Home /News /entertainment /

ਇੰਤਜ਼ਾਰ ਖ਼ਤਮ, ਦੇਵ ਖਰੌੜ ਵੱਲੋਂ ‘ਗਾਂਧੀ 3’ ਦੀ ਰਿਲੀਜ਼ ਡੇਟ ਦਾ ਐਲਾਨ

ਇੰਤਜ਼ਾਰ ਖ਼ਤਮ, ਦੇਵ ਖਰੌੜ ਵੱਲੋਂ ‘ਗਾਂਧੀ 3’ ਦੀ ਰਿਲੀਜ਼ ਡੇਟ ਦਾ ਐਲਾਨ

ਇੰਤਜ਼ਾਰ ਖ਼ਤਮ, ਦੇਵ ਖਰੌੜ ਵੱਲੋਂ ‘ਗਾਂਧੀ 3’ ਦੀ ਰਿਲੀਜ਼ ਡੇਟ ਦਾ ਐਲਾਨ

ਇੰਤਜ਼ਾਰ ਖ਼ਤਮ, ਦੇਵ ਖਰੌੜ ਵੱਲੋਂ ‘ਗਾਂਧੀ 3’ ਦੀ ਰਿਲੀਜ਼ ਡੇਟ ਦਾ ਐਲਾਨ

ਦੱਸਣਯੋਗ ਹੈ ਕਿ ਗਾਂਧੀ 3 ਦਾ ਫ਼ਰਸਟ ਲੁੱਕ ਪਿਛਲੇ ਸਾਲ 2020 ‘ਚ ਸਾਹਮਣੇ ਆਇਆ ਸੀ, ਪਰ ਕੋਰੋਨਾ ਕਰਕੇ ਲੌਕਡਾਊਨ ਦੌਰਾਨ ਇਸ ਫ਼ਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਕਰ ਦਿਤਾ ਗਿਆ। ਹੁਣ ਇਹ ਫ਼ਿਲਮ ਆਖ਼ਰਕਾਰ 2022 ਵਿੱਚ ਵੱਡੇ ਪਰਦੇ ‘ਤੇ ਆ ਰਹੀ ਹੈ।

  • Share this:

    ਰੁਪਿੰਦਰ ਗਾਂਧੀ ਫ਼ਿਲਮ ਫ਼ਰੈਂਚਾਈਜ਼ ਦੀ ਤੀਜੀ ਫ਼ਿਲਮ ਗਾਂਧੀ 3 ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਅਦਾਕਾਰ ਦੇਵ ਖਰੌੜ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ। ਪੋਸਟਰ ਨੂੰ ਦੇਖ ਕੇ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ‘ਚ ਖ਼ੂਬ ਐਕਸ਼ਨ ਦਾ ਤੜਕਾ ਲਗਾਇਆ ਗਿਆ ਹੈ।









    View this post on Instagram






    A post shared by Dev Kharoud (@dev_kharoud)



    ਇਸ ਤੋਂ ਪਹਿਲਾਂ ਰੁਪਿੰਦਰ ਗਾਂਧੀ ਤੇ ਰੁਪਿੰਦਰ ਗਾਂਧੀ 2 ਫ਼ਿਲਮਾਂ ਵੀ ਐਕਸ਼ਨ ਨਾਲ ਭਰਪੂਰ ਸਨ। ਇਹ ਫ਼ਿਲਮ ਅਸਲੀ ਕਹਾਣੀ ਸੀ ਖੰਨਾ ਦੇ ਦਬੰਗ ਗੈਂਗਸਟਰ ਰੁਪਿੰਦਰ ਸਿੰਘ ਔਜਲਾ ਦੀ। ਜੋ 90 ਦੇ ਦਹਾਕਿਆਂ ਦਾ ਮਸ਼ਹੂਰ ਗੈਂਗਸਟਰ ਤੇ ਸਮਾਜ ਸੇਵੀ ਸੀ। ਉਸ ਨੂੰ ਲੋਕ ਰੁਪਿੰਦਰ ਗਾਂਧੀ ਦੇ ਨਾਂਅ ਨਾਲ ਜਾਣਦੇ ਸੀ। ਉਸੇ ਰੁਪਿੰਦਰ ਗਾਂਧੀ ਦੀ ਜ਼ਿੰਦਗੀ ‘ਤੇ ਆਧਾਰਤ ਹੈ ਰੁਪਿੰਦਰ ਗਾਂਧੀ ਫ਼ਿਲਮ ਫ਼ਰੈਂਚਾਈਜ਼।

    ਗੱਲ ਕਰੀਏ ਫ਼ਿਲਮ ਦੇ ਪੋਸਟਰ ਦੀ ਤਾਂ, ਪੋਸਟਰ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਅਦਾਕਾਰ ਦੇਵ ਖਰੌੜ ਨੇ ਖੁਦ ਲਿਖੀ ਹੈ। ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਮਨਦੀਪ ਬੇਨੀਪਾਲ ਨੇ। ਇਹ ਫ਼ਿਲਮ 9 ਸਤੰਬਰ 2022 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਖ਼ੈਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਪਹਿਲਾਂ ਵਾਲੀਆਂ ਦੋ ਫ਼ਿਲਮਾਂ ਵਾਂਗ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ ਜਾਂ ਨਹੀਂ।

    ਦੱਸਣਯੋਗ ਹੈ ਕਿ ਗਾਂਧੀ 3 ਦਾ ਫ਼ਰਸਟ ਲੁੱਕ ਪਿਛਲੇ ਸਾਲ 2020 ‘ਚ ਸਾਹਮਣੇ ਆਇਆ ਸੀ, ਪਰ ਕੋਰੋਨਾ ਕਰਕੇ ਲੌਕਡਾਊਨ ਦੌਰਾਨ ਇਸ ਫ਼ਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਕਰ ਦਿਤਾ ਗਿਆ। ਹੁਣ ਇਹ ਫ਼ਿਲਮ ਆਖ਼ਰਕਾਰ 2022 ਵਿੱਚ ਵੱਡੇ ਪਰਦੇ ‘ਤੇ ਆ ਰਹੀ ਹੈ।

    Published by:Amelia Punjabi
    First published:

    Tags: Dev kharoud, Entertainment news, Gangster, Instagram, Pollywood, Punjabi Cinema, Punjabi film, Rupinder gandhi, Social media