Home /News /entertainment /

Parmish Verma: ਪਰਮੀਸ਼ ਵਰਮਾ ਰੈਪਰ ਰਫ਼ਤਾਰ ਤੇ ਪ੍ਰਿੰਸ ਨਰੂਲਾ ਨਾਲ ਮਿਲ ਪਾਉਣਗੇ ਧੂਮਾਂ, Collabration ਦਾ ਕੀਤਾ ਐਲਾਨ

Parmish Verma: ਪਰਮੀਸ਼ ਵਰਮਾ ਰੈਪਰ ਰਫ਼ਤਾਰ ਤੇ ਪ੍ਰਿੰਸ ਨਰੂਲਾ ਨਾਲ ਮਿਲ ਪਾਉਣਗੇ ਧੂਮਾਂ, Collabration ਦਾ ਕੀਤਾ ਐਲਾਨ

Parmish Verma

Parmish Verma

Parmish Verma-Prince Narula And Raftaar Biggest Collabration: ਪੰਜਾਬੀ ਅਦਾਕਾਰ, ਗਾਇਕ ਅਤੇ ਨਿਰਦੇਸ਼ਕ ਪਰਮੀਸ਼ ਵਰਮਾ (Parmish Verma) ਜਲਦ ਹੀ ਪ੍ਰਸ਼ੰਸ਼ਕਾਂ ਵਿੱਚ ਕੁਝ ਖਾਸ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਵਿੱਚ ਖਾਸ ਤੇ ਵੱਡੀ ਗੱਲ ਇਹ ਹੈ ਕਿ ਕਲਾਕਾਰ ਦੇ ਨਾਲ ਰੈਪਰ ਰਫ਼ਤਾਰ (Raftaar) ਅਤੇ ਪ੍ਰਿੰਸ ਨਰੂਲਾ (Prince Narula) ਵੀ ਧਮਾਲ ਮਚਾਉਂਦੇ ਹੋਏ ਨਜ਼ਰ ਆਉਣਗੇ। ਦਰਅਸਲ, ਪਰਮੀਸ਼ ਵੱਲੋਂ ਆਪਣੀ (Biggest Collabration) ਵੱਡੀ ਕੌਲਾਬਰੇਸ਼ਨ ਦਾ ਐਲਾਨ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਪਰਮੀਸ਼ ਵਰਮਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਸਾਲ ਦਾ ਸਭ ਤੋਂ ਵੱਡਾ ਕੌਲਾਬਰੇਸ਼ਨ ਗੀਤ ਜੈਮ ਟਿਊਨਸ ਪੰਜਾਬੀ 'ਤੇ ਰਿਲੀਜ਼ ਹੋ ਰਿਹਾ ਹੈ ਜਿਸ ਵਿੱਚ ਪਹਿਲੀ ਵਾਰ ਗਾਇਕ ਵਜੋਂ ਪੇਸ਼ ਕੀਤਾ ਗਿਆ ਹੈ - ਪ੍ਰਿੰਸ ਨਰੂਲਾ X ਰਫਤਾਰ X #ParmishVerma ਟਾਈਟਲ "ਖੁੱਲ੍ਹੇ-ਖਰਚੇ" ਪੰਜਾਬੀ ਵੀਡੀਓ ਗੀਤ 8 ਦਸੰਬਰ 2022 ਨੂੰ ਰਿਲੀਜ਼ ਹੋ ਰਿਹਾ ਹੈ ਹੋਰ ਅਪਡੇਟਾਂ ਲਈ @gemtunespunjabi ਨੂੰ ਫੋਲੋ ਕਰੋ !!

ਇਸ ਤੋਂ ਪਹਿਲਾਂ ਪਰਮੀਸ਼ ਵੱਲੋਂ ਬੱਬਲ ਰਾਏ, ਲਾਡੀ ਚਾਹਲ ਅਤੇ ਗੁਰਨਜ਼ਰ ਨਾਲ ਵੀ ਇੱਕ ਤਸਵੀਰ ਸ਼ੇਅਰ ਕੀਤੀ ਗਈ ਸੀ।ਵਰਕਫਰੰਟ ਦੀ ਗੱਲ ਕਰਿਏ ਤਾਂ ਪਰਮੀਸ਼ ਵਰਮਾ ਦੀ ਹਾਲ ਹੀ ਵਿੱਚ ਲਾਡੀ ਚਾਹਲ ਨਾਲ ਫੌਰਐਵਰ ਈਪੀ ਰਿਲੀਜ਼ ਹੋਈ ਸੀ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਦੱਸ ਦੇਈਏ ਕਿ ਇਸ ਈਪੀ ਵਿੱਚ ਕਰੀਬ ਛੇ ਗੀਤ ਸ਼ਾਮਲ ਹਨ।

Published by:Rupinder Kaur Sabherwal
First published:

Tags: Entertainment, Entertainment news, Parmish Verma, Pollywood, Punjabi industry, Punjabi singer, Singer