• Home
  • »
  • News
  • »
  • entertainment
  • »
  • POLLYWOOD NEWS DILJIT DOSANJH CELEBRATES HIS 38 TH BIRTHDAY GETS BUNCH OF WISHES ON SOCIAL MEDIA AP KS

Diljit Dosanjh Birthday: ਦਿਲਜੀਤ ਨੇ ਮਨਾਇਆ 38ਵਾਂ ਜਨਮਦਿਨ, ਇੰਸਟਾਗ੍ਰਾਮ `ਤੇ ਮਿਲੀਆਂ ਢੇਰ ਸਾਰੀਆਂ ਵਧਾਈਆਂ

ਅੱਜ ਯਾਨਿ 6 ਜਨਵਰੀ ਨੂੰ ਪਾਲੀਵੁੱਡ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਤੇ ਉਹ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਇੰਸਟਾਗ੍ਰਾਮ `ਤੇ ਢੇਰ ਸਾਰੀਆਂ ਵਧਾਈਆਂ ਵੀ ਮਿਲ ਰਹੀਆਂ ਹਨ। ਉਨ੍ਹਾਂ ਦੇ ਫ਼ੈਨਜ਼ ਹੀ ਨਹੀਂ ਪਾਲੀਵੁੱਡ ਤੇ ਬਾਲੀਵੁਡ ਕਲਾਕਾਰਾਂ ਨੇ ਵੀ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿਤੀਆਂ।

Diljit Dosanjh Birthday: ਦਿਲਜੀਤ ਨੇ ਮਨਾਇਆ 38ਵਾਂ ਜਨਮਦਿਨ, ਇੰਸਟਾਗ੍ਰਾਮ `ਤੇ ਮਿਲੀਆਂ ਢੇਰ ਸਾਰੀਆਂ ਵਧਾਈਆਂ

  • Share this:
    ਪਾਲੀਵੁੱਡ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਅੱਜ ਯਾਨਿ 6 ਜਨਵਰੀ ਨੂੰ ਆਪਣਾ 38 ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਨਵਾਂ ਰੂਪ ਅਖ਼ਤਿਆਰ ਕੀਤਾ ਹੈ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਉਂਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤੀਆਂ। ਦਿਲਜੀਤ ਦੇ ਫ਼ੈਨਜ਼ ਨੂੰ ਉਨ੍ਹਾਂ ਦਾ ਇਹ ਨਵਾਂ ਅਵਤਾਰ ਕਾਫ਼ੀ ਪਸੰਦ ਆ ਰਿਹਾ ਹੈ।

    ਉੱਧਰ ਦਿਲਜੀਤ ਦੇ ਜਨਮਦਿਨ ਮੌਕੇ ਉਹ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ। ਖ਼ੁਸ਼ੀ ਹੋਵੇ ਵੀ ਕਿਉਂ ਨਾ ਆਖ਼ਰ ਦਿਲਜੀਤ ਪਾਲੀਵੁੱਡ ਦੇ ਸੁਪਰਸਟਾਰ ਹਨ। ਇਨ੍ਹਾਂ ਹੀ ਨਹੀਂ ਹਰ ਗੀਤ ਨੂੰ ਗਾਉਣ ਤੇ ਐਕਟਿੰਗ ਕਰਨ ਲਈ ਇਹ ਕਰੋੜਾਂ ਰੁਪਏ ਫ਼ੀਸ ਲੈਂਦੇ ਹਨ। ਕਿਹਾ ਜਾਂਦਾ ਹੈ ਕਿ ਦਿਲਜੀਤ ਇਕ ਗੀਤ 10 ਲੱਖ ਤੋਂ ਵੱਧ ਫ਼ੀਸ ਚਾਰਜ ਕਰਦੇ ਹਨ। ਇਸ ਦੇ ਨਾਲ ਹੀ ਇੱਕ ਫ਼ਿਲਮ ਕਰਨ ਲਈ 3 ਕਰੋੜ ਰੁਪਏ ਫ਼ੀਸ ਚਾਰਜ ਕਰਦੇ ਹਨ। ਕੁੱਲ ਮਿਲਾ ਕੇ ਦਿਲਜੀਤ ਇਕ ਸੁਪਰ ਲਗਜ਼ਰੀ ਲਾਈਫ਼ ਜਿਉਂਦੇ ਹਨ।

    ਉਨ੍ਹਾਂ ਦੇ 38ਵੇਂ ਜਨਮਦਿਨ ਦੇ ਮੌਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ `ਤੇ ਢੇਰ ਸਾਰੀਆਂ ਵਧਾਈਆਂ ਮਿਲੀਆਂ ਹਨ। ਉਨ੍ਹਾਂ ਦੇ ਫ਼ੈਨਜ਼ ਆਪਣੇ ਮਨਪਸੰਦ ਸੁਪਰਸਟਾਰ ਦੇ ਜਨਮਦਿਨ `ਤੇ ਉਨ੍ਹਾਂ ;ਤੇ ਖ਼ੂਬ ਪਿਆਰ ਲੁਟਾ ਰਹੇ ਹਨ।
    ਫ਼ੈਨਜ਼ ਤੋਂ ਇਲਾਵਾ ਉਨ੍ਹਾਂ ਦੇ ਪਾਲੀਵੁੱਡ ਤੇ ਬਾਲੀਵੁੱਡ ਦੇ ਸਹਿ ਕਲਾਕਾਰ ਤੇ ਦੋਸਤ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਜਿਸ ਦਾ ਧੰਨਵਾਦ ਉਹ ਆਪਣੇ ਅਲੱਗ ਅੰਦਾਜ਼ ਵਿੱਚ ਕਰ ਰਹੇ ਹਨ। ਉਹ ਆਪਣੇ ਦੋਸਤਾਂ ਵੱਲੋਂ ਮਿਲੀਆਂ ਵਧਾਈਆਂ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ `ਤੇ ਪੋਸਟ ਕਰ ਕੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰ ਰਹੇ ਹਨ।

    ਆਪਣੇ ਜਨਮਦਿਨ ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਦਿਲਜੀਤ


    ਆਪਣੇ ਜਨਮਦਿਨ ਦੇ ਮੌਕੇ ਦਿਲਜੀਤ ਨੇ ਇਸ ਤਰ੍ਹਾਂ ਕੀਤਾ ਫ਼ੈਨਜ਼ ਦਾ ਸ਼ੁਕਰੀਆ


    ਐਮੀ ਵਿਰਕ ਨੇ ਦਿਲਜੀਤ ਲਈ ਸ਼ੇਅਰ ਕੀਤੀ ਖ਼ਾਸ PHOTO


    ਸੋਨਮ ਬਾਜਵਾ ਨੇ ਦਿਲਜੀਤ ਨੂੰ ਕੀਤਾ Birthday Wish


    ਬਾਲੀਵੁੱਡ ਅਦਾਕਾਰਾ ਕਰਿਤੀ ਸਾਨੋਨ ਨੇ ਵੀ ਦਿੱਤੀਆਂ ਦਿਲਜੀਤ ਨੂੰ ਵਧਾਈਆਂ


    ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਟੌਪ ਮੋਸਟ ਕੰਪਨੀ ਯਸ਼ ਰਾਜ ਫ਼ਿਲਮਜ਼ ਨੇ ਦਿਲਜੀਤ ਨੂੰ ਕੀਤਾ WISH


    ਦਸ ਦਈਏ ਕਿ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਖ਼ਬਰ ਨੂੰ ਆਪਣੇ ਫ਼ੈਨਜ਼ ਨਾਲ ਸ਼ੇਅਰ ਕਰਦੇ ਹਨ। ਇੰਸਟਾਗ੍ਰਾਮ `ਤੇ ਦੋਸਾਂਝ ਦੇ ਕਰੀਬ 12.4 ਮਿਲੀਅਨ ਯਾਨਿ 1 ਕਰੋੜ 24 ਲੱਖ ਫ਼ਾਲੋਅਰਜ਼ ਹਨ।

    ਦਿਲਜੀਤ ਨੇ ਦਰਜਨਾਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਜਿੰਨੇ ਮੇਰਾ ਦਿਲ ਲੁੱਟਿਆ, ਜੱਟ ਐਂਡ ਜੂਲੀਅਟ, ਸਰਦਾਰ ਜੀ, ਪੰਜਾਬ 1984, ਉਨ੍ਹਾਂ ਦੀਆਂ ਮੁੱਖ ਪਾਲੀਵੁੱਡ ਫ਼ਿਲਮਾਂ ਹਨ। ਜਦਕਿ ਉੜਤਾ ਪੰਜਾਬ ਤੇ ਗੁੱਡ ਨਿਊਜ਼ ਉਨ੍ਹਾਂ ਦੀਆਂ ਸੁਪਰਹਿੱਟ ਬਾਲੀਵੁੱਡ ਫ਼ਿਲਮਾਂ ਹਨ।
    Published by:Amelia Punjabi
    First published: