗ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਵਿਚਕਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਦੋਵਾਂ ਦਾ ਰਿਸ਼ਤੇ ਦੀ ਪੁਸ਼ਟੀ ਹੋ ਚੁੱਕੀ ਹੈ। ਆਪ ਐਮਪੀ ਸੰਜੀਵ ਅਰੋੜਾ ਵੱਲੋਂ ਇਸ ਜੋੜੇ ਨੂੰ ਟਵੀਟ ਕਰ ਵਧਾਈ ਦਿੱਤੀ ਗਈ ਹੈ।

ਦਰਅਸਲ, ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨੇ ਟਵੀਟ ਸ਼ੇਅਰ ਕਰ ਲਿਖਿਆ, ਮੈਂ @raghav_chadha ਅਤੇ @Parineeti Chopra ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਦੇ ਮਿਲਾਪ ਨੂੰ ਪਿਆਰ, ਅਨੰਦ ਅਤੇ ਸਾਥੀ ਦੀ ਭਰਪੂਰ ਬਖਸ਼ਿਸ਼ ਹੋਵੇ। ਮੇਰੀਆਂ ਸ਼ੁਭਕਾਮਨਾਵਾਂ !!!

ਦੱਸ ਦੇਈਏ ਕਿ ਇਸ ਟਵੀਟ ਨੇ ਚਾਰੇ ਪਾਸੇ ਖਲਬਲੀ ਮੱਚਾ ਦਿੱਤੀ ਹੈ। ਇਸ ਟਵੀਟ ਉੱਪਰ ਪ੍ਰਸ਼ੰਸ਼ਕ ਕਮੈਂਟ ਕਰ ਜੋੜੇ ਨੂੰ ਵਧਾਈ ਦੇ ਰਹੇ ਹਨ। ਹਾਲਾਂਕਿ ਇਸ ਉੱਪਰ ਕਈ ਪ੍ਰਸ਼ੰਸ਼ਕਾਂ ਨੂੰ ਵਿਸ਼ਵਾਸ਼ ਹੀ ਨਹੀਂ ਹੋ ਰਿਹਾ।

ਕਾਬਿਲੇਗੌਰ ਹੈ ਕਿ ਪਰਿਣੀਤੀ ਅਤੇ ਰਾਘਵ ਉਸ ਸਮੇਂ ਸੁਰਖੀਆਂ ਵਿੱਚ ਆਏ ਜਦੋਂ ਦੋਵਾਂ ਦਾ ਇਕੱਠੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋਇਆ। ਦੋਵਾਂ ਨੂੰ ਇਕੱਠੇ ਦੇਖ ਅਫੇਅਰ ਦੀਆਂ ਖਬਰਾਂ ਉੱਡ ਰਹੀਆਂ ਸੀ। ਪਰ ਹੁਣ ਆਮ ਆਦਮੀ ਪਾਰਟੀ ਦੇ ਐਮ ਪੀ ਵੱਲੋਂ ਸਾਂਝੇ ਕੀਤੇ ਟਵੀਟ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਦੀ ਪੁਸ਼ਟੀ ਹੋ ਗਈ ਹੈ।

ਇਹ ਵੀ ਪੜ੍ਹੋ:- Raghav- Parineeti: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਮੁਲਾਕਾਤ ਦਾ ਨਹੀਂ ਥਮ ਰਿਹਾ ਤੂਫਾਨ, ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਖਬਰਾਂ ਵਾਈਰਲ

Published by:Rupinder Kaur Sabherwal
First published:

Tags: AAP, Bollywood, Delhi aap, Entertainment, Entertainment news, Raghav, Raghav Chadha