ਮੰਗੇਤਰ ਗੀਤ ਗਰੇਵਾਲ ਲਈ ਪਰਮੀਸ਼ ਵਰਮਾ ਦਾ ਖ਼ਾਸ ਸਰਪ੍ਰਾਈਜ਼, ਕਿਵੇਂ ਮਨਾਇਆ ਗੀਤ ਦਾ ਜਨਮਦਿਨ,  ਸਾਂਝੀਆਂ ਕੀਤੀਆਂ ਤਸਵੀਰਾਂ 

 ਪਰਮੀਸ਼ ਵਰਮਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਲਵ ਲਾਈਫ ਬਾਰੇ ਖ਼ੁਲਾਸਾ ਕਰਦੇ ਹੋਏ ਆਪਣੀ ਦਿਲ ਦੀ ਰਾਣੀ ਯਾਨੀ ਕਿ ਆਪਣੀ ਮੰਗੇਤਰ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਸ ਤਸਵੀਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ

ਮੰਗੇਤਰ ਗੀਤ ਗਰੇਵਾਲ ਲਈ ਪਰਮੀਸ਼ ਵਰਮਾ ਦਾ ਖ਼ਾਸ ਸਰਪ੍ਰਾਈਜ਼, ਕਿਵੇਂ ਮਨਾਇਆ ਗੀਤ ਦਾ ਜਨਮਦਿਨ,  ਸਾਂਝੀਆਂ ਕੀਤੀਆਂ ਤਸਵੀਰਾਂ 

  • Share this:
ਪਰਮੀਸ਼ ਵਰਮਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਲਵ ਲਾਈਫ ਬਾਰੇ ਖ਼ੁਲਾਸਾ ਕਰਦੇ ਹੋਏ ਆਪਣੀ ਦਿਲ ਦੀ ਰਾਣੀ ਯਾਨੀ ਕਿ ਆਪਣੀ ਮੰਗੇਤਰ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਸ ਤਸਵੀਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।ਇਸ ਤੋਂ ਬਾਅਦ ਹਰ ਕੋਈ ਪਰਮੀਸ਼ ਵਰਮਾ ਨੂੰ ਵਧਾਈਆਂ ਦੇ ਰਿਹਾ ਸੀ। ਪਰਮੀਸ਼ ਵਰਮਾ ਦੀ ਇਸ ਖ਼ਬਰ ਨੇ ਕਰੋੜਾਂ ਹੀ ਕੁੜੀਆਂ ਦਾ ਦਿਲ ਤੋੜ ਦਿੱਤਾ। ਅੱਜ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਦਾ ਬਰਥਡੇਅ ਹੈ।
ਦੱਸ ਦਈਏ ਕਿ ਗਾਇਕ ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਨਾਲ ਰੋਮਾਂਟਿਕ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ, ''#HappyBirthday Precious। ਇਹ ਮਹੀਨਾ ਤੁਹਾਡੇ ਲਈ ਵੀ ਹੈ @grewalgeet_ Wishing you a Successful and a Powerful Term Ahead ਗਾਉਣਾ ਮੈਨੂੰ ਆਉਂਦਾ ਨੀਂ ਪਰ ਫਿਰ ਮੇਰੇ ਕੋਲ ਸੰਪੂਰਨ “Geet” ਹੈ। #WahegureMeharKare #Blessed...' ਇਸ ਪੋਸਟ 'ਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਆਪਣੀ ਹੋਣ ਵਾਲੀ ਭਾਬੀ ਗੀਤ ਨੂੰ ਜਨਮਦਿਨ ਦੀਆਂ ਵਧਾਈਆਂ ਦਿਤੀਆਂ



ਜਦੋਂ ਪਰਮੀਸ਼ ਨੇ ਆਪਣੀ ਮੰਗੇਤਰ ਨਾਲ ਕੋਈ ਤਸਵੀਰ ਸਾਂਝੀ ਕੀਤੀ ਹੈ।ਦੱਸ ਦੇਈਏ ਕਿ ਤਸਵੀਰ ਸਾਂਝੀ ਕਰਨ ਪਿੱਛੇ ਇਕ ਖ਼ਾਸ ਵਜ੍ਹਾ ਜੁੜੀ ਹੋਈ ਹੈ। ਦਰਅਸਲ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀਆਂ ਚੋਣਾਂ ਲਈ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਲੋਂ ਨਾਮਜ਼ਦ ਹੋਈ, ਇਸ ਗੱਲ ਦੀ ਵਧਾਈ ਦਿੰਦਿਆਂ ਪਰਮੀਸ਼ ਨੇ ਲਿਖਿਆ, ‘ਮੈਨੂੰ ਆਪਣੇ ਜੀਵਨਸਾਥੀ ’ਤੇ ਮਾਣ ਹੈ। ਬਹੁਤ-ਬਹੁਤ ਮੁਬਾਰਕਾਂ ਗੁਨੀਤ। ਕੈਨੇਡਾ ’ਚ ਲਿਬਰਲ ਪਾਰਟੀ ਲਈ ਨਾਮੀਨੇਸ਼ਨ ਜਿੱਤਣ ’ਤੇ ਤੁਹਾਨੂੰ ਵਧਾਈ। ਮੈਂ ਤੁਹਾਨੂੰ ਕੈਨੇਡਾ ’ਚ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਦੀ ਅਗਲੀ ਸੰਸਦ ਮੈਂਬਰ ਵਜੋਂ ਦੇਖਣ ਦੀ ਉਡੀਕ ਕਰ ਰਿਹਾ ਹਾਂ। ਮੈਂ ਹਰ ਮੌਕੇ ’ਤੇ ਤੁਹਾਡੇ ਨਾਲ ਹਾਂ।’ਦੱਸ ਦੇਈਏ ਕਿ ਪਰਮੀਸ਼ ਵਰਮਾ ਦੀ ਇਸ ਪੋਸਟ ’ਤੇ ਵੱਖ-ਵੱਖ ਪੰਜਾਬੀ ਕਲਾਕਾਰਾਂ ਵਲੋਂ ਕੁਮੈਂਟ ਕਰਕੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ। ਉਥੇ ਗੀਤ ਗਰੇਵਾਲ ਨੇ ਵੀ ਨਾਮਜ਼ਦਗੀ ’ਤੇ ਇਕ ਵੀਡੀਓ ਸਾਂਝੀ ਕਰਕੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ।
Published by:Ramanpreet Kaur
First published:
Advertisement
Advertisement