ਇਸ ਕਰ ਕੇ ਪੰਜਾਬੀ ਨੌਜਵਾਨਾਂ ਦੇ ਜ਼ੁਬਾਨ 'ਤੇ ਚੜ੍ਹ ਚੁੱਕਿਆ 'ਪਰਮਿਸ਼ ਵਰਮਾ'


Updated: April 15, 2018, 10:11 AM IST
ਇਸ ਕਰ ਕੇ ਪੰਜਾਬੀ ਨੌਜਵਾਨਾਂ ਦੇ ਜ਼ੁਬਾਨ 'ਤੇ ਚੜ੍ਹ ਚੁੱਕਿਆ 'ਪਰਮਿਸ਼ ਵਰਮਾ'

Updated: April 15, 2018, 10:11 AM IST
ਪਰਮਿਸ਼ ਵਰਮਾ ਉਹ ਨਾਅ ਹੈ ਜਿਹੜਾ ਪੰਜਾਬੀ ਨੋਜਵਾਨਾਂ ਦੀ ਜੁਬਾਨ ਤੇ ਚੜ ਚੁੱਕਿਆ। ਪਰਮਿਸ਼ ਨੇ ਨੋਜਵਾਨਾਂ ਵਿੱਚ ਆਪਣੇ ਗਾਣਿਆ ਅਤੇ ਵੀਡੀਓਜ਼ ਦੇ ਜ਼ਰੀਏ ਬੜੀ ਤੇਜ਼ੀ ਨਾਲ ਇੱਕ ਵੱਖਰੀ ਪਛਾਣ ਬਣਾਈ ਹੈ। ਅੱਜ ਦੀ ਤਾਰੀਖ ਕੋਈ ਪਾਰਟੀ ਜਾ ਜਸ਼ਨ ਅਜਿਹਾ ਨਹੀਂ ਜਿੱਥੇ ਪਰਮਿਸ਼ ਦੇ ਗਾਣਿਆਂ ਦੀ ਧਮਕ ਨਾ ਸੁਣਾਈ ਦੇਵੇ।

 

ਆਹ ਲੈ ਚੱਕ ਮੈਂ ਆ ਗਿਆ’ ਤੋਂ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਵਾਲੇ ਪਰਮੀਸ਼ ਵਰਮਾ ਨੇ ਹੁਣ ਤੱਕ ਕਈ ਵੱਡੇ ਹਿੱਟ ਗਾਣੇ ਦਿੱਤੇ। ਪਰਮਿਸ਼ ਦੇ ਗਾਏ ਗਾਲ ਨਹੀਂ ਕੱਡਣੀ ਜਾ ਫੇਰ ਟੋਰ ਨਾਲ ਛੜਾ ਅੱਜ ਕੱਲ ਸਭ ਤੋਂ ਵੱਧ ਚਰਚਾ ਵਿੱਚ ਹਨ। ਨਾ ਸਿਰਫ ਆਵਾਜ਼ ਦੇ ਜਾਦੂ ਨੇ ਪਰਮਿਸ਼ ਨੂੰ ਸ਼ੋਹਰਤ ਦੇ ਸ਼ਿਖਰ ਤੱਕ ਪਹੁੰਚਾਆਇਆ। ਸਗੋਂ ਬਤੋਰ ਨਿਰਦੇਸ਼ਕ ਵੀ ਪਰਮਿਸ਼ ਦੀਆਂ ਵੀਡੀਓਜ਼ ਨੇ ਪੰਜਾਬੀ ਮਿਉਜਿਕ ਇੰਡਸਟਰੀ ਨੂੰ ਇੱਕ ਨਵੀਂ ਮਿਆਰ ਤੇ ਲਿਆ ਖੜਾ ਕੀਤਾ।

 

ਇਸ ਗਾਇਕ ਦੀ ਮਕਬੂਲਿਅਤ ਦਾ ਅੰਦਾਜ਼ਾ ਤੁਸੀ ਇਸ ਗਲ ਤੋਂ ਵੀ ਲਾ ਸਕਦੇ ਹੋ ਕਿ ਪਰਮਿਸ਼ ਆਪਣੇ ਇੱਕ ਸ਼ੋ ਦਾ ਕਰੀਬ 4 ਲੱਖ ਰੁਪਏ ਚਾਰਜ ਕਰਦਾ ਹੈ ਨਾਲ ਹੀ ਯੂ ਟਿਉਬ ਤੇ ਵੀ ਆਪਣੇ ਯਾਰਾਂ ਦੋਸਤਾਂ ਨਾਵ ਬਣਾਇਆ ਵੀਡੀਉਜ਼ ਨੂੰ ਵੀ ਪਰਮਿਸ਼ ਦੇ ਫੈਨ ਦੱਬ ਕੇ ਸ਼ੇਅਰ ਕਰਦੇ ਹਨ।

 

ਪਰਮੀਸ਼ ਦਾ ਜਨਮ ਪਟਿਆਲਾ ਵਿੱਚ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਵੈਸੇ ਤਾਂ ਪਰਮਿਸ਼ ਇੱਕ ਅਜਿਹੇ ਪਰਿਵਾਰ ਤੋਂ ਤਾਲੁੱਕ ਰੱਖਦੇ ਨੇ ਜਿਨਾਂ ਨੂੰ ਪੈਸੇ ਦੀ ਕੋਈ ਘਾਟ ਨਹੀ ਪਰ ਆਪਣੇ ਗਾਣੇ ਅਤੇ ਵੀਡੀਓ ਨਿਰਦੇਸ਼ਨ ਦੇ ਸ਼ੋਕ ਕਰਕੇ  ਪਰਮਿਸ਼ ਨੇ ਪੋਲੀਵੁੱਡ ਚ ਅੱਜ ਆਪਣੀ ਵੱਖਰੀ ਪਛਾਣ ਕਾਇਮ ਕਰ ਲਈ ਹੈ। ਜਿਵੇਂ ਪਰਮੀਸ਼ ਨੂੰ ਡਾਇਰੈਕਸ਼ਨ ਤੋਂ ਗਾਇਕੀ ਤਕ ਕਾਮਯਾਬੀ ਮਿਲੀ ਹੈ ਉਵੇਂ ਹੀ ਹੁਣ ਪਾਲੀਵੁੱਡ ਇੰਡਸਟਰੀ ਦੇ ਸਿੰਘਮ ਵਜੋਂ ਦਰਸ਼ਕਾਂ ਦੇ ਸਾਹਮਣੇ ਆਉਣ ਵਾਲੇ ਹਨ।

 

ਬਹੁਤ ਜਲਦੀ ਬਾਲੀਵੁਡ ਫ਼ਿਲਮ ਬਾਕਸ ਆਫਿਸ ਦੀ ਸੁਪਰ ਹਿੱਟ ਫਿਲਮ ਸਿੰਘਮ ਹੁਣ ਪੰਜਾਬੀ 'ਚ ਬਣਨ ਜਾ ਰਹੀ ਹੈ ਅਤੇ ਉਸ ਦੇ ਅਹਿਮ ਕਿਰਦਾਰ ਪਰਮੀਸ਼ ਵਰਮਾ ਹੋਣਗੇ। ਜਾਣਕਾਰੀ ਇਹ ਹੈ ਕਿ ਪਰਮਿਸ਼ ਦੀ ਆਉਣ ਵਾਲੀ ਇਹ ਫਿਲਮ 2019 ਚ ਰੀਲੀਜ਼ ਹੋਣ ਵਾਲੀ ਹੈ। ਇਸ ਤੋ ਪਹਿਲਾਂ ਵੀ ਪਰਮਿਸ਼ ਪੰਜਾਬੀ ਫਿਲਮ ਰਾਕੀ ਮੇਂਟਲ 'ਚ ਕਿਰਦਾਰ ਨਿਭਾ ਚੁੱਕੇ ਹਨ ਪਰ ਵਿਵਾਦਾਂ ਨਾਲ ਵੀ ਪਰਮਿਸ਼ ਦਾ ਨਾਤਾ ਰਿਹਾ ਅਤੇ ਆਪਣੇ ਦਾਰੂ ਵਾਲੇ ਕਿੜੇ ਜਾ ਫੇਰ ਹੋਰ ਵੀਡੀਓਜ਼ ਦੇ ਜਰਿਏ ਉਨਾਂ ਤੇ ਦਾਰੂ ਨੂੰ ਪ੍ਰਮੋਟ ਕਰਨ ਦੇ ਵੀ ਇਲਜ਼ਾਮ ਲੱਗੇ। ਪਰ ਫੇਰ  ਵੀ ਪਰਮਿਸ਼ ਦੀ ਵੱਡੀ ਫੈਨ ਫੋਲੋਇੰਗ ਹੈ। ਇੰਸਟਾਗ੍ਰਾਮ ਉੱਤੇ ਪਰਮਿਸ਼ ਦੇ 2 ਮਿਲਿਅਨ ਫੋਲੋਰਜ਼ ਹਨ।
First published: April 15, 2018
ਹੋਰ ਪੜ੍ਹੋ
ਅਗਲੀ ਖ਼ਬਰ