19 ਦਿਸੰਬਰ ਨੂੰ ਫਿਲਮ ਅਭਿਨੇਤਾਵਾਂ, ਨਿਰਦੇਸ਼ਕਾਂ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੀਟਿੰਗ ਕੀਤੀ ਗਈ ਸੀ ਤੇ ਫ਼ਿਲਮ ਇੰਡਸਟਰੀ ਸੰਬੰਧੀ ਕਈ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਇਸ ਮੀਟਿੰਗ ਤੇ ਇਸਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋਈਆਂ ਤੇ ਲੋਕਾਂ ਵੱਲੋਂ ਆਲੋਚਨਾ ਕੀਤੀ ਗਈ ਕਿ ਇਸ ਮੀਟਿੰਗ ਵਿੱਚ ਕੋਈ ਮਹਿਲਾ ਕਿਉਂ ਨਹੀਂ ਸ਼ਾਮਿਲ ਕੀਤੀ ਗਈ ਭਾਵ ਕੋਈ ਅਭਿਨੇਤਰੀ ਕਿਉਂ ਨਹੀਂ ਸ਼ਾਮਿਲ ਕੀਤੀ ਗਈ। ਜਿਸ ਤੋਂ ਬਾਅਧ ਅੱਜ ਰਣਵੀਰ ਸਿੰਘ, ਰਣਬੀਰ ਕਪੂਰ, ਆਲਿਆ ਭੱਟ, ਵਰੁਣ ਧਵਨ, ਸਿਧਾਰਥ ਮਲਹੋਤਰਾ, ਕਰਨ ਜੋਹਰ, ਭੂਮੀ ਪਡਨੇਕਰ ਆਦਿ ਮੌਜੂਦ ਸਨ। ਹਾਲਾਂਕਿ ਇਸ ਮੀਟਿੰਗ ਦੇ ਏਜੰਡੇ ਬਾਰੇ ਕੁੱਝ ਨਹੀਂ ਬਾਹਰ ਆ ਸਕਿਆ। ਪਰ ਇਸ ਮੀਟਿੰਗ ਦੌਰਾਨ ਖਿੱਚਵਾਈ ਗਈ ਸੈਲਫੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।
ਕਰਨ ਜੋਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਹ ਫੋਟੋ ਪਾ ਕੇ ਮੋਦੀ ਦਾ ਧੰਨਵਾਦ ਕੀਤਾ ਤੇ ਲਿਖਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫ਼ਿਲਮਾਂ ਦੀਆਂ ਟਿਕਟਾਂ ਉੱਤੇ ਜੀਐਸਟੀ ਦੀ ਕਟੌਤੀ ਕਰਨ ਲਈ ਧੰਨਵਾਦ ਕਰਦੇ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alia bhatt, Karan Johar, Narendra modi, Ranbir Kapoor, Ranveer Singh