ਨਹੀਂ ਦੇਖੀ ਹਾਲੇ ਤਕ ਫ਼ਿਲਮ 'Pihu' ਤਾਂ ਪੜ੍ਹੋ ਇਸ ਦਾ ਰਿਵਿਊ

- news18-Punjabi
- Last Updated: November 18, 2018, 1:17 PM IST
ਇੱਕ ਦੋ ਸਾਲ ਦੀ ਬੱਚੀ ਘਰ 'ਚ ਬਿਲਕੁਲ ਇੱਕਲੀ ਹੋਵੇ ਤਾਂ ਉਸ ਦਾ ਆਪਣਾ ਹੀ ਘਰ ਕਿੰਨਾ ਖਤਰਨਾਕ ਹੋ ਸਕਦਾ ਹੈ। ਇਸ ਦਾ ਉਦਾਹਰਣ ਹੈ ਫ਼ਿਲਮ 'ਪੀਹੂ' 'ਚ। ਵਿਨੋਦ ਕਾਪੜੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਪੀਹੂ' ਇਸੇ ਆਇਡੀਆ 'ਤੇ ਬਣੀ ਗਈ ਕਿ ਜੇਕਰ ਛੋਟਾ ਬੱਚਾ ਘਰ ਚ ਇਕੱਲਾ ਰਹਿ ਜਾਵੇ ਤਾਂ ਕੀ ਕੀ ਹੋ ਸਕਦਾ ਹੈ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ 'ਚ ਸਿਰਫ ਇਕੋ ਹੀ ਕਿਰਦਾਰ ਹੈ ਮਾਏਰਾ ਵਿਸ਼ਵਕਰਮਾ ਦੋ ਰਾਤ ਪਹਿਲਾਂ ਹੀ ਦੋ ਸਾਲ ਦੀ ਹੁੰਦੀ ਹੈ। ਦੂਸਰੇ ਦਿਨ ਸਵੇਰੇ ਉੱਠਦੀ ਹੈ ਤਾਂ ਆਪਣੀ ਮਾਂ ਪ੍ਰੇਰਨਾ ਸ਼ਰਮਾ ਨੂੰ ਬਿਸਤਰੇ ਤੇ ਸੁੱਤੀ ਹੋਈ ਦੇਖਦੀ ਹੈ। ਜਿਸ ਨੇ ਅਸਲ 'ਚ ਨੀਂਦ ਦੀਆਂ ਗੋਲੀਆਂ ਖਾ ਕੇ ਜਾਨ ਦੇ ਦਿੱਤੀ ਹੈ।
ਅਜਿਹੇ ਚ ਮਾਸੂਮ ਪੀਹੂ ਕਦੇ ਫੋਨ ਦੀ ਘੰਟੀ ਵੱਜਣ 'ਤੇ ਮੋਢੇ ਤੇ ਚੜ ਕੇ ਉਸ ਨੂੰ ਫੜਣ ਦੀ ਕੋਸ਼ਿਸ਼ ਕਰਦੀ ਹੈ। ਤਾਂ ਕਦੇ ਭੁੱਖ ਲੱਗਣ 'ਤੇ ਓਵਨ ਨੂੰ ਆਨ ਕਰ ਕੇ ਬਹੁਤ ਕੁੱਝ ਕਰਨ ਦੀ ਕੋਸ਼ਿਸ਼ ਕਰਦੀ ਹੈ। ਕਦੇ ਫਰਿੱਜ ਦਾ ਸਮਾਨ ਕੱਢਣ ਦੇ ਚੱਕਰ ਚ ਆਪ ਹੀ ਫਰਿੱਜ 'ਚ ਫੱਸ ਜਾਂਦੀ ਹੈ। ਇਹ ਫਿਲਮ ਪੂਰੀ ਤਰ੍ਹਾਂ ਕੇਵਲ ਮਾਇਰਾ ਦੀ ਹੈ। ਤੁਹਾਨੂੰ ਇਸ ਫਿਲਮ ਚ ਬੱਚੀ ਆਪਣੇ ਆਪ ਨਾਲ ਜੋੜਦੀ ਹੈ। ਤੁਸੀਂ ਹਰ ਪਲ ਡਰੇ ਰਹਿੰਦੇ ਹੋ ਕਿ ਕੀਤੇ ਬੱਚੀ ਇੰਜ ਨਾ ਕਰਦੇ, ਉਹ ਨਾ ਹੋ ਜਾਵੇ। ਇਸਦੇ ਇਲਾਵਾ, ਇਹ ਫਿਲਮ ਮਾਂ-ਬਾਪ ਬਾਰੇ ਸੰਦੇਸ਼ ਵੀ ਦਿੰਦੀ ਹੈ ਕਿ ਮਾਪਿਆਂ ਦੇ ਵਿਵਾਦ ਵਿਚ ਬੱਚੇ ਵੱਡੇ ਜਾਂਦੇ ਹਨ। ਤੇ ਜੇਕਰ ਤੁਸੀਂ ਹੁਣ ਤੱਕ ਨਹੀਂ ਦੇਖੀ ਇਹ ਫ਼ਿਲਮ ਤਾਂ ਜ਼ਰੂਰ ਵੇਖ ਕੇ ਆਓ
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ 'ਚ ਸਿਰਫ ਇਕੋ ਹੀ ਕਿਰਦਾਰ ਹੈ ਮਾਏਰਾ ਵਿਸ਼ਵਕਰਮਾ ਦੋ ਰਾਤ ਪਹਿਲਾਂ ਹੀ ਦੋ ਸਾਲ ਦੀ ਹੁੰਦੀ ਹੈ। ਦੂਸਰੇ ਦਿਨ ਸਵੇਰੇ ਉੱਠਦੀ ਹੈ ਤਾਂ ਆਪਣੀ ਮਾਂ ਪ੍ਰੇਰਨਾ ਸ਼ਰਮਾ ਨੂੰ ਬਿਸਤਰੇ ਤੇ ਸੁੱਤੀ ਹੋਈ ਦੇਖਦੀ ਹੈ। ਜਿਸ ਨੇ ਅਸਲ 'ਚ ਨੀਂਦ ਦੀਆਂ ਗੋਲੀਆਂ ਖਾ ਕੇ ਜਾਨ ਦੇ ਦਿੱਤੀ ਹੈ।
ਅਜਿਹੇ ਚ ਮਾਸੂਮ ਪੀਹੂ ਕਦੇ ਫੋਨ ਦੀ ਘੰਟੀ ਵੱਜਣ 'ਤੇ ਮੋਢੇ ਤੇ ਚੜ ਕੇ ਉਸ ਨੂੰ ਫੜਣ ਦੀ ਕੋਸ਼ਿਸ਼ ਕਰਦੀ ਹੈ। ਤਾਂ ਕਦੇ ਭੁੱਖ ਲੱਗਣ 'ਤੇ ਓਵਨ ਨੂੰ ਆਨ ਕਰ ਕੇ ਬਹੁਤ ਕੁੱਝ ਕਰਨ ਦੀ ਕੋਸ਼ਿਸ਼ ਕਰਦੀ ਹੈ। ਕਦੇ ਫਰਿੱਜ ਦਾ ਸਮਾਨ ਕੱਢਣ ਦੇ ਚੱਕਰ ਚ ਆਪ ਹੀ ਫਰਿੱਜ 'ਚ ਫੱਸ ਜਾਂਦੀ ਹੈ।