ਅਭਿਨੇਤਰੀ ਦੀਆ ਮਿਰਜ਼ਾ (Dia Mirza) ਭਾਵੇਂ ਹੀ ਫਿਲਮੀ ਪਰਦੇ 'ਤੇ ਨਜ਼ਰ ਨਹੀਂ ਆ ਰਹੀ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਝਲਕੀਆਂ ਸ਼ੇਅਰ ਕਰਦੀ ਰਹਿੰਦੀ ਹੈ।ਕਵਾਲਿਟੀ ਟਾਈਮ ਬਿਤਾਉਂਦੇ ਹੋਏ ਦੀਆ ਮਿਰਜ਼ਾ ਨੇ ਇੰਸਟਾਗ੍ਰਾਮ 'ਤੇ ਆਪਣੇ ਬੇਟੇ ਅਵਿਆਨ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਉਹ ਆਪਣੇ ਬੇਟੇ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ। ਉਸ ਨਾਲ ਸਮਾਂ ਬਿਤਾਉਂਦੀ ਹੋਈ ਦਿੱਖ ਰਹੀ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਸਭ ਨੂੰ ਉਸ ਦੀ ਤਾਜ਼ਾ ਫੋਟੋ ਬਹੁਤ ਪਸੰਦ ਆ ਰਹੀ ਹੈ।
ਤਸਵੀਰ 'ਚ ਦੀਆ ਕਾਲੇ ਰੰਗ ਦੀ ਪੈਂਟ ਦੇ ਨਾਲ ਟੀ-ਸ਼ਰਟ ਪਹਿਨੀ ਆਪਣੇ ਬੇਟੇ ਨੂੰ ਗੋਦ 'ਚ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਕੁਝ ਦੇਰ ਤੱਕ ਆਪਣੇ ਬੇਟੇ ਨੂੰ ਦੇਖਦੀ ਰਹੀ। ਅਵਿਆਨ ਨੂੰ ਮਾਂ ਦੀ ਗੋਦ 'ਚ ਆਰਾਮ ਨਾਲ ਸੌਂਦੇ ਵੀ ਦੇਖਿਆ ਜਾ ਸਕਦਾ ਹੈ।
ਦੀਆ ਦੀ ਇਸ ਫੋਟੋ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਆਪਣੇ ਡਰਾਇੰਗ ਰੂਮ 'ਚ ਪੋਜ਼ ਦੇ ਰਹੀ ਹੈ, ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਉਸ ਦੇ ਕਮਰੇ 'ਚ ਆ ਰਹੀਆਂ ਹਨ। ਫੋਟੋ 'ਚ ਮਾਂ-ਪੁੱਤ ਦੋਵਾਂ ਦੇ ਚਿਹਰੇ ਧੁੱਪ ਕਾਰਨ ਚਮਕ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੀਆ ਨੇ ਕੈਪਸ਼ਨ 'ਚ ਲਿਖਿਆ- 'Imagine' #SunsetKeDiVane'।
ਦੀਆ ਨੇ ਜਿਵੇਂ ਹੀ ਇਹ ਪੋਸਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ, ਉਸ ਦੇ ਪ੍ਰਸ਼ੰਸਕਾਂ ਅਤੇ ਬਾਲੀਵੁੱਡ ਸਿਤਾਰਿਆਂ ਨੇ ਕਮੈਂਟ ਕਰਕੇ ਦੀਆ ਅਤੇ ਉਸ ਦੇ ਬੇਟੇ 'ਤੇ ਪਿਆਰ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਕਰਿਸ਼ਮਾ ਕਪੂਰ, ਬਿਪਾਸ਼ਾ ਬਾਸੂ, ਅਦਿਤੀ ਰਾਓ ਹੈਦਰੀ, ਗੁਲ ਪਨਾਗ, ਡਾਇਨਾ ਪੇਂਟੀ, ਸੋਫੀ ਚੌਧਰੀ ਸਮੇਤ ਹੋਰ ਸਿਤਾਰੇ ਦਿਲ ਦੇ ਇਮੋਜੀ ਨਾਲ ਕਮੈਂਟ ਕਰਕੇ ਦੋਵਾਂ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।
ਦੀਆ ਮਿਰਜ਼ਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਫਿਲਮ 'ਰਹਿਨਾ ਹੈ ਤੇਰੇ ਦਿਲ' ਨਾਲ ਕੀਤੀ ਸੀ, ਜਿਸ 'ਚ ਉਸ ਨਾਲ ਆਰ.ਮਾਧਵਨ ਨਜ਼ਰ ਆਏ ਸਨ। ਇਸ ਫਿਲਮ ਨੇ ਪਰਦੇ 'ਤੇ ਧਮਾਲ ਮਚਾ ਦਿੱਤੀ ਸੀ ਅਤੇ ਇਸ ਫਿਲਮ 'ਚ ਦੀਆ ਮਿਰਜ਼ਾ ਅਤੇ ਆਰ ਮਾਧਵਨ ਦੀ ਜੋੜੀ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ।
ਇਸ ਤੋਂ ਬਾਅਦ ਉਸ ਨੇ 'ਦੀਵਾਨਪਨ' ਅਤੇ 'ਤੁਮਕੋ ਨਾ ਭੂਲ ਪਾਏੰਗੇ' 'ਚ ਕੰਮ ਕੀਤਾ ਅਤੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦੀਆ ਮਿਰਜ਼ਾ ਨੇ ਬਿਜ਼ਨੈੱਸਮੈਨ ਵੈਭਵ ਰੇਖੀ ਨਾਲ ਵਿਆਹ ਕੀਤਾ ਹੈ। ਫਿਲਹਾਲ ਦੀਆ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ ਅਤੇ ਇਸ ਖੂਬਸੂਰਤ ਪਲ ਨੂੰ ਖੂਬਸੂਰਤੀ ਨਾਲ ਬਿਤਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।