• Home
  • »
  • News
  • »
  • entertainment
  • »
  • PARINEETI CHOPRA TO BE SEEN TOGETHER ON HARDY SANDHU SHOOTING IN 12 DEGREE COLD RUP AS

Parineeti Chopra Hardy Sandhu: ਹਾਰਡੀ ਸੰਧੂ-ਪਰੀਣਿਤੀ ਚੋਪੜਾ ਇਸ ਫਿਲਮ 'ਚ ਆਉਣਗੇ ਨਜ਼ਰ, 12 ਡਿਗਰੀ ਠੰਢ 'ਚ ਕਰ ਰਹੇ ਸ਼ੂਟਿੰਗ

Parineeti Chopra Hardy Sandhu: ਗਾਇਕ ਅਤੇ ਅਦਾਕਾਰ ਹਾਰਡੀ ਸੰਧੂ (Hardy Sandhu) ਨੇ ਫਿਲਮ ਜਗਤ ਵਿੱਚ ਵੱਖਰੀ ਪਹਿਚਾਣ ਬਣਾਈ ਹੈ। ਪਾਲੀਵੁੱਡ ਦੇ ਨਾਲ-ਨਾਲ ਉਹ ਬਾਲੀਵੁੱਡ ਵਿੱਚ ਵੀ ਆੁਪਣਾ ਨਾਮ ਬਣਾ ਰਹੇ ਹਨ। ਦੱਸ ਦੇਈਏ ਕਿ ਹਾਰਡੀ ਬਹੁਤ ਜਲਦ ਬਾਲੀਵੁੱਡ ਅਦਾਕਾਰਾ ਪਰੀਣਿਤੀ ਚੋਪੜਾ ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ। ਇਸਦੀ ਜਾਣਕਾਰੀ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਦਿੱਤੀ ਹੈ।

ਹਾਰਡੀ ਸੰਧੂ 'ਤੇ ਪਰੀਣਿਤੀ ਚੋਪੜਾ ਇਸ ਫਿਲਮ 'ਚ ਆਉਣਗੇ ਨਜ਼ਰ, 12 ਡਿਗਰੀ ਠੰਢ 'ਚ ਕਰ ਰਹੇ ਸ਼ੂਟਿੰਗ

  • Share this:
Parineeti Chopra Hardy Sandhu: ਗਾਇਕ ਅਤੇ ਅਦਾਕਾਰ ਹਾਰਡੀ ਸੰਧੂ (Hardy Sandhu) ਨੇ ਫਿਲਮ ਜਗਤ ਵਿੱਚ ਵੱਖਰੀ ਪਹਿਚਾਣ ਬਣਾਈ ਹੈ। ਪਾਲੀਵੁੱਡ ਦੇ ਨਾਲ-ਨਾਲ ਉਹ ਬਾਲੀਵੁੱਡ ਵਿੱਚ ਵੀ ਆੁਪਣਾ ਨਾਮ ਬਣਾ ਰਹੇ ਹਨ। ਦੱਸ ਦੇਈਏ ਕਿ ਹਾਰਡੀ ਬਹੁਤ ਜਲਦ ਬਾਲੀਵੁੱਡ ਅਦਾਕਾਰਾ ਪਰੀਣਿਤੀ ਚੋਪੜਾ ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ। ਇਸਦੀ ਜਾਣਕਾਰੀ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਦਿੱਤੀ ਹੈ।
ਜੀ ਹਾਂ, ਉਨ੍ਹਾਂ ਨੇ ਮਸ਼ਹੂਰ ਸੁਪਰਸਟਾਰ ਪਰੀਣਿਤੀ ਚੋਪੜਾ (Parineeti Chopra) ਨਾਲ ਕੁਝ ਦਿਨ ਪਹਿਲਾਂ, ਉਨ੍ਹਾਂ ਨੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਦੋਵੇਂ ਦਰਸ਼ਕਾਂ ਲਈ ਕੁਝ ਖਾਸ ਲੈ ਕੇ ਹਾਜ਼ਿਰ ਹੋਣ ਵਾਲੇ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਾਰਡੀ ਆਪਣੇ ਗੀਤਾਂ ਵਿੱਚ ਬਾਲੀਵੁੱਡ ਅਦਾਕਾਰ ਨੂੰ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਨੋਰਾ ਫਤੇਹੀ, ਉਰਵਸ਼ੀ ਰੌਤੇਲਾ ਆਦਿ ਵੀ ਉਨ੍ਹਾਂ ਨਾਲ ਨਜ਼ਰ ਆ ਚੁੱਕੀਆਂ ਹਨ।

ਹੁਣ ਆਪਣੇ ਨਵੇਂ ਗੀਤ ਵਿੱਚ ਹਾਰਡੀ ਸੰਧੂ ਅਦਾਕਾਰਾ ਪਰੀਣਿਤੀ ਚੋਪੜਾ ਨਾਲ ਮਿਲ ਕੇ ਦਰਸ਼ਕਾਂ ਲਈ ਕੀ ਖਾਸ ਲੈ ਕੇ ਹਾਜ਼ਿਰ ਹੋਣਗੇ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ। ਪਰੀਣਿਤੀ ਨੇ ਵੀਡੀਓ ਸ਼ੇਅਰ ਕਰ ਲਿਖਿਆ -12°, ਮੇਰਾ ਹੁਣ ਤੱਕ ਦਾ ਸਭ ਤੋਂ ਠੰਡਾ ਸ਼ੂਟ। ਸਭ ਤੋਂ ਵਧੀਆ ਗੱਲ ਇਹ ਸੀ ਕਿ ਮੇਰੇ ਹੀਰੋ ਨੂੰ ਵੀ ਇੱਕ ਪਤਲੀ ਪੋਸ਼ਾਕ ਪਹਿਨਣੀ ਪਈ ਅਤੇ ਮੇਰੇ ਨਾਲ ਠੰਡ ਮਹਿਸੂਸ ਕਰਨੀ ਪਈ 😈 ਮੇਰੀ #ThandEquality ਮੁਹਿੰਮ ਲਈ ਇਨਸਾਫ਼। ਦਰਅਸਲ, ਹਾਲੇ ਤੱਕ ਇਸ ਗੀਤ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਵੀਡੀਓ ਵਿੱਚ ਹਾਰਡੀ ਅਤੇ ਪਰੀਣਿਤੀ ਆਪਣੇ ਵਿੰਟਰ ਲੁੱਕ ਨੂੰ ਵਿੱਚ ਨਜ਼ਰ ਆ ਰਹੇ ਹਨ। ਬੂਟ, ਦਸਤਾਨੇ, ਜੈਕਟ ਦੇ ਨਾਲ, ਸਿਤਾਰਿਆਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਿਰ ਤੋਂ ਪੈਰ ਤੱਕ ਕਵਰ ਕੀਤਾ ਹੈ। ਇਸ ਤਸਵੀਰ 'ਚ ਤੁਸੀਂ ਬਰਫੀਲੇ ਪਹਾੜਾਂ ਦਾ ਖੂਬਸੂਰਤ ਨਜ਼ਾਰਾ ਵੀ ਦੇਖ ਸਕਦੇ ਹੋ।

ਇਸ ਵੀਡੀਓ ਨੇ ਸਸਪੈਂਸ ਪੈਦਾ ਕਰ ਦਿੱਤਾ ਹੈ, ਜਿਸ ਦੀ ਪ੍ਰਸ਼ੰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ, ਉਹ ਇਸ ਵੀਡੀਓ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾ ਕੇ ਆਪਣੇ ਕਮੈਂਟ ਬਾਕਸ 'ਤੇ ਕੁਝ ਵੀ ਕੁਮੈਂਟ ਕਰਨਾ ਸ਼ੁਰੂ ਕਰ ਦਿੱਤੇ ਹਨ। ਨਾਲ ਹੀ, ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਪਰੀਣਿਤੀ ਚੋਪੜਾ ਨੇ ਚੁੱਪਚਾਪ ਆਪਣੇ ਆਉਣ ਵਾਲੇ ਪ੍ਰੋਜੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਰਿਭੂ ਦਾਸਗੁਪਤਾ ਦੁਆਰਾ ਨਿਰਦੇਸ਼ਿਤ ਇੱਕ ਐਕਸ਼ਨ ਥ੍ਰਿਲਰ ਫਿਲਮ ਹੈ। ਫਿਲਮ ਵਿੱਚ ਪਰੀਣਿਤੀ ਨਾਲ ਹਾਰਡੀ ਸੰਧੂ ਨਜ਼ਰ ਆ ਰਹੇ ਹਨ ਅਤੇ ਮਹਾਂਮਾਰੀ ਦੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਸ ਦੀ ਸ਼ੂਟਿੰਗ ਤੁਰਕੀ ਵਿੱਚ ਹੋ ਰਹੀ ਹੈ। ਹਾਲਾਂਕਿ ਜਦੋਂ ਤੱਕ ਆਪਣੇ ਨਵੇਂ ਪ੍ਰੋਜੈਕਟ ਬਾਰੇ ਪਰੀਣੀਤੀ ਅਤੇ ਹਾਰਡੀ ਕੋਈ ਖੁਲਾਸਾ ਨਹੀਂ ਕਰਦੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਰ ਇੱਕ ਵਾਰ ਫਿਰ ਤੋਂ ਦਰਸ਼ਕ ਹਾਰਡੀ ਦੇ ਨਵੇਂ ਅੰਦਾਜ਼ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published by:rupinderkaursab
First published: