ਜਦੋਂ ਪਰਮੀਸ਼ ਵਰਮਾ ਅਚਾਨਕ ਆਪਣੇ ਦੋਸਤ ਦੇ ਵਿਆਹ 'ਚ ਪਹੁੰਚੇ ਤਾਂ..ਦੇਖੋ ਵੀਡੀਓ

ਜਦੋਂ ਪਰਮੀਸ਼ ਵਰਮਾ ਅਚਾਨਕ ਆਪਣੇ ਦੋਸਤ ਦੇ ਵਿਆਹ 'ਚ ਪਹੁੰਚੇ ਤਾਂ..ਦੇਖੋ ਵੀਡੀਓ

 • Share this:
  ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਇੱਕ ਇੰਸਟਾਗ੍ਰਾਮ ਪੋਸਟ ਬਹੁਤ ਵਾਇਰਲ ਹੋ ਰਹੀ ਹੈ। ਅਸਲ ਵਿੱਚ ਇਸ ਪੋਸਟ ਵਿੱਚ ਉਹ ਆਪਣੇ ਇੱਕ ਦੋਸਤ ਦੇ ਵਿਆਹ ਵਿੱਚ ਸਰਪ੍ਰਾਈਜ ਤਰੀਕੇ ਨਾਲ ਸ਼ਾਮਲ ਹੋ ਗਏ। ਪਰਮੀਸ਼ ਨੂੰ ਆਪਣੇ ਵਿਆਹ ਵਿੱਚ ਦੇਖ ਦੋਸਤ ਤੇ ਸਾਰੇ ਜਾਣੇ ਹੈਰਾਨ ਹੋ ਗਏ। ਇਸਦੀ ਵੀਡੀਓ ਪਰਵੀਸ਼ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਜਿਸਨੂੰ ਪੰਜ ਲੱਖ ਤੋਂ ਉੱਪਰ ਲੋਕ ਦੇਖ ਚੁੱਕੇ ਹਨ।

   

  ਪਰਮੀਸ਼ ਵਰਮਾ ਨੇ ਕੈਪਸ਼ਨ ‘ਚ ਲਿਖਿਆ ਹੈ, ‘ਜਿੰਮੀ ਕੋਟਕਪੂਰਾ.. ਨੂੰ ਕੱਲ੍ਹ ਜਦੋਂ ਸਰਪ੍ਰਾਈਜ਼ ਕੀਤਾ..ਲਵ ਯੂ ਵੀਰੇ

  ਭਰਾ ਨੂੰ ਵਿਆਹ ਦੀਆਂ ਮੁਬਾਰਕਾਂ…ਆ ਲੈ ਚੱਕ ਮੈਂ ਆ ਗਿਆ..ਵਾਹਿਗੁਰੂ ਸਾਡੇ ਭਰਾ ਦੇ ਭਾਬੀ ਨੂੰ ਸਾਰੀ ਉਮਰ ਖੁਸ਼ ਰੱਖੇ…ਬਹੁਤ ਬਹੁਤ ਮੁਬਾਰਕਾਂ’

     ਇਹ ਵੀਡੀਓ ਉਨ੍ਹਾਂ ਦੇ ਮਿੱਤਰ ਜਿੰਮੀ ਕੋਟਕਪੁਰਾ ਦੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਪਰਮੀਸ਼ ਵਰਮਾ ਨੂੰ ਦੇਖ ਕੇ ਜਿੰਮੀ ਭਾਵੁਕ ਹੋ ਗਿਆ।ਜਿੰਮੀ ਕੋਟਕਪੁਰਾ ਨਾਮੀ ਗੀਤਕਾਰ ਤੇ ਗਾਇਕ ਹੈ।

  ਜ਼ਿਕਰਯੋਗ ਹੈ ਕਿ ਪਰਮੀਸ਼ ਵਰਮਾ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਜ਼ਿੰਦਗੀ ਦੇ ਬਿਹਤਰੀਨ ਪਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਉਹ ਆਪਣੇ ਪਰਿਵਾਰ ਤੇ ਦੋਸਤਾਂ ਸਬੰਧੀ ਪੋਸਟਾਂ ਅਕਸਰ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ।

   
  First published:
  Advertisement
  Advertisement