Home /News /entertainment /

Raghav- Parineeti: ਪਰਿਣੀਤੀ-ਰਾਘਵ ਚੱਡਾ ਜਲਦ ਲੈਣਗੇ ਲਾਵਾ! ਵਿਆਹ ਦੇ ਸਵਾਲ ਤੇ ਇੰਝ ਸ਼ਰਮਾਈ ਅਦਾਕਾਰਾ

Raghav- Parineeti: ਪਰਿਣੀਤੀ-ਰਾਘਵ ਚੱਡਾ ਜਲਦ ਲੈਣਗੇ ਲਾਵਾ! ਵਿਆਹ ਦੇ ਸਵਾਲ ਤੇ ਇੰਝ ਸ਼ਰਮਾਈ ਅਦਾਕਾਰਾ

Parineeti and Raghav Chadha News

Parineeti and Raghav Chadha News

Parineeti Chopra-Raghav Chadha Wedding: ਅਦਾਕਾਰਾ ਪਰਿਣੀਤੀ ਚੋਪੜਾ (Parineeti Chopra) ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਇਨ੍ਹੀਂ ਦਿਨੀਂ ਅਦਾਕਾਰਾ ਦਾ ਨਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ (Raghav Chadha) ਨਾਲ ਜੁੜ ਰਿਹਾ ਹੈ। ਜਾਣਕਾਰੀ ਮੁਤਾਬਕ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।

ਹੋਰ ਪੜ੍ਹੋ ...
  • Share this:

Parineeti Chopra-Raghav Chadha Wedding: ਅਦਾਕਾਰਾ ਪਰਿਣੀਤੀ ਚੋਪੜਾ (Parineeti Chopra) ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਇਨ੍ਹੀਂ ਦਿਨੀਂ ਅਦਾਕਾਰਾ ਦਾ ਨਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ (Raghav Chadha) ਨਾਲ ਜੁੜ ਰਿਹਾ ਹੈ। ਜਾਣਕਾਰੀ ਮੁਤਾਬਕ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਇਸ ਦੌਰਾਨ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਪਰੀ-ਰਾਘਵ ਦੇ ਅਫੇਅਰ ਦੀਆਂ ਖਬਰਾਂ ਨੂੰ ਹਵਾ ਦਿੱਤੀ ਹੈ। ਸੰਜੀਵ ਅਰੋੜਾ ਨੇ ਬੀਤੇ ਦਿਨ ਟਵੀਟ ਕਰਕੇ ਉਨ੍ਹਾਂ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਇਸ ਦੇ ਨਾਲ ਹੀ ਹੁਣ ਇਸ ਮਾਮਲੇ 'ਤੇ ਪਰਿਣੀਤੀ ਦੀ ਪ੍ਰਤੀਕਿਰਿਆ ਵੀ ਆਈ ਹੈ। ਇਸਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ....



ਪਰਿਣੀਤੀ ਨੇ ਦਿੱਤਾ ਇਹ ਜਵਾਬ...

ਦੱਸ ਦੇਈਏ ਕਿ ਵਾਇਰਲ ਭਿਆਨੀ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਪਰਿਣੀਤੀ ਏਅਰਪੋਰਟ ਵੱਲ ਜਾਂਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਪਾਪਰਾਜ਼ੀ ਪੁੱਛਦੇ ਹਨ, 'ਮੈਡਮ ਜੋ ਖਬਰ ਆ ਰਹੀ ਹੈ, ਕੀ ਇਸਦੀ ਪੁਸ਼ਟੀ ਹੋਈ ਹੈ? ਕੋਈ ਵਿਚਾਰ? ਟਿੱਪਣੀ?' ਇਸ 'ਤੇ ਪਰਿਣੀਤੀ ਮੁਸਕਰਾਉਣ ਲੱਗੀ। ਪਾਪਰਾਜ਼ੀ ਨੇ ਕਿਹਾ, 'ਤੁਸੀਂ ਬਲੱਸ਼ ਕਰ ਰਹੇ ਹੋ। ਕੁਝ ਦੱਸੋ ਮੈਡਮ। ਇਸ ਤੋਂ ਬਾਅਦ ਪਰਿਣੀਤੀ ਆਪਣੀ ਕਾਰ 'ਚ ਬੈਠ ਗਈ ਅਤੇ ਮੁਸਕਰਾਉਂਦੇ ਹੋਏ ਕਿਹਾ, 'ਧੰਨਵਾਦ! ਅਲਵਿਦਾ, ਗੁੱਡ ਨਾਈਟ।' ਇਸ ਤੋਂ ਬਾਅਦ ਪਾਪਰਾਜ਼ੀ ਨੇ ਕਿਹਾ, 'ਧੰਨਵਾਦ ਮੈਡਮ! ਅਸੀਂ ਸਮਝ ਸਕਦੇ ਹਾਂ।

ਯੂਜ਼ਰਸ ਕਰ ਰਹੇ ਲਗਾਤਾਰ ਕਮੈਂਟਸ...

ਇਸ ਵੀਡੀਓ 'ਤੇ ਯੂਜ਼ਰਸ ਦੀ ਦਿਲਚਸਪ ਪ੍ਰਤੀਕਿਰਿਆ ਆ ਰਹੀ ਹੈ। ਪਰਿਣੀਤੀ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਇਕ ਯੂਜ਼ਰ ਨੇ ਲਿਖਿਆ, 'ਸ਼ਕਲ ਹੀ ਦੱਸ ਰਹੀ ਹੈ ਕਿ ਖਬਰ ਸੱਚ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਕਈ ਵਾਰ ਕਿਸੇ ਵਿਅਕਤੀ ਦੀ ਚੁੱਪ ਹੀ ਉਸ ਦਾ ਜਵਾਬ ਹੁੰਦੀ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਤੁਸੀਂ ਕਿੰਨੇ ਸ਼ਰਮੀਲੇ ਹੋ।'

Published by:Rupinder Kaur Sabherwal
First published:

Tags: Bollywood, Raghav, Raghav Chadha, Wedding