Parmish Verma- B Praak: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਬੀ ਪਰਾਕ (B Praak) ਅਤੇ ਗਾਇਕ, ਐਕਟਰ ਅਤੇ ਨਿਰਦੇਸ਼ਕ ਪਰਮੀਸ਼ ਵਰਮਾ (Parmish Verma) ਦਾ ਵਿਵਾਦ ਮੁੜ੍ਹ ਤੋਂ ਤਾਜ਼ਾ ਹੋ ਗਿਆ ਹੈ। ਦਰਅਸਲ, ਸਾਲ 2021 ਵਿੱਚ ਬੀ ਪਰਾਕ ਨੇ ਪਰਮੀਸ਼ ਵਰਮਾ ਨੂੰ ਸੀਡੀ ਅਤੇ ਪੈੱਨ ਡਰਾਈਵ ਵਾਲਾ ਗਾਇਕ ਦੱਸਿਆ ਸੀ। ਜਿਸਦਾ ਜਵਾਬ ਪਰਮੀਸ਼ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਪੋਸਟ ਸ਼ੇਅਰ ਕਰ ਇਸਦਾ ਜਵਾਬ ਦਿੱਤਾ ਸੀ।
ਇਸ ਵਿਚਕਾਰ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਇਹ ਵਿਵਾਦ ਫਿਰ ਛਿੜ ਗਿਆ। ਬੀ ਪਰਾਕ ਨੇ ਇਸ ਸਟੋਰੀ ਅਪਲੋਡ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਨਹੀਂ ਜਾਣਦਾ ਕਿ ਗਾਇਕ ਜੋ ਆਪਣੇ ਲਾਈਵ ਸ਼ੋਅ ਵਿੱਚ ਸੀਡੀ ਅਤੇ ਪੈੱਨ ਡਰਾਈਵ ਦੀ ਵਰਤੋਂ ਕਰਦੇ ਹਨ ਉਹ ਆਵਾਜ਼ ਦੀ ਜਾਂਚ ਕਿਉਂ ਕਰਦੇ ਹਨ। ਕੀ ਉਹ ਜਾਂਚ ਕਰ ਰਹੇ ਹਨ ਕਿ ਸੀਡੀ ਜਾਂ ਪੈੱਨ ਡਰਾਈਵ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ? ਏਪੀ ਢਿੱਲੋਂ, ਗੁਰਿੰਦਰ ਗਿੱਲ ਅਤੇ ਸ਼ਿੰਦਾ ਕਾਹਲੋਂ ਨੇ ਉਸ ਦਿਨ ਭਾਰਤ ਵਿੱਚ ਆਪਣਾ ਪਹਿਲਾ ਲਾਈਵ ਸ਼ੋਅ ਕੀਤਾ ਸੀ, ਜਿਸ ਨੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਕਿ ਬੀ ਪਰਾਕ ਉਨ੍ਹਾਂ ਦਾ ਜ਼ਿਕਰ ਕਰ ਰਿਹਾ ਸੀ।
ਪਰ ਹੁਣ, ਪਰਮੀਸ਼ ਵਰਮਾ ਦੀ ਪੋਸਟ ਤੋਂ ਇਹ ਸਾਫ ਹੋ ਗਿਆ ਹੈ ਕਿ ਬੀ ਪਰਾਕ ਦੀ ਸਟੋਰੀ ਏਪੀ ਢਿੱਲੋਂ, ਗੁਰਿੰਦਰ ਗਿੱਲ ਅਤੇ ਸ਼ਿੰਦਾ ਕਾਹਲੋਂ ਲਈ ਨਹੀਂ ਸਗੋਂ ਪਰਮੀਸ਼ ਵਰਮਾ ਲਈ ਸੀ! ਹੁਣ ਪਰਮੀਸ਼ ਵਰਮਾ ਫਿਰ ਤੋਂ ਬੁਰੀ ਤਰ੍ਹਾਂ ਭੜਕ ਗਏ ਹਨ। ਪਰਮੀਸ਼ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ `ਤੇ ਆਪਣੀ ਭੜਾਸ ਕੱਢੀ ਹੈ। ਪਰਮੀਸ਼ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ਮੈਂ ਸੋਸ਼ਲ ਮੀਡੀਆ ਤੇ ਆਪਣੇ ਫ਼ੈਨਜ਼ ਤੇ ਚਾਹੁਣ ਵਾਲਿਆਂ ਦੀ ਖਾਤਰ ਹਾਂ। ਮੈਂ ਇੱਥੇ ਦੁਨੀਆ ਜਿੱਤਣ ਲਈ ਨਹੀਂ ਆਇਆ। ਸੋ ਮੈਂ ਸੋਸ਼ਲ ਮੀਡੀਆ `ਤੇ ਬੈਠ ਕੇ ਉਨ੍ਹਾਂ ਲੋਕਾਂ ਨਾਲ ਬਹਿਸ ਨਹੀਂ ਕਰਾਂਗਾ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ। ਕਿਉਂਕਿ ਮੈਨੂੰ ਪਤਾ ਹੈ ਕਿ ਇਨ੍ਹਾਂ ਗੱਲਾਂ ਦਾ ਨੈਗਟਿਵ ਨਤੀਜਾ ਹੀ ਨਿਕਲਦਾ ਹੈ। ਜੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤਾਂ ਕੋਈ ਗੱਲ ਨਹੀਂ, ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਲੋਕਾਂ ਨੂੰ ਫਾਲੋ ਕਰੋ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ। ਮੈਂ ਤਾਂ ਇੱਥੇ ਆਪਣੇ ਚਾਹੁਣ ਵਾਲਿਆਂ ਲਈ ਆਇਆ ਹਾਂ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: B Praak, Entertainment, Entertainment news, Parmish Verma, Pollywood, Punjabi industry, Singer