• Home
  • »
  • News
  • »
  • entertainment
  • »
  • POLLYWOOD NEWS GURDAS MAAN CELEBRATING HIS 65 TH BIRTHDAY FANS AND CELEBS WISH HIM ON SOCIAL MEDIA AP AS

Gurdas Maan Birthday: ਗੁਰਦਾਸ ਮਾਨ ਦਾ 65ਵਾਂ ਜਨਮਦਿਨ, ਫ਼ਿਲਮ ਇੰਡਸਟਰੀ ਦੀ ਦਿੱਗਜ ਸ਼ਖ਼ਸੀਅਤਾਂ ਨੇ ਮਾਨ ਨੂੰ ਦਿੱਤੀਆਂ ਵਧਾਈਆਂ

ਸੋਸ਼ਲ ਮੀਡੀਆ ਤੇ ਮਾਨ ਨੂੰ ਨਾ ਸਿਰਫ਼ ਉਨ੍ਹਾਂ ਦੇ ਫ਼ੈਨਜ਼ ਬਲਕਿ ਪੌਲੀਵੁੱਡ ਤੇ ਬਾਲੀਵੁੱਡ ਦੀਆਂ ਦਿੱਗਜ ਸ਼ਖ਼ਸੀਅਤਾਂ ਵੀ ਵਧਾਈਆਂ ਦੇ ਰਹੀਆਂ ਹਨ। ਆਖ਼ਰ ਮਾਨ ਸਾਹਬ ਪੰਜਾਬੀ ਸਿਨੇਮਾ ਦੇ ਆਈਕਾਨ ਹਨ। 80-90 ਦੇ ਦਹਾਕਿਆਂ ‘ਚ ਗੁਰਦਾਸ ਮਾਨ ਵਰਗੇ ਗਾਇਕਾਂ ਨੇ ਪੰਜਾਬੀ ਗਾਇਕੀ ਨੂੰ ਹੀ ਨਹੀਂ, ਸਗੋਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੀ ਨਵਾਂ ਟਰੈਂਡ ਦਿਤਾ। ਇਨ੍ਹਾਂ ਦੇ 80-90 ਦੇ ਦਹਾਕਿਆਂ ‘ਚ ਗਾਏ ਗੀਤਾਂ ਨੂੰ ਨੌਜਵਾਨ ਅੱਜ ਵੀ ਉਸੇ ਉਤਸ਼ਾਹ ਨਾਲ ਸੁਣਦੇ ਹਨ।

Gurdas Maan Birthday: ਗੁਰਦਾਸ ਮਾਨ ਦਾ 65ਵਾਂ ਜਨਮਦਿਨ, ਫ਼ਿਲਮ ਇੰਡਸਟਰੀ ਦੀ ਦਿੱਗਜ ਸ਼ਖ਼ਸੀਅਤਾਂ ਨੇ ਮਾਨ ਨੂੰ ਦਿੱਤੀਆਂ ਵਧਾਈਆਂ

Gurdas Maan Birthday: ਗੁਰਦਾਸ ਮਾਨ ਦਾ 65ਵਾਂ ਜਨਮਦਿਨ, ਫ਼ਿਲਮ ਇੰਡਸਟਰੀ ਦੀ ਦਿੱਗਜ ਸ਼ਖ਼ਸੀਅਤਾਂ ਨੇ ਮਾਨ ਨੂੰ ਦਿੱਤੀਆਂ ਵਧਾਈਆਂ

  • Share this:
ਗੁਰਦਾਸ ਮਾਨ ਦਾ ਨਾਂਅ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਵਿੱਚ ਹੀ ਨਹੀਂ, ਸਗੋਂ ਬਾਲੀਵੁੱਡ ਵਿੱਚ ਵੀ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ।ਪੰਜਾਬੀ ਸਿੰਗਰ ਤੇ ਅਦਾਕਾਰ ਗੁਰਦਾਸ ਮਾਨ ਹਰ ਪੰਜਾਬੀ ਦੇ ਦਿਲ ਦੀ ਧੜਕਣ ਹਨ। ਅੱਜ ਯਾਨਿ 4 ਜਨਵਰੀ 2022 ਨੂੰ ਗੁਰਦਾਸ ਮਾਨ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ।




ਇਸ ਮੌਕੇ ਸੋਸ਼ਲ ਮੀਡੀਆ ਤੇ ਮਾਨ ਨੂੰ ਨਾ ਸਿਰਫ਼ ਉਨ੍ਹਾਂ ਦੇ ਫ਼ੈਨਜ਼ ਬਲਕਿ ਪੌਲੀਵੁੱਡ ਤੇ ਬਾਲੀਵੁੱਡ ਦੀਆਂ ਦਿੱਗਜ ਸ਼ਖ਼ਸੀਅਤਾਂ ਵੀ ਵਧਾਈਆਂ ਦੇ ਰਹੀਆਂ ਹਨ। ਆਖ਼ਰ ਮਾਨ ਸਾਹਬ ਪੰਜਾਬੀ ਸਿਨੇਮਾ ਦੇ ਆਈਕਾਨ ਹਨ। 80-90 ਦੇ ਦਹਾਕਿਆਂ ‘ਚ ਗੁਰਦਾਸ ਮਾਨ ਵਰਗੇ ਗਾਇਕਾਂ ਨੇ ਪੰਜਾਬੀ ਗਾਇਕੀ ਨੂੰ ਹੀ ਨਹੀਂ, ਸਗੋਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੀ ਨਵਾਂ ਟਰੈਂਡ ਦਿਤਾ। ਇਨ੍ਹਾਂ ਦੇ 80-90 ਦੇ ਦਹਾਕਿਆਂ ‘ਚ ਗਾਏ ਗੀਤਾਂ ਨੂੰ ਨੌਜਵਾਨ ਅੱਜ ਵੀ ਉਸੇ ਉਤਸ਼ਾਹ ਨਾਲ ਸੁਣਦੇ ਹਨ।




ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਗਿੱਦੜਬਾਹਾ ਵਿਖੇ ਹੋਇਆ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਕੁੱਲ 34 ਐਲਬਮਾਂ ਵਿਚ ਸੈਂਕੜੇ ਗੀਤ ਗਾਏ। ਉਨ੍ਹਾਂ ਦਾ ਲਗਭਗ ਹਰ ਗੀਤ ਸੁਪਰਹਿੱਟ ਰਿਹਾ। 1980 ਵਿਚ ਦਿਲ ਦਾ ਮਾਮਲਾ ਹੈ ਗੀਤ ਨੇ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ;ਚ ਸਟਾਰ ਵਜੋਂ ਕਾਬਿਜ਼ ਕੀਤਾ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ ਵਿਚ 300 ਤੋਂ ਵੱਧ ਗੀਤ ਲਿਖੇ ਹਨ। ਇਹੀ ਨਹੀਂ ਉਨ੍ਹਾਂ ਨੇ ਕਈ ਦਰਜਨ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ।




ਉਨ੍ਹਾਂ ਦੇ ਜਨਮਦਿਨ ਦੇ ਮੌਕੇ ਉਨ੍ਹਾਂ ਨੁੁੰ ਟਵਿੱਟਰ ‘ਤੇ ਵਧਾਈਆਂ ਮਿਲ ਰਹੀਆਂ ਹਨ।

















ਇਸ ਮੌਕੇ ਕਈ ਪੰਜਾਬੀ ਤੇ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿਤੀ ਤੇ ਨਾਲ ਹੀ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਮੀ ਉਮਰ ਲਈ ਉਨ੍ਹਾਂ ਨੂੰ ਸ਼ੁੱਭਕਾਮਨਾ ਦਿਤੀ।
Published by:Amelia Punjabi
First published: