The Vaccine War Movie Announced: 'ਦ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ (Vivek Agnihotri) ਵੱਲੋਂ ਪ੍ਰਸ਼ੰਸ਼ਕਾਂ ਲਈ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਵਿਵੇਕ ਆਪਣੀ ਅਗਲੀ ਫਿਲਮ ਵਿੱਚ ਵੈਕਸੀਨ ਵਾਰ ਨੂੰ ਦਿਖਾਉਣਗੇ। ਉਨ੍ਹਾਂ ਦੀ ਫਿਲਮ ਦਾ ਟਾਈਟਲ ਦ ਵੈਕਸੀਨ ਵਾਰ (The Vaccine War) ਹੈ। ਇਸ ਫਿਲਮ ਦੀ ਗਲੋਬਲ ਰਿਲੀਜ਼ ਲਈ 15 ਅਗਸਤ 2023 ਦੀ ਤਰੀਕ ਬੁੱਕ ਕੀਤੀ ਗਈ ਹੈ।
ANNOUNCEMENT:
Presenting ‘THE VACCINE WAR’ - an incredible true story of a war that you didn’t know India fought. And won with its science, courage & great Indian values.
It will release on Independence Day, 2023. In 11 languages.
Please bless us.#TheVaccineWar pic.twitter.com/T4MGQwKBMg
— Vivek Ranjan Agnihotri (@vivekagnihotri) November 10, 2022
ਅਗਲੇ ਸਾਲ ਹੋਵੇਗੀ ਰਿਲੀਜ਼
ਫਿਲਮ 'ਦ ਵੈਕਸੀਨ ਵਾਰ' ਦੇ ਪੋਸਟਰ 'ਤੇ ਫਿਲਮ ਦੀ ਰਿਲੀਜ਼ ਡੇਟ ਵੀ ਦਿੱਤੀ ਗਈ ਹੈ। ਇਹ 15 ਅਗਸਤ 2023 ਨੂੰ ਰਿਲੀਜ਼ ਹੋਵੇਗੀ। ਫਿਲਮ ਦੀ ਸ਼ੂਟਿੰਗ ਇਸ ਮਹੀਨੇ ਯਾਨੀ ਨਵੰਬਰ 'ਚ ਸ਼ੁਰੂ ਹੋਵੇਗੀ। ਇਸ ਫਿਲਮ ਬਾਰੇ ਵਿਵੇਕ ਅਗਨੀਹੋਤਰੀ ਨੇ ਕਿਹਾ, 'ਜਦੋਂ ਕੋਵਿਡ ਲਾਕਡਾਊਨ ਦੌਰਾਨ 'ਦਿ ਕਸ਼ਮੀਰ ਫਾਈਲਜ਼' ਨੂੰ ਮੁਲਤਵੀ ਕੀਤਾ ਗਿਆ ਸੀ, ਮੈਂ ਇਸ 'ਤੇ ਖੋਜ ਕਰਨੀ ਸ਼ੁਰੂ ਕਰ ਦਿੱਤੀ ਸੀ। ਫਿਰ ਅਸੀਂ ICMR ਅਤੇ NIV ਦੇ ਵਿਗਿਆਨੀਆਂ ਨਾਲ ਖੋਜ ਕਰਨੀ ਸ਼ੁਰੂ ਕੀਤੀ, ਜਿਨ੍ਹਾਂ ਨੇ ਸਾਡੀ ਆਪਣੀ ਵੈਕਸੀਨ ਨੂੰ ਸੰਭਵ ਬਣਾਇਆ। ਉਨ੍ਹਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਕਹਾਣੀ ਬਹੁਤ ਜ਼ਬਰਦਸਤ ਸੀ ਅਤੇ ਅਸੀਂ ਖੋਜ ਕਰਦੇ ਹੋਏ ਸਮਝਿਆ ਕਿ ਕਿਵੇਂ ਇਨ੍ਹਾਂ ਵਿਗਿਆਨੀਆਂ ਨੇ ਨਾ ਸਿਰਫ਼ ਵਿਦੇਸ਼ੀ ਏਜੰਸੀਆਂ ਦੁਆਰਾ ਸਗੋਂ ਸਾਡੇ ਆਪਣੇ ਲੋਕਾਂ ਦੁਆਰਾ ਵੀ ਭਾਰਤ ਦੇ ਵਿਰੁੱਧ ਲੜਾਈ ਲੜੀ ਸੀ। ਫਿਰ ਵੀ, ਅਸੀਂ ਸਭ ਤੋਂ ਤੇਜ਼, ਸਭ ਤੋਂ ਸਸਤੀ ਅਤੇ ਸਭ ਤੋਂ ਸੁਰੱਖਿਅਤ ਟੀਕਾ ਬਣਾ ਕੇ ਮਹਾਂਸ਼ਕਤੀਆਂ ਵਿਰੁੱਧ ਜਿੱਤ ਪ੍ਰਾਪਤ ਕੀਤੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਿਲਮ ਹਿੰਦੀ, ਅੰਗਰੇਜ਼ੀ, ਤੇਲਗੂ, ਤਾਮਿਲ, ਮਲਿਆਲਮ, ਕੰਨੜ, ਭੋਜਪੁਰੀ, ਪੰਜਾਬੀ, ਗੁਜਰਾਤੀ, ਮਰਾਠੀ ਅਤੇ ਬੰਗਾਲੀ ਸਮੇਤ 10 ਤੋਂ ਵੱਧ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਲੰਬੇ ਸਮੇਂ ਤੋਂ ਪ੍ਰਸ਼ੰਸਕਾਂ ਦੇ ਉਤਸ਼ਾਹ ਵਿੱਚ ਵਾਧਾ ਕਰਦੇ ਹੋਏ, ਵਿਵੇਕ ਅਗਨੀਹੋਤਰੀ ਨੇ ਆਖਰਕਾਰ ਆਪਣੀ ਆਉਣ ਵਾਲੀ ਫਿਲਮ 'ਦ ਵੈਕਸੀਨ ਵਾਰ' ਦੇ ਟਾਈਟਲ ਦਾ ਐਲਾਨ ਕਰ ਦਿੱਤਾ ਹੈ। ਫਿਲਮ ਦੇ ਟਾਈਟਲ ਦੇ ਨਾਲ ਹੀ ਵਿਵੇਕ ਅਗਨੀਹੋਤਰੀ ਨੇ ਪੋਸਟਰ ਵੀ ਰਿਲੀਜ਼ ਕੀਤਾ ਹੈ। ਇਹ ਉਸ ਵਿਸ਼ੇ ਬਾਰੇ ਬਹੁਤ ਕੁਝ ਦੱਸਦਾ ਹੈ ਜਿਸ 'ਤੇ ਫਿਲਮ ਅਧਾਰਤ ਹੈ ਅਤੇ ਇਹ ਦਰਸਾਉਂਦੀ ਹੈ ਕਿ ਇਹ ਭਾਰਤੀ ਜੀਵ ਵਿਗਿਆਨੀ ਅਤੇ ਸਵਦੇਸ਼ੀ ਟੀਕਿਆਂ ਬਾਰੇ ਕੁਝ ਅਧਿਆਏ ਖੋਲ੍ਹੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Corona vaccine, Entertainment, Entertainment news, Vaccine, Vivek Agnihotri