Karan Aujla Birthday: 25ਵੇਂ ਜਨਮਦਿਨ `ਤੇ ਔਜਲਾ ਨੇ ਇਸ ਅੰਦਾਜ਼ `ਚ ਫ਼ੈਨਜ਼ ਨੂੰ ਕੀਤਾ ਸ਼ੁਕਰੀਆ, ਦੇਖੋ ਉਨ੍ਹਾਂ ਦੇ ਸੁਪਰਹਿੱਟ ਗੀਤ

Karan Aujla Birthday: ਕਰਨ ਯਾਨਿ ਜਸਕਰਨ ਸਿੰਘ ਔਜਲਾ ਦਾ ਜਨਮ 18 ਜਨਵਰੀ 1997 ਨੂੰ ਖੰਨਾ ਦੇ ਪਿੰਡ ਘੁਰਾਲਾ ਵਿਖੇ ਹੋਇਆ ਸੀ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੀਤਕਾਰ ਵਜੋਂ ਕੀਤੀ ਕੀਤੀ ਸੀ।ਉਨ੍ਹਾਂ ਨੇ ਪਹਿਲਾ ਗੀਤ ਪੰਜਾਬੀ ਗਾਇਕ ਜੱਸੀ ਗਿੱਲ ਲਈ ਲਿਖਿਆ। ਇਹ ਗੀਤ ਸੀ ਰੇਂਜ ਜੋ ਕਿ ਕਾਫ਼ੀ ਹਿੱਟ ਹੋਇਆ ਸੀ। ਇਸ ਤੋਂ ਬਾਅਦ ਕਰਨ ਨੇ ਕਈ ਹੋਰ ਪੰਜਾਬੀ ਸਿੰਗਰਾਂ ਲਈ ਕਈ ਸੁਪਰਹਿੱਟ ਗੀਤ ਲਿਖੇ।

Karan Aujla Birthday: 25ਵੇਂ ਜਨਮਦਿਨ `ਤੇ ਔਜਲਾ ਨੇ ਇਸ ਅੰਦਾਜ਼ `ਚ ਫ਼ੈਨਜ਼ ਨੂੰ ਕੀਤਾ ਸ਼ੁਕਰੀਆ, ਦੇਖੋ ਉਨ੍ਹਾਂ ਦੇ ਸੁਪਰਹਿੱਟ ਗੀਤ

  • Share this:
    ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾਰ ਸਿਤਾਰਾ ਕਰਨ ਔਜਲਾ ਅੱਜ ਯਾਨਿ 18 ਜਨਵਰੀ 2022 ਨੂੰ ਆਪਣਾ 25ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫ਼ੈਨਜ਼ ਤੇ ਹੋਰ ਸੈਲੀਬ੍ਰਿਟੀਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਉੱਧਰ ਹੀ ਕਰਨ ਔਜਲਾ ਆਪਣੇ ਜਨਮਦਿਨ ਦੇ ਮੌਕੇ ਆਪਣਾ ‘ਯੂ ਨੋ ਵ੍ਹਟ ਆਈ ਮੀਨ (YKWIM)’ ਨਾਂਅ ਦਾ ਨਵਾਂ ਗੀਤ ਲੈਕੇ ਆ ਰਹੇ ਹਨ, ਜਿਸ ਦਾ ਟੀਜ਼ਰ ਤੇ ਆਡੀਓ ਵਰਜ਼ਨ ਬੀਤੇ ਦਿਨ ਰਿਲੀਜ਼ ਕੀਤਾ ਗਿਆ ਸੀ।


    ਸੋਸ਼ਲ ਮੀਡੀਆ ‘ਤੇ ਕਰਨ ਔਜਲਾ ਨੇ ਆਪਣੇ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਤਾਂ ਇਸ ‘ਤੇ ਕਮੈਂਟਸ ਦੀ ਝੜੀ ਲਗ ਗਈ। ਕਰਨ ਨੇ YKWIM ਦਾ ਆਡੀਆ ਕੱਲ ਯਾਨਿ 17 ਜਨਵਰੀ ਨੂੰ ਆਪਣੇ ਯੂਟਿਊਬ ਚੈਨਲ ‘ਤੇ ਜਾਰੀ ਕੀਤਾ ਸੀ। ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਆਪਣੇ ਜਨਮਦਿਨ ਦੇ ਮੌਕੇ ਯਾਨਿ ਅੱਜ ਕਰਨ ਔਜਲਾ ਦਾ ਵੀਡੀਓ ਰਿਲੀਜ਼ ਕਰਨ ਜਾ ਰਹੇ ਹਨ।

    ਤੁਹਾਨੂੰ ਦੱਸ ਦਈਏ ਕਿ ਕਰਨ ਯਾਨਿ ਜਸਕਰਨ ਸਿੰਘ ਔਜਲਾ ਦਾ ਜਨਮ 18 ਜਨਵਰੀ 1997 ਨੂੰ ਖੰਨਾ ਦੇ ਪਿੰਡ ਘੁਰਾਲਾ ਵਿਖੇ ਹੋਇਆ ਸੀ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੀਤਕਾਰ ਵਜੋਂ ਕੀਤੀ ਕੀਤੀ ਸੀ।ਉਨ੍ਹਾਂ ਨੇ ਪਹਿਲਾ ਗੀਤ ਪੰਜਾਬੀ ਗਾਇਕ ਜੱਸੀ ਗਿੱਲ ਲਈ ਲਿਖਿਆ। ਇਹ ਗੀਤ ਸੀ ਰੇਂਜ ਜੋ ਕਿ ਕਾਫ਼ੀ ਹਿੱਟ ਹੋਇਆ ਸੀ। ਇਸ ਤੋਂ ਬਾਅਦ ਕਰਨ ਨੇ ਕਈ ਹੋਰ ਪੰਜਾਬੀ ਸਿੰਗਰਾਂ ਲਈ ਕਈ ਸੁਪਰਹਿੱਟ ਗੀਤ ਲਿਖੇ।


    ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤਕਾਰ ਵਜੋਂ ਨਾਂਅ ਕਮਾਉਣ ਤੋਂ ਬਾਅਦ ਕਰਨ ਖ਼ੁਦ ਗਾਇਕ ਬਣਨ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਸੀ। 2016 `ਚ ਕਰਨ ਔਜਲਾ ਦਾ ਪਹਿਲਾ ਗੀਤ ਪ੍ਰਾਪਰਟੀ ਆਫ਼ ਪੰਜਾਬ ਰਿਲੀਜ਼ ਹੋਇਆ ਸੀ। ਪਰ ਇਸ ਗੀਤ ਨੂੰ ਖ਼ਾਸ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੇ ਗੀਤ ਯਾਰੀਆਂ `ਚ ਫਿੱਕ ਨੇ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਛਾਣ ਦਿਵਾਈ। ਇਸ ਤੋਂ ਕਰਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।


    ਆਪਣੀ ਗਾਇਕੀ ਦੇ ਸ਼ੁਰੂਆਤੀ ਦੌਰ ਵਿੱਚ ਕਰਨ ਦੇ ਗੀਤ ਯੂਨਿਟੀ, ਅਲਕੋਹਲ 2 ਤੇ ਲਿਫ਼ਾਫ਼ੇ ਵਰਗੇ ਗੀਤ ਕਾਫ਼ੀ ਹਿੱਟ ਰਹੇ, ਪਰ ਕਰਨ ਨੂੰ ਇੰਤਜ਼ਾਰ ਦੀ ਵੱਡੀ ਬ੍ਰੇਕ ਦਾ, ਜੋ ਉਨ੍ਹਾਂ ਨੂੰ 2018 ਵਿੱਚ ਮਿਲੀ। ਉਨ੍ਹਾਂ ਦਾ ਗੀਤ ਡੋਂਟ ਵਰੀ 2018 `ਚ ਰਿਲੀਜ਼ ਹੋਇਆ ਤਾਂ ਬੱਚੇ ਬੱਚੇ ਦੀ ਜ਼ੁਬਾਨ ਤੇ ਚੜ੍ਹ ਗਿਆ। ਇਸੇ ਗੀਤ ਨੇ ਕਰਨ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸਿੰਗਰ ਵਜੋਂ ਕਾਬਿਜ਼ ਕੀਤਾ। ਇਸ ਤੋਂ ਬਾਅਦ ਝਾਂਜਰ, ਰੈੱਡ ਆਈਜ਼ ਤੇ ਕਿਆ ਬਾਤ ਆ ਵਰਗੇ ਗੀਤਾਂ ਨੇ ਉਨ੍ਹਾਂ ਨੂੰ ਇੰਡਸਟਰੀ ਦਾ ਟੌਪ ਸਿੰਗਰ ਬਣਾਇਆ।


    ਕਰਨ ਨੂੰ ਆਪਣੀ ਗਾਇਕੀ ਲਈ ਹੀ ਨਹੀਂ ਆਪਣੇ ਨਿਮਾਣੇ ਸੁਭਾਅ ਕਰਕੇ ਵੀ ਜਾਣਿਆ ਜਾਂਦਾ ਹੈ। ਕਰਨ ਦੇ ਇੰਸਟਾਗ੍ਰਾਮ `ਤੇ 37 ਲੱਖ ਦੇ ਕਰੀਬ ਫ਼ਾਲੋਅਰ ਹਨ। ਯੂਟਿਊਬ `ਤੇ ਉਨ੍ਹਾਂ ਦੇ 9 ਲੱਖ 14 ਹਜ਼ਾਰ ਸਬਸਕ੍ਰਾਈਬਰਜ਼ ਹਨ। ਕਰਨ ਦਾ ਹਰ ਗੀਤ ਸੁਪਰਹਿੱਟ ਹੁੰਦਾ ਹੈ। ਕਰਨ ਦੇ ਗੀਤਾਂ ਨੂੰ ਉਨ੍ਹਾਂ ਦੇ ਫ਼ੈਨਜ਼ ਖ਼ੂਬ ਪਿਆਰ ਦਿੰਦੇ ਹਨ। ਚਿੱਟਾ ਕੁੜਤਾ, ਡੋਂਟ ਵਰੀ, ਕਿਆ ਬਾਤ ਆ, ਰੈੱਡ ਆਈਜ਼, ਡੋਂਟ ਲੁੱਕ ਵਰਗੇ ਗੀਤ ਉਨ੍ਹਾਂ ਦੇ ਸੁਪਰ-ਡੁਪਰ ਹਿੱਟ ਗੀਤਾਂ ਵਿੱਚੋਂ ਇੱਕ ਹਨ। ਇਨ੍ਹਾਂ ਗੀਤਾਂ ਨੂੰ ਯੂਟਿਊਬ `ਤੇ 30 ਕਰੋੜ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।
    Published by:Amelia Punjabi
    First published: