Allah Ve Song Release: ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਅਦਾਕਾਰੀ, ਗਾਇਕੀ ਅਤੇ ਨਿਰਦੇਸ਼ਨ ਨਾਲ ਵੱਖੀ ਪਹਿਚਾਣ ਬਣਾਓਣ ਵਾਲੇ ਕਲਾਕਾਰ ਪਰਮਿਸ਼ ਵਰਮਾ (Parmish Verma) ਦੇ ਨਾਮ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਨੇ ਆਪਣੇ ਹਰ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਹੈ। ਇਨ੍ਹੀਂ ਦਿਨੀਂ ਪਰਮਿਸ਼ ਵਰਮਾ ਆਪਣੀ ਨਵੀਂ ਫਿਲਮ 'ਮੈਂ ਤੇ ਬਾਪੂ' (Main Te Bapu) ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸਦੇ ਗੀਤ ਪ੍ਰਸ਼ੰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਰਹੇ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਪਰਮਿਸ਼ ਵਰਮਾ ਨੇ ਨਵੀਂ ਫਿਲਮ ਦੇ ਰਿਲੀਜ਼ ਹੋਣ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਦਿੱਤੀ ਹੈ। ਕਲਾਕਾਰ ਨੇ ਗੀਤ ਦੀ ਕਲਿਪ ਸ਼ੇਅਰ ਕਰ ਲਿਖਿਆ- ਫਿਲਮ #MainTeBapu ਤੋਂ #AllahVe ਗੀਤ ਆਊਟ ਹੋ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 22 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਮਿਲਦੇ ਹਾਂ। ਫਿਲਹਾਲ ਇਸ ਫਿਲਮ ਨੂੰ ਦੇਖਣ ਲਈ ਫੈਨਜ਼ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਵਿੱਚ ਪਿਤਾ ਅਤੇ ਪੁੱਤਰ ਦੇ ਪਿਆਰ ਨੂੰ ਦਿਖਾਇਆ ਗਿਆ ਹੈ। ਪਰਮਿਸ਼ ਵਰਮਾ ਦੇ ਨਾਲ-ਨਾਲ ਇਸ ਫਿਲਮ ਵਿੱਚ ਮਸ਼ਹੂਰ ਟੀਵੀ ਅਦਾਕਾਰਾ ਸੰਜੀਦਾ ਸ਼ੇਖ (Sanjeeda Shaikh) ਵੀ ਨਜ਼ਰ ਆਵੇਗੀ।
ਜਾਣੋ ਕੀ ਹੈ JJUST ਸੰਗੀਤ
ਇਸ ਤੋਂ ਪਹਿਲਾਂ JJUST ਸੰਗੀਤ ਨੇ ਪਰਮਿਸ਼ ਵਰਮਾ ਦੇ ਗੀਤ ਪਹਿਲੀ ਮੁਲਾਕਾਤ ਨੂੰ ਰਿਲੀਜ਼ ਕੀਤਾ ਸੀ। ਦੱਸ ਦੇਈਏ ਕਿ ਇਸਨੂੰ 2019 ਵਿੱਚ ਲਾਂਚ ਕੀਤਾ ਗਿਆ ਸੀ। ਜਸਟ ਮਿਊਜ਼ਿਕ ਇੱਕ ਆਈਡੀਆ ਹੈ ਜੋ ਐਕਟਰ-ਪ੍ਰੋਡਿਊਸਰ-ਉਦਮੀ ਜੈਕੀ ਭਗਨਾਨੀ ਦੇ ਦਿਮਾਗ ਵਿੱਚ ਆਇਆ ਸੀ। ਲੇਬਲ ਭਾਰਤ ਵਿੱਚ ਮੌਜੂਦ ਕਲਾਕਾਰਾਂ ਨੂੰ ਇੱਕ ਉੱਚਾ ਪਲੇਟਫਾਰਮ ਦੇਣ ਅਤੇ ਉਹਨਾਂ ਨੂੰ ਪ੍ਰਕਿਰਿਆ ਵਿੱਚ ਬਰਾਬਰ ਦੇ ਹਿੱਸੇਦਾਰ ਬਣਾਉਣ ਦੀ ਕਲਪਨਾ ਕਰਦਾ ਹੈ, ਉਹਨਾਂ ਦੀ ਸੁਤੰਤਰ ਸੋਚ ਅਤੇ ਵਿਚਾਰ ਨੂੰ ਉਹਨਾਂ ਦੇ ਸੁਭਾਅ ਦਾ ਅਧਾਰ ਬਣਾਉਣ ਨੂੰ ਯਕੀਨੀ ਬਣਾਉਂਦਾ ਹੈ। ਜਸਟ ਮਿਊਜ਼ਿਕ ਦੇ ਲੇਬਲ ਵਿੱਚ ਕੁਝ ਆਈਕੋਨਿਕ ਸਿੰਗਲ ਵੀ ਸ਼ਾਮਿਲ ਹਨ, ਜਿਨ੍ਹਾਂ ਵਿੱਚ ਵੰਦੇ ਮਾਤਰਮ ਫੀਟ ਟਾਈਗਰ ਸ਼ਰਾਫ, ਪ੍ਰਾਦਾ ਫੀਟ ਆਲੀਆ ਭੱਟ, ਅਤੇ ਮਾਸਕੁਰਾਏਗਾ ਇੰਡੀਆ ਫੀਟ ਅਕਸ਼ੈ ਕੁਮਾਰ, ਟਾਈਗਰ ਸ਼ਰਾਫ, ਆਯੁਸ਼ਮਾਨ ਖੁਰਾਨਾ, ਕ੍ਰਿਤੀ ਸੈਨਨ, ਵਿੱਕੀ ਕੌਸ਼ਲ, ਤਾਪਸੀ ਪੰਨੂ ਅਤੇ ਹੋਰ ਬਹੁਤ ਸਾਰੇ ਸ਼ਾਮਲ ਹਨ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।